
ਦੁਪਹਿਰ ਦੇ ਖਾਣੇ ‘ਚ ਆਈ ਖਿਚੜੀ ਚੋਂ ਨਿਕਲੇ ਕੀੜੇ...
ਚੰਡੀਗੜ੍ਹ : ਅਪਣੀ ਖੂਬਸੂਰਤੀ ਕਾਰਨ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣੇ ਜਾਂਦੇ ਚੰਡੀਗੜ੍ਹ ਸ਼ਹਿਰ ਦੇ ਸਰਕਾਰੀ ਹਸਪਤਾਲ ਦਾ ਇਕ ਅਜਿਹਾ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਅਸਲ ਵਿਚ ਸ਼ਹਿਰ ਦੇ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਵਿਚ ਮਰੀਜ਼ ਨੂੰ ਦਿੱਤੇ ਜਾਣ ਵਾਲੇ ਖਾਣੇ ਚੋਂ ਕੀੜੇ ਨਿਕਲਦੇ ਹਨ।
Govt Hospital
ਜਾਣਕਾਰੀ ਮੁਤਾਬਿਕ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿਚ ਪੂਨਮ ਨਾਂ ਦੀ ਇਕ ਔਰਤ ਨੇ ਇਕ ਹਫ਼ਤਾ ਪਹਿਲਾਂ ਇਕ ਬੱਚੇ ਨੂੰ ਜਨਮ ਦਿੱਤਾ। ਪੂਨਮ ਨੂੰ ਦੁਪਹਿਰ ਸਮੇਂ ਹਸਪਤਾਲ ਵੱਲੋਂ ਦਿੱਤੀ ਗਈ ਖਿਚੜੀ ਚੋਂ ਕੀੜੇ ਨਿਕਲੇ, ਪੂਨਮ ਨੂੰ ਦੁਪਹਿਰ ਸਮੇਂ ਹਸਪਤਾਲ ਵੱਲੋਂ ਦਿੱਤੀ ਗਈ ਖਿਚੜੀ ਚੋਂ ਕੀੜੇ ਨਿਕਲੇ, ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਹਸਪਤਾਲ ਦੀ ਕੰਟੀਨ ਅਤੇ ਹਸਪਤਾਲ ਦੇ ਡਾਇਰੈਕਟਰ ਨੂੰ ਕੀਤੀ ਗਈ।
Govt Hospital
ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਅਪਣੀ ਇਸੇ ਤਰ੍ਹਾਂ ਦੀ ਇਕ ਵਾਇਰਲ ਵੀਡੀਓ ਕਾਰਨ ਹਸਪਤਾਲ ਵਿਵਾਦਾਂ ਵਿਚ ਘਿਰ ਚੁੱਕਾ ਹੈ।