
ਡੀਸੀ ਮੁਕੇਸ਼ ਆਹੁਜਾ ਨੇ ਦਸਿਆ ਕਿ ਬਿਨਾ ਏਸੈਂਸ਼ੀਅਲ ਕੰਮ ਦੇ ਚੰਡੀਗੜ੍ਹ...
ਪੰਚਕੂਲਾ: ਚੰਡੀਗੜ੍ਹ ਵਿਚ ਲਗਾਤਾਰ ਵਧ ਰਹੇ ਕੋਰੋਨਾ ਦੇ ਕੇਸਾਂ ਨੂੰ ਦੇਖਦੇ ਹੋਏ ਪੰਚਕੂਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੈਕਿੰਗ ਵਿਚ ਸਖ਼ਤੀ ਵਰਤਣ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ। ਜਿਸ ਤਹਿਤ ਚੰਡੀਗੜ੍ਹ ਤੋਂ ਪੰਚਕੂਲਾ ਬਿਨਾਂ ਕਿਸੇ ਐਮਰਜੈਂਸੀ ਕੰਮ ਦੇ ਫ੍ਰੀਕਵੈਂਟ ਵਿਜਿਟਰਸ ਦੀ ਐਂਟਰੀ ਤੇ ਰੋਕ ਲਗਾਉਣ ਨੂੰ ਕਿਹਾ ਗਿਆ ਹੈ। ਨਾਲ ਹੀ ਚੰਡੀਗੜ੍ਹ ਤੋਂ ਪੰਚਕੂਲਾ ਆਉਣ ਵਾਲੇ ਲੋਕਾਂ ਦੀ ਚੈਕਿੰਗ ਕਰਨ ਨੂੰ ਕਿਹਾ ਹੈ।
Corona Virus
ਡੀਸੀ ਮੁਕੇਸ਼ ਆਹੁਜਾ ਨੇ ਦਸਿਆ ਕਿ ਬਿਨਾ ਏਸੈਂਸ਼ੀਅਲ ਕੰਮ ਦੇ ਚੰਡੀਗੜ੍ਹ ਤੋਂ ਪੰਚਕੂਲਾ ਫ੍ਰੀਕਵੈਂਟ ਵਿਜਿਟਰਸ ਤੇ ਸਖ਼ਤੀ ਵਰਤੀ ਜਾਵੇ ਤਾਂ ਕਿ ਪੰਚਕੂਲਾ ਵਿਚ ਜ਼ਿਆਦਾ ਕ੍ਰਾਊਡ ਨਾ ਹੋਵੇ ਅਤੇ ਉਹ ਅਪਣੇ ਜ਼ਿਲ੍ਹੇ ਨੂੰ ਇਨਫੈਕਟੇਡ ਹੋਣ ਤੋਂ ਬਚਾ ਸਕਣ। ਕੁੱਝ ਰਾਜਨੀਤਿਕ ਪਾਰਟੀਆਂ ਵੱਲੋਂ ਰਾਜੀਵ ਕਲੋਨੀ, ਇੰਦਰਾ ਕਲੋਨੀ ਅਤੇ ਬੁਢਨਪੁਰ ਵਿਚ ਲੋਕਾਂ ਦੇ ਮੂਵਮੈਂਟ ਤੇ ਲਗਾਈ ਗਈ ਪਾਬੰਦੀ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ।
Corona Virus
ਇੱਥੋਂ ਤਕ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਇਸ ਦੇ ਲਈ ਦਬਾਅ ਵੀ ਬਣਾਇਆ ਗਿਆ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਪੂਧਾਮ ਵਰਗੇ ਹਾਲਾਤ ਇਹਨਾਂ ਕਲੋਨੀਆਂ ਵਿਚ ਨਾ ਹੋਣ ਇਸ ਦੇ ਲਈ ਇੱਥੇ ਦੇ ਲੋਕਾਂ ਦੇ ਫ੍ਰੀਕਵੈਂਟ ਮੂਵਮੈਂਟ ਤੇ ਕੁੱਝ ਸਮੇੰ ਲਈ ਪਾਬੰਦੀ ਲਗਾਈ ਗਈ ਹੈ। ਰਾਜੀਵ ਕਲੋਨੀ ਵਿਚ ਕੋਰੋਨਾ ਪਾਜ਼ੀਟਿਵ ਕੇਸ ਆਉਣ ਤੋਂ ਬਾਅਦ ਇਹਨਾਂ ਤਿੰਨਾਂ ਖੇਤਰਾਂ ਦੇ ਲੋਕਾਂ ਦੇ ਫ੍ਰੀਕਵੈਂਟ ਮੂਵਮੈਂਟ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਰੋਕ ਲਗਾਈ ਗਈ ਹੈ।
Photo
ਰਾਜੀਵ ਕਲੋਨੀ ਕੰਟੋਨਮੈਂਟ ਜ਼ੋਨ ਵਿੱਚ ਲੋਕਾਂ ਦੀ ਆਵਾਜਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਟੋਕਨ ਵਾਈਜ਼ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ। ਅੰਦੋਲਨ ਲਈ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਦੋ ਪੱਕੇ ਬਲਾਕ ਸਥਾਪਤ ਕੀਤੇ ਗਏ ਹਨ ਅਤੇ ਉੱਥੋਂ ਦੇ ਲੋਕਾਂ ਨੂੰ ਟੋਕਨ ਜਾਰੀ ਕੀਤੇ ਜਾ ਰਹੇ ਹਨ। ਦੋਵਾਂ ਨਾਕਿਆਂ ਤੇ ਇਕ ਤੇ ਗ੍ਰੀਨ ਅਤੇ ਇਕ ਤੇ ਰੈੱਡ ਟੋਕਨ ਜਾਰੀ ਕੀਤਾ ਹੈ।
People
ਖਾਸ ਗੱਲ ਇਹ ਹੈ ਕਿ ਇਨ੍ਹਾਂ ਨਾਕਿਆਂ ਤੋਂ ਟੋਕਨ ਜਾਰੀ ਕਰਨ ਤੋਂ ਪਹਿਲਾਂ ਲੋਕਾਂ ਦਾ ਉਨ੍ਹਾਂ ਦੇ ਬਾਹਰ ਜਾਣ ਮਨੋਰਥ ਅਤੇ ਉਹ ਕਦੋਂ ਵਾਪਸ ਆਉਣਗੇ ਇਸ ਦੀ ਪੂਰੀ ਜਾਣਕਾਰੀ ਦੇਣੀ ਪੈਂਦੀ ਹੈ ਉਸ ਤੋਂ ਬਾਅਦ ਹੀ ਪਾਸ ਜਾਰੀ ਕੀਤਾ ਜਾਂਦਾ ਹੈ। ਨਾਲ ਹੀ ਲੋਕਾਂ ਨੂੰ ਆਪਣੇ ਦਸਤਾਵੇਜ਼ ਜਮ੍ਹਾ ਕਰਾਉਣਾ ਪੈਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜੀਵ ਕਲੋਨੀ, ਇੰਦਰਾ ਕਲੋਨੀ, ਬੁਢਨਪੁਰ ਖੇਤਰਾਂ ਦੇ ਲੋਕਾਂ ਦੀ ਮੂਵਮੈਂਟ ਤੇ ਅਗਲੇ ਇਕ ਹਫ਼ਤੇ ਤਕ ਸਖ਼ਤੀ ਵਰਤੀ ਜਾਵੇਗੀ।
Corona Virus
ਪ੍ਰਸ਼ਾਸਨ ਵੱਲੋਂ ਜਾਰੀ ਪਾਸ ਰਾਹੀਂ ਹੀ ਲੋਕ ਖੇਤਰ ਤੋਂ ਬਾਹਰ ਅਪਣੇ ਜ਼ਰੂਰੀ ਕੰਮ ਲਈ ਨਿਕਲ ਸਕਣਗੇ। ਦਸ ਦਈਏ ਕਿ ਰੋਜ਼ਾਨਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੂਵਮੈਂਟ ਲਈ ਜਾਰੀ ਕੀਤੇ ਜਾ ਰਹੇ ਹਨ। ਇਹਨਾਂ ਵਿਚ ਮੈਡੀਕਲ ਐਮਰਜੈਂਸੀ, ਏਸੈਂਸ਼ੀਅਲ ਸਰਵੀਸੇਜ ਅਤੇ ਜਾਬ ਕਰਨ ਵਾਲੇ ਕੈਟੇਗਰੀ ਵਿਚ ਆਉਂਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।