ਬਾਦਲ ਦਲ ਦੇ ਚੋਟੀ ਦੇ ਦੋ ਆਗੂ ਢੀਂਡਸਾ ਅਤੇ ਬ੍ਰਹਮਪੁਰਾ ਦੀ ਬਣ ਰਹੀ ਨਵੀਂ ਪਾਰਟੀ ਵਿਚ ਹੋਣਗੇ ਸ਼ਾਮਲ?
Published : Apr 22, 2021, 10:01 am IST
Updated : Apr 22, 2021, 10:01 am IST
SHARE ARTICLE
Ranjit Singh Brahmpura - Sukhdev Dhindsa - Prakash Singh Badal
Ranjit Singh Brahmpura - Sukhdev Dhindsa - Prakash Singh Badal

ਪੰਥਕ ਦਲਾਂ ਦਾ ਇਕੋ-ਇਕ ਨਿਸ਼ਾਨਾ ਬਾਦਲਾਂ ਤੋਂ ਸ਼੍ਰੋੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣਾ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਜਾਬ ਦੀ  ਸਿਆਸਤ ਚ ਬੜੀ ਵੱਡੀ  ਪੱਧਰ ਤੇ ਉਥਲ-ਪੁਥਲ ਹੋ ਰਹੀ ਹੈ । 2022 ਦੀਆਂ ਵਿਧਾਨ ਸਭਾ ਚੋਣਾਂ ਲਈ ਵਫ਼ਾਦਾਰੀਆਂ ਬਦਲੀਆਂ ਜਾ ਰਹੀਆਂ ਹਨ। ਸਿਆਸੀ ਪਾਰਟੀਆਂ ਦੀ ਟੁੱਟ ਭੱਜ ਬੜੇ ਵੱਡੇ ਪੱਧਰ ਤੇ ਹੋਣ ਨਾਲ ਵੱਖ ਵੱਖ ਸਿਆਸੀ ਦਲਾਂ ਦੀ ਉਚ-ਲੀਡਰਸ਼ਿਪ ਚਿੰਤਾ ਦੇ ਆਲਮ ਵਿਚ ਹੈ। 

shiromani akali dalShiromani akali dal

ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ 2 ਦਿਗਜ ਨੇਤਾ ਜਲਦੀ ਹੀ ਸੁਖਦੇਵ ਸਿੰਘ ਢੀਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਨਵੀ ਬਣ ਰਹੀ ਪਾਰਟੀ ਚ ਸ਼ਾਮਲ ਹੋ ਰਹੇ ਹਨ । ਮਿਲੇ ਵੇਰਵਿਆਂ ਮੁਤਾਬਕ ਆ ਰਹੀ ਸਿਆਸੀ ਰੁੱਤ ਦਲਬਦਲੀਆਂ, ਨਰਾਜ਼ਗੀਆਂ ਕੱਢਣ ਅਤੇ ਰਾਜਸੀ ਬਦਲਾਖ਼ੋਰੀ ਦੀ ਹੋਣ ਕਰਕੇ, ਰਾਜਨੀਤਕ  ਧਮਾਕੇ ਹੋਣ ਦੀਆਂ ਸੰਭਾਵਨਵਾਂ ਕਰੀਬ ਸਾਰੀਆਂ ਪਾਰਟੀਆਂ ਵਿਚ ਸੰਭਵ ਹਨ।

Ranjit Singh Brahmpura - Sukhdev DhindsaRanjit Singh Brahmpura - Sukhdev Dhindsa

ਜਾਣਕਾਰੀ ਮੁਤਾਬਕ ਬਾਦਲਾਂ ਨੂੰ ਸੱਤਾ ਤੋਂ ਦੂਰ ਰੱਖਣ ਲਈ ਜ਼ੋਰ ਅਜਮਾਈ ਤਿੱਖੀ ਹੋੋਣ ਦੀ ਸੰਭਾਵਨਾ ਹੈ, ਜਿੰਨਾ ਸਿੱਖੀ ਸਿਧਾਂਤ ਦਾ ਪਤਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਕਾਂਗਰਸ ਵਿਚ ਵੀ ਧੜੇਬੰਦੀ ਉਭਰੀ ਹੈ, ਭਾਜਪਾ ਕਿਸਾਨ ਅੰਦੋਲਨ ਕਰ ਕੇ ਹਾਸ਼ਈਏ ’ਤੇ ਚਲੀ ਗਈ ਹੈ।  ਪੰਥਕ ਦਲਾਂ ਦਾ ਇਕੋ ਇਕ ਨਿਸ਼ਾਨਾ ਸਿੱਖ ਸੰਗਠਨ ਅਜ਼ਾਦ ਕਰਵਾਉਣ ਪ੍ਰਤੀ ਹੈ ਜਿਸ ’ਤੇ ਪ੍ਰਵਾਰਵਾਦ ਕਾਬਜ਼ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement