
ਅਕਾਲੀ ਦਲ 'ਚ ਸ਼ਾਮਿਲ ਹੋਣ ਦਾ ਤੇ ਕਾਂਗਰਸ ਦਾ ਸਾਥ ਛੱਡਣ ਦਾ ਫੈਸਲਾ ਕੀਤਾ
ਸਾਬਕਾ ਗ੍ਰਹਿ ਮੰਤਰੀ ਅਤੇ ਕਾਂਗਰਸੀ ਆਗੂ ਬ੍ਰਿਜ ਭੁਪਿੰਦਰ ਲਾਲੀ ਦੇ ਸ਼ੁੱਕਰਵਾਰ ਦੀ ਸਵੇਰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਜਾਣ ਨਾਲ ਕਾਂਗਰਸ ਨੂੰ ਇੱਕ ਵੱਡਾ ਧੱਕਾ ਲੱਗਿਆ ਹੈ। ਬ੍ਰਿਜ ਭੁਪਿੰਦਰ ਲਾਲੀ ਪਿੰਡ ਕਾਂਗ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ‘ਚ ਅਕਾਲੀ ਦਲ ‘ਚ ਸ਼ਾਮਲ ਹੋਏ ਹਨ। 28 ਮਈ ਨੂੰ ਹੋਣ ਵਾਲੀਆਂ ਸ਼ਾਹਕੋਟ ਜ਼ਿਮਨੀ ਚੋਣਾਂ ਤੋਂ ਪਹਿਲਾਂ ਉਨ੍ਹਾਂ ਦਾ ਅਕਾਲੀ ਦਲ 'ਚ ਸ਼ਾਮਲ ਹੋ ਜਾਣਾ ਕਾਂਗਰਸ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ।
Brij Bhupinder Laliਦੱਸ ਦਈਏ ਕਿ ਜਾਣਕਾਰੀ ਅਨੁਸਾਰ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਬ੍ਰਿਜ ਭੁਪਿੰਦਰ ਲਾਲੀ ਨੇ ਸ਼ਾਹਕੋਟ ਤੋਂ ਲਾਡੀ ਸ਼ੇਰੋਵਾਲੀਆ ਨੂੰ ਟਿਕਟ ਦਿੱਤੇ ਜਾਣ ‘ਤੇ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ। ਰਾਣਾ ਗੁਰਜੀਤ ਦੀ ਇਸ ਮਾਮਲੇ ‘ਚ ਦਖ਼ਲਅੰਦਾਜ਼ੀ ਤੇ ਵੀ ਬ੍ਰਿਜ ਭੁਪਿੰਦਰ ਲਾਲੀ ਨੇ ਨਰਾਜ਼ਗੀ ਜਤਾਈ ਹੈ। ਜੋ ਕਿ ਹੁਣ ਉਨ੍ਹਾਂ ਨੇ ਅਕਾਲੀ ਦਲ 'ਚ ਸ਼ਾਮਿਲ ਹੋਣ ਦਾ ਤੇ ਕਾਂਗਰਸ ਦਾ ਸਾਥ ਛੱਡਣ ਦਾ ਫੈਸਲਾ ਕੀਤਾ।
Brij Bhupinder Lali joins SAD28 ਮਈ ਨੂੰ ਨਿਰਪੱਖ ਅਤੇ ਸ਼ਾਂਤਮਈ ਪੋਲਿੰਗ ਨੂੰ ਯਕੀਨੀ ਬਣਾਉਣ ਲਈ ਫੌਜੀ ਬਲਾਂ ਦੀਆਂ ਛੇ ਕੰਪਨੀਆਂ ਤੈਨਾਤ ਹੋਣਗੀਆਂ। ਸ਼ਾਹਕੋਟ ਚੋਣਾਂ ਦੀ ਚੌਕਸੀ ਬਰਕਰਾਰ ਰੱਖਣ ਲਈ ਡਿਪਟੀ ਕਮਿਸ਼ਨਰ ਵੱਲੋਂ ਆ ਰਹੇ ਐਤਵਾਰ ਨੂੰ ਉਪ-ਚੋਣ ਦੇ ਰਿਹਰਸਲ ਲਈ ਪੋਲਿੰਗ ਸਟਾਫ ਦੀ 100 ਪ੍ਰਤੀਸ਼ਤ ਹਾਜ਼ਰੀ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ। ਪ੍ਰਸ਼ਾਸ਼ਨ ਦੀਆਂ ਇਹ ਕਾਰਗੁਜ਼ਾਰੀਆਂ ਨੂੰ ਦੇਖਦੇ ਹੋਏ ਪਤਾ ਲਗਾਇਆ ਜਾ ਸਕਦਾ ਹੈ ਕਿ ਸ਼ਾਹਕੋਟ ਚੋਣਾਂ ਨੂੰ ਪ੍ਰਸ਼ਾਸ਼ਨ ਵੱਲੋਂ ਕਿੰਨਾ ਗੰਭੀਰ ਲਿਆ ਜਾ ਰਿਹਾ ਹੈ।