
ਕਾਂਗਰਸੀ ਨੇਤਾ ਪੰਕਜ ਪੂਨੀਆ ਵਲੋਂ ਕੀਤੀ ਗਈ ਗ਼ਲਤ ਟਿਪਣੀ 'ਤੇ ਪਰਚਾ ਦਰਜ, ਪੁਲਿਸ ਨੇ ਕੀਤਾ ਕਾਬੂ
ਕਰਨਾਲ 21 ਮਈ (ਪਲਵਿੰਦਰ ਸਿੰਘ ਸੱਗੂ) : ਪੰਕਜ ਪੂਨੀਆ ਵੱਲੋਂ ਕੀਤੀ ਗਈ ਗਲਤ ਟਿੱਪਣੀ ਕਾਰਨ ਕਸੂਤੇ ਫਸ ਗਏ ਪੁੰਨੀਆਂ ਵੱਲੋਂ ਆਰ ਐਸ ਐਸ ਨੂੰ ਲੈ ਕੇ ਗਲਤ ਟਿੱਪਣੀ ਕੀਤੀ ਗਈ ਸੀ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਜਿਸ ਤੋਂ ਬਾਅਦ ਭਾਜਪਾ ਨੇਤਾ ਅਤੇ ਆਰ ਐਸ ਐਸ ਵਾਲੇ ਭੜਕ ਗਏ ਜਿਸ ਤੋਂ ਬਾਅਦ ਸੰਗ ਨੇਤਾਵਾਂ ਵੱਲੋਂ ਪੂੰਨੀਆਂ ਦੇ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਪੰਕਜ ਪੂਨੀਆ ਵੱਲੋਂ ਸੋਸ਼ਲ ਮੀਡੀਆ ਤੇ ਸੰਗ ਅਤੇ ਹਿੰਦੂ ਸਮਾਜ ਤੇ ਗਲਤ ਟਿੱਪਣੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਕੱਲ੍ਹ ਆਰ ਐਸ ਐਸ ਨੇਤਾਵਾਂ ਵੱਲੋਂ ਪੰਕਜ ਪੂਨੀਆ ਦੇ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਸੀ।
ਸ਼ਿਕਾਇਤ ਦੇ ਅਧਾਰ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਪੰਕਜ ਪੂਨੀਆ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਨੂੰ ਅੱਜ ਕੋਰਟ ਪੇਸ਼ ਕੀਤਾ ਗਿਆ ਜਿੱਥੋਂ ਪੁਲਿਸ ਨੇ ਪੰਕਜ ਪੂਨੀਆ ਦਾ ਇਕ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਪੁਲਿਸ ਨੇ ਕੋਰਟ ਵਿਚ ਕਿਹਾ ਸੀ ਕਿ ਪੰਕਜ ਪੂਨੀਆ ਨੇ ਜਿਸ ਫੋਨ ਤੋਂ ਟਵੀਟ ਕੀਤਾ ਸੀ ਉਸ ਫੋਨ ਨੂੰ ਬਰਾਮਦ ਕਰਨਾ ਹੈ ਜਿਸ ਦੇ ਅਧਾਰ ਤੇ ਕੋਰਟ ਵੱਲੋਂ ਪੂਨੀਆ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ।