
ਚਾਰ ਆਈ.ਏ.ਐਸ. ਤੇ ਦੋ ਪੀ.ਸੀ.ਐਸ. ਅਫ਼ਸਰਾਂ ਦੇ ਵਿਭਾਗਾਂ ’ਚ ਫੇਰਬਦਲ
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਅੱਜ 4 ਆਈ ਏ ਐਸ ਅਤੇ 2 ਪੀ ਸੀ ਐਸ ਅਫਸਰਾਂ ਦੇ ਵਿਭਾਗਾਂ ਚ ਫੇਰਬਦਲ ਕੀਤਾ ਗਿਆ ਹੈ। ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵਲੋਂ ਜਾਰੀ ਤਬਾਦਲਾ ਹੁਕਮਾਂ ਮੁਤਾਬਿਕ ਇਨਾ ਚ ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਵਿਭਾਗ ਵਿਕਾਸ ਗਰਗ ਅਤੇ ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਅਮਰਬੀਰ ਸਿੰਘ ਦਾ ਤਬਾਦਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਨਸ਼ਾ ਤਸਕਰਾਂ ਨੂੰ ਹੁਣ ਨੱਥ ਪਵੇਗੀ? ਇਥੇ ਤਾਂ ਇਟ ਪੁੱਟੋ ਤਾਂ ਰਾਜਜੀਤ ਸਿੰਘ ਤੇ ਇੰਦਰਜੀਤ ਸਿੰਘ ਮਿਲ ਜਾਣਗੇ!
ਹੁਣ ਦਿਲਰਾਜ ਸਿੰਘ ਨੂੰ ਸਕੱਤਰ ਟਰਾਂਸਪੋਰਟ ਅਤੇ ਸਕੱਤਰ ਸਿੰਘ ਬੱਲ ਨੂੰ ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਲਾਇਆ ਗਿਆ ਹੈ। ਅਮਰਬੀਰ ਸਿੰਘ ਹੁਣ ਜੋਇੰਟ ਸਕੱਤਰ ਗ੍ਰਹਿ ਤੇ ਨਿਆਂ ਵਿਭਾਗ ਹੋਣਗੇ। ਪਰਮਪਾਲ ਕੌਰ ਨੂੰ ਐੱਮ ਡੀ ਪਨਗਰੇਨ ਅਤੇ ਸੋਨਾਲੀ ਗਿਰੀ ਨੂੰ ਐੱਮ ਡੀ ਪਨਸਪ ਦੇ ਨਾਲ ਸ਼ਹਿਰੀ ਹਵਾਬਾਜ਼ੀ ਤੇ ਪ੍ਰਾਹੁਣਚਾਰੀ ਵਿਭਾਗ ਦੇ ਡਾਇਰੈਕਟਰ ਦਾ ਚਾਰਜ ਵੀ ਦਿਤਾ ਗਿਆ ਹੈ।