ਰਾਣਾ ਕੇ.ਪੀ. ਨੇ ਪੰਜਾਬ ਲਈ ਵਿੱਤੀ ਰਾਹਤ ਅਤੇ ਸਿਹਤ ਲਈ ਬੁਨਿਆਦੀ ਢਾਂਚੇ ਦੀ ਮੰਗ ਕੀਤੀ
Published : Apr 22, 2020, 8:57 am IST
Updated : Apr 22, 2020, 8:57 am IST
SHARE ARTICLE
File Photo
File Photo

ਸੂਬਿਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਭਾਰਤ ਦੇ ਸਾਰੇ ਵਿਧਾਨ ਸਭਾ ਸਪੀਕਰਾਂ ਨਾਲ ਕੀਤੀ ਵੀਡੀਉ ਕਾਨਫ਼ਰੰਸ

ਚੰਡੀਗੜ੍ਹ, 21 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੋਵਿਡ-19 ਮਹਾਂਮਾਰੀ ਦੇ ਟਾਕਰੇ ਵਾਸਤੇ ਸੂਬੇ ਲਈ ਵਿੱਤੀ ਰਾਹਤ ਅਤੇ ਟੈਸਟ ਕਿੱਟਾਂ ਸਮੇਤ ਸਿਹਤ ਲਈ ਢੁੱਕਵੇਂ ਬੁਨਿਆਦੀ ਢਾਂਚੇ ਦੀ ਮੰਗ ਕੀਤੀ ਹੈ। ਉਨ੍ਹਾਂ ਆਲ ਇੰਡੀਆ ਲੈਜਿਸਲੇਟਿਵ ਬਾਡੀਜ਼ ਦੇ ਪ੍ਰੀਜ਼ਾਈਡਿੰਗ ਅਧਿਕਾਰੀਆਂ (ਵੱਖ-ਵੱਖ ਵਿਧਾਨ ਸਭਾ ਦੇ ਸਪੀਕਰਾਂ) ਦੀ ਵੀਡੀਉ ਕਾਨਫ਼ਰੰਸ ਦੌਰਾਨ ਇਹ ਮੰਗ ਉਠਾਈ। 

ਰਾਣਾ ਕੇ.ਪੀ. ਸਿੰਘ ਨੇ ਲੋਕ ਸਭਾ ਸਪੀਕਰ ਸ੍ਰੀ ਓਮ ਬਿਰਲਾ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕੋਵਿਡ ਮਹਾਂਮਾਰੀ ਵਿਰੁਧ ਜੰਗ ’ਤੇ ਫ਼ਤਿਹ ਪਾਉਣ ਲਈ ਲੋਕ ਸਭਾ ਸਪੀਕਰ ਨੂੰ ਪੰਜਾਬ ਸੂਬੇ ਲਈ ਵਾਧੂ ਵਿੱਤੀ ਸਹਾਇਤਾ ਅਤੇ ਸਿਹਤ ਲਈ ਢੁੱਕਵੇਂ ਬੁਨਿਆਦੀ ਢਾਂਚੇ ਵਾਸਤੇ ਸਹਾਇਤਾ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ’ਤੇ ਜ਼ੋਰ ਪਾਉਣ ਦੀ ਅਪੀਲ ਕੀਤੀ। ਰਾਣਾ ਕੇ.ਪੀ. ਸਿੰਘ ਨੇ ਅਪਣੇ ਸਾਰੇ ਹਮਰੁਤਬਾ ਸਪੀਕਰਾਂ ਨੂੰ ਭਰੋਸਾ ਦਿਵਾਇਆ ਕਿ ਲਾਕਡਾਊਨ ਕਾਰਨ ਸੂਬੇ ਵਿਚ ਫਸੇ ਸਾਰੇ ਪ੍ਰਵਾਸੀ ਸੁਰੱਖਿਅਤ ਹਨ ਅਤੇ ਪੰਜਾਬ ਸਰਕਾਰ ਉਨ੍ਹਾਂ ਦੀ ਚੰਗੀ ਦੇਖਭਾਲ ਕਰ ਰਹੀ ਹੈ ਅਤੇ ਉਨ੍ਹਾਂ ਦੀ ਸਕਰੀਨਿੰਗ ਅਤੇ ਸੁਰੱਖਿਅਤ ਠਹਿਰ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।

File photoFile photo

ਸੰਕਟ ਦੀ ਇਸ ਸਥਿਤੀ ਵਿੱਚ ਰਾਜਾਂ ਨੂੰ ਵਿੱਤੀ ਸਹਾਇਤਾ ਲਈ ਵਿਆਪਕ ਨੀਤੀ ਦੀ ਲੋੜ ’ਤੇ ਜ਼ੋਰ ਦਿੰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵਿਸ਼ੇਸ਼ ਤੌਰ ’ਤੇ ਕੋਰੋਨਵਾਇਰਸ ਦੇ ਟਾਕਰੇ ਲਈ ਪੰਜਾਬ ਨੂੰ ਕੋਈ ਵਿਸ਼ੇਸ਼ ਵਿੱਤੀ ਸਹਾਇਤਾ ਪ੍ਰਦਾਨ ਨਹੀਂ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਕ ਲੱਖ ਟੈਸਟ ਕਿੱਟਾਂ ਦੀ ਜ਼ਰੂਰਤ ਦੇ ਉਲਟ ਸੂਬੇ ਨੂੰ ਸਿਰਫ਼ ਦਸ ਹਜ਼ਾਰ ਟੈਸਟ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਮਹਾਰਾਸ਼ਟਰ ਵਿਚ ਫਸੇ ਪੰਜਾਬੀ ਸ਼ਰਧਾਲੂਆਂ, ਜੋ ਤਖ਼ਤ ਸ੍ਰੀ ਹਜ਼ੂਰ ਸਾਹਿਬ (ਨਾਂਦੇੜ ਸਾਹਿਬ) ਵਿਖੇ ਨਤਮਸਤਕ ਹੋਣ ਗਏ ਸਨ, ਦੀ ਸੁਰੱਖਿਅਤ ਵਾਪਸੀ ਦਾ ਮੁੱਦਾ ਵੀ ਉਠਾਇਆ।

ਵਿਚਾਰ-ਵਟਾਂਦਰੇ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਲਾਕਡਾਊਨ/ਕਰਫਿਊ ਕਾਰਨ ਦੂਜੇ ਰਾਜਾਂ ਵਿਚ ਫਸੇ ਵਿਦਿਆਰਥੀਆਂ / ਲੋਕਾਂ ਦੀ ਸੁਰੱਖਿਆ ਸਮੇਤ ਕੋਵਿਡ-19 ਸੰਬੰਧੀ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਇੱਕ ਦੂਜੇ ਨਾਲ ਤਾਲਮੇਲ ਕਰਨ ਲਈ ਹਰੇਕ ਵਿਧਾਨ ਸਭਾ ਵਿਚ ਇਕ ਕੰਟਰੋਲ ਰੂਮ ਸਥਾਪਤ ਕੀਤਾ ਜਾਵੇਗਾ। ਸਟੇਟ ਅਸੈਂਬਲੀ ਕੰਟਰੋਲ ਰੂਮਾਂ ਨਾਲ ਤਾਲਮੇਲ ਕਰਨ ਲਈ ਅਜਿਹਾ ਹੀ ਕੰਟਰੋਲ ਰੂਮ ਲੋਕ ਸਭਾ (ਸੰਸਦ) ਵਿੱਚ ਵੀ ਸਥਾਪਤ ਕੀਤਾ ਜਾਵੇਗਾ। ਸ੍ਰੀ ਓਮ ਬਿਰਲਾ ਨੇ ਸਾਰੇ ਰਾਜਾਂ ਨੂੰ ਅਰੋਗਿਆ ਸੇਤੂ ਐਪ ਡਾਊਨਲੋਡ ਕਰਨ ਲਈ ਕਿਹਾ।

ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਦੇ ਟਾਕਰੇ ਲਈ ਇਹ ਐਪ ਤਕਨਾਲੋਜੀ ਦੀ ਸ਼ਾਨਦਾਰ ਵਰਤੋਂ ਹੈ। ਰਾਣਾ ਕੇ.ਪੀ. ਸਿੰਘ ਨੇ ਕੋਵਿਡ-19 ਵਿਰੁਧ ਜੰਗ ਵਿਚ ਸੂਬੇ ਦੀ ਸਹਾਇਤਾ ਲਈ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਅਤੇ ਸਟਾਫ਼ ਵਲੋਂ ਮੁੱਖ ਮੰਤਰੀ ਰਾਹਤ ਫ਼ੰਡ ਵਿਚ ਪਾਏ ਯੋਗਦਾਨ ਬਾਰੇ ਵੀ ਜਾਣਕਾਰੀ ਦਿਤੀ। ਇਸ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ ਕਿ ਰਾਜ ਦੀਆਂ ਵਿਧਾਨ ਸਭਾਵਾਂ ਇਸ ਸਥਿਤੀ ਵਿਚ ਕਿਵੇਂ ਕੰਮ ਕਰ ਰਹੀਆਂ ਹਨ ਅਤੇ ਅਧਿਕਾਰੀਆਂ/ਕਰਮਚਾਰੀਆਂ ਦੇ ਸਹਿਯੋਗ ਨਾਲ ਵਿਧਾਇਕ ਰਾਹਤ ਕਾਰਜਾਂ ਵਿਚ ਕਿਵੇਂ ਯੋਗਦਾਨ ਅਤੇ ਸਹਾਇਤਾ ਦੇ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement