
ਆਰ.ਬੀ.ਆਈ. ਨੇ ਅਫਵਾਹਾਂ ਦਾ ਕੀਤਾ ਖੰਡਨ
ਪੰਜਾਬ- ਸੋਸ਼ਲ ਮੀਡੀਆ ਖ਼ਬਰਾਂ ਦਾ ਵੱਡਾ ਸਾਧਨ ਬਣਦਾ ਜਾ ਰਿਹਾ ਹੈ ਪਰ ਇਸ ਮਾਧਿਅਮ ਰਾਹੀਂ ਅਫ਼ਵਾਹਾਂ ਅਤੇ ਗਲਤ ਖ਼ਬਰਾਂ ਵੀ ਅੱਗ ਵਾਂਗ ਫੈਲਦੀਆਂ ਹਨ। ਬੀਤੇ ਕੁਝ ਦਿਨਾਂ ਤੋਂ ਭਾਰਤ ’ਚ ਬੈਂਕਾਂ ਦੇ ਸਮੇਂ ਅਤੇ ਛੁੱਟੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਹਨਾਂ ’ਚ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ’ਚ ਪਹਿਲੀ ਜੂਨ ਤੋਂ ਸਾਰੀਆਂ ਬੈਂਕਾਂ 5 ਦਿਨ ਹੀ ਖੁੱਲਣਗੀਆਂ ਅਤੇ ਸ਼ਨੀਵਾਰ ਵੀ ਛੁੱਟੀ ਰਹੇਗੀ। ਇਸ ਤੋਂ ਇਲਾਵਾ ਬੈਂਕਾਂ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ ਸਾਢੇ 4 ਵਜੇ ਦੀ ਥਾਂ ਬਦਲ ਕੇ ਸਵੇਰੇ ਸਾਢੇ 9 ਤੋਂ ਸ਼ਾਮ ਸਾਢੇ 5 ਤਕ ਕਰ ਦਿੱਤਾ ਗਿਆ ਹੈ।
Reserve Bank of India
ਇਹਨਾਂ ਤਸਵੀਰਾਂ ਨੂੰ ਖੂਬ ਵਾਇਰਲ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਰਿਜ਼ਰਵ ਬੈਂਕ ਆਫ ਇੰਡੀਆ ਨੇ ਸਾਰੇ ਭਰਮ ਦੂਰ ਕਰਦੇ ਹੋਏ ਇਹ ਸਪੱਸ਼ਟ ਕੀਤਾ ਹੈ ਕਿ ਆਰ.ਬੀ.ਆਈ.ਵੱਲੋਂ ਅਜਿਹਾ ਕੋਈ ਵੀ ਨੋਟੀਫੀਕੇਸ਼ਨ ਜਾਰੀ ਨਹੀਂ ਕੀਤਾ ਗਿਆ ਜਿਸ ’ਚ ਬੈਂਕਾਂ ਦੇ ਸਮੇਂ ਅਤੇ ਛੁੱਟੀ ਬਾਬਤ ਕੁਝ ਬਦਲਾਅ ਕੀਤਾ ਗਿਆ ਹੋਵੇ। ਇਹ ਜਾਣਕਾਰੀ ਆਰ.ਬੀ.ਆਈ. ਦੇ ਚੀਫ ਜਨਰਲ ਮੈਨੇਜਰ ਨੇ ਦਿੱਤੀ। ਉਹਨਾਂ ਮੁਤਾਬਕ ਇਹ ਖ਼ਬਰ ਝੂਠੀ ਹੈ ਅਤੇ ਬੈਂਕਾਂ ’ਚ ਪਹਿਲੇ ਸਮੇਂ ਅਨੁਸਾਰ ਹੀ ਕੰਮ ਹੋਣਗੇ। ਦੇਖੋ ਵੀਡੀਓ...........