
Amritsar Himachal Buses News: HRTC ਦੀਆਂ 4 ਬੱਸਾਂ 'ਤੇ ਕੀਤਾ ਗਿਆ ਹਮਲਾ
Himachal government buses vandalized in Amritsar: ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਸਾਹਿਬ ਵਿਖੇ ਸਿੱਖ ਨੌਜਵਾਨ ਦੇ ਮੋਟਰਸਾਈਕਲ ਤੋਂ ਝੰਡਾ ਉਤਾਰਨ ਦਾ ਪ੍ਰਤੀਕਰਮ ਪੰਜਾਬ ਵਿਚ ਅਜਿਹਾ ਸ਼ੁਰੂ ਹੋਇਆ ਕਿ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸਭ ਤੋਂ ਪਹਿਲਾਂ ਦਲ ਖ਼ਾਲਸਾ ਨੇ ਹਿਮਾਚਲ ਦੀਆਂ ਬੱਸਾਂ ਅਤੇ ਹਿਮਾਚਲ ਨੰਬਰ ਦੀਆਂ ਗੱਡੀਆਂ ਨੂੰ ਰੋਕ-ਰੋਕ ਕੇ ਉਨ੍ਹਾਂ 'ਤੇ ਪੋਸਟਰ ਚਿਪਕਾਏ। ਉਸ ਤੋਂ ਬਾਅਦ ਦੋ ਨੌਜਵਾਨਾਂ ਨੇ ਖਰੜ ਵਿਖੇ ਹਿਮਾਚਲ ਪ੍ਰਦੇਸ਼ ਦੀ ਬੱਸ ਤੇ ਹਮਲਾ ਕਰ ਦਿੱਤਾ। ਭਾਵੇਂ ਹਮਲਾਵਰ ਨੇ ਕਾਬੂ ਕਰ ਲਏ ਪਰ ਸਵੇਰਸਾਰ ਫਿਰ ਮੰਦੀ ਘਟਨਾ ਵਾਪਰ ਗਈ।
ਅੱਜ ਫਿਰ ਕੁਝ ਲੋਕਾਂ ਨੇ ਹਿਮਾਚਲ ਦੀਆਂ ਚਾਰ ਬੱਸਾਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਲੋਕਾਂ ਨੇ ਜਿਥੇ ਬੱਸਾਂ ਦੇ ਅਗਲੇ ਪਿਛਲੇ ਸ਼ੀਸ਼ਿਆਂ ਦੀ ਭੰਨਤੋੜ ਕੀਤੀ। ਕੁਝ ਗਰਮਖਿਆਲੀ ਨਾਅਰੇ ਵੀ ਬੱਸਾਂ ਉਪਰ ਲਿਖ ਦਿੱਤੇ। ਸਿੱਟੇ ਵਜੋਂ ਬੱਸ ਡਰਾਈਵਰਾਂ ਨੇ ਬੱਸਾਂ ਨੂੰ ਅੰਮ੍ਰਿਤਸਰ ਦੇ ਡੀਪੂ ਵਿਚ ਖੜ੍ਹਾ ਕਰ ਦਿੱਤਾ। ਪੁਲਿਸ ਨੇ ਅਗਲੇਰੀ ਕਾਰਵਾਈ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।