"ਅਫਵਾਹਾਂ ਤੋਂ ਬੱਚੋ, ਜੇ ਇਲਾਜ ਠੀਕ ਨਾ ਹੁੰਦਾ ਤਾਂ ਸਾਡੇ ਆਪਣੇ ਰਾਜਿੰਦਰਾ ਹਸਪਤਾਲ ਦਾਖਲ ਨਾ ਹੁੰਦੇ"
Published : May 22, 2021, 9:34 am IST
Updated : May 22, 2021, 9:48 am IST
SHARE ARTICLE
Dr RPS Sibia
Dr RPS Sibia

ਰਾਜਿੰਦਰਾ ਹਸਪਤਾਲ ਸਬੰਧੀ ਫੈਲ ਰਹੀਆਂ ਅਫ਼ਵਾਹਾਂ ’ਤੇ ਡਾ. ਸੀਬੀਆ ਨਾਲ ਵਿਸ਼ੇਸ਼ ਗੱਲਬਾਤ

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਕੋਰੋਨਾ ਮਹਾਂਮਾਰੀ ਦੇ ਚਲਦਿਆਂ ਰਾਜਿੰਦਰਾ ਹਸਪਤਾਲ ਬਾਰੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਸਾਹਮਣੇ ਆ ਰਹੀਆਂ ਹਨ। ਇਹਨਾਂ ਅਫ਼ਵਾਹਾਂ ਕਾਰਨ ਲੋਕਾਂ ਦੇ ਮਨਾਂ ਵਿਚ ਡਰ ਪੈਦਾ ਹੋ ਰਿਹਾ ਹੈ ਤੇ ਉਹ ਇਲਾਜ ਲਈ ਹਸਪਤਾਲ ਨਹੀਂ ਆ ਰਹੇ। ਇਸ ਦੌਰਾਨ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਡਾ. ਰਾਮਿੰਦਰ ਪਾਲ ਸਿੰਘ ਸੀਬੀਆ ਨੇ ਵਿਸ਼ੇਸ਼ ਗੱਲਬਾਤ ਕੀਤੀ। ਦੱਸ ਦਈਏ ਕਿ ਡਾ. ਸੀਬੀਆ ਰਾਜਿੰਦਰਾ ਹਸਪਤਾਲ ਦੇ ਕੋਵਿਡ ਇੰਚਾਰਜ ਹਨ।

ਸਵਾਲ: ਮੈਂ ਇਲਜ਼ਾਮਾਂ ਤੋਂ ਸ਼ੁਰੂ ਕਰਦੀ ਹਾਂ। ਇਹ ਇਲਜ਼ਾਮ ਲੱਗ ਰਹੇ ਕਿ ਰਾਜਿੰਦਰਾ ਹਸਪਤਾਲ ਦੀ ਮੈਨੇਜਮੈਂਟ ਠੀਕ ਨਹੀਂ। ਇੱਥੇ ਜਿਊਂਦੇ ਲੋਕ ਆਉਂਦੇ ਨੇ ਤੇ ਮੁਰਦਾ ਬਾਹਰ ਜਾਂਦੇ ਨੇ। ਇੱਥੇ ਮਰੀਜ਼ਾਂ ਨੂੰ ਜਾਣ-ਬੁੱਝ ਕੇ ਮਾਰਿਆ ਜਾਂਦਾ ਹੈ।

ਜਵਾਬ: ਇਹ ਸਭ ਬੇਬੁਨਿਆਦ ਹੈ। ਇਹਨਾਂ ਅਫ਼ਵਾਹਾਂ ਦਾ ਕੋਈ ਅਧਾਰ ਨਹੀਂ ਹੈ। ਮੇਰੇ ਕੋਲ ਲੋਕ ਆਉਂਦੇ ਨੇ ਤੇ ਇਲਜ਼ਾਮ ਲਗਾਉਂਦੇ ਨੇ ਕਿ ਡਾਕਟਰਾਂ ਦੀ ਟੀਮ ਨੇ ਛੇ ਵਿਅਕਤੀ ਜ਼ਹਿਰ ਦਾ ਟੀਕਾ ਲਗਾ ਕੇ ਮਾਰ ਦਿੱਤੇ। ਉਹਨਾਂ ਦੇ ਦਿਲ ਕੱਢ ਕੇ ਹੋਰ ਮਰੀਜ਼ਾਂ ਨੂੰ ਦੇ ਦਿੱਤੇ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸੰਭਵ ਹੈ?
ਦੇਸ਼ ਦੇ ਹੋਰ ਹਸਪਤਾਲਾਂ ਦੀ ਤਰ੍ਹਾਂ ਸਾਡੇ ਕੋਲ ਵੀ ਮਰੀਜ਼ ਆਉਂਦੇ ਹਨ। ਦੁਨੀਆਂ ਭਰ ਵਿਚ ਹੀ ਕੋਵਿਡ ਕਾਰਨ ਮੌਤਾਂ ਹੋ ਰਹੀਆਂ ਹਨ। ਉਸੇ ਤਰ੍ਹਾਂ ਰਾਜਿੰਦਰਾ ਹਸਪਤਾਲ ਵਿਚ ਵੀ ਹੋ ਰਹੀਆਂ ਹਨ।

ਸਵਾਲ: ਇੱਥੇ ਮੌਤ ਦਰ ਜ਼ਿਆਦਾ ਕਿਉਂ ਹੈ?

ਜਵਾਬ: ਇੱਥੇ ਮੌਤ ਦਰ ਜ਼ਿਆਦਾ ਨਹੀਂ ਹੈ। ਪਰ ਮੌਤਾਂ ਦੀ ਗਿਣਤੀ ਜ਼ਿਆਦਾ ਹੈ। ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਸਭ ਤੋਂ ਜ਼ਿਆਦਾ ਸਹੂਲਤਾਂ ਹਨ। ਇੱਥੇ 600 ਆਈਸੋਲੇਸ਼ਨ ਬੈੱਡ ਹਨ ਤੇ ਸਾਰੇ ਹੀ ਆਕਸੀਜਨ ਬੈੱਡ ਹਨ। ਕੋਵਿਡ ਤੋਂ ਪਹਿਲਾਂ ਸਾਡੇ ਕੋਲ ਸਿਰਫ 18 ਆਈਸੋਲੇਸ਼ਨ ਬੈੱਡ ਸੀ।  

ਉਦੋਂ 83 L3 ਬੈੱਡ (ਗੰਭੀਰ ਕੇਸ ਵਾਲੇ) ਨਾਲ ਸ਼ੁਰੂਆਤ ਕੀਤੀ ਸੀ। ਇਸ ਵਿਚ ਵੈਂਟੀਲੇਟਰ ਦੀ ਸਹੂਲਤ ਵੀ ਹੁੰਦੀ ਹੈ। ਮੌਜੂਦਾ ਸਮੇਂ ਵਿਚ ਹਸਪਤਾਲ ਵਿਚ 280 L3 ਬੈੱਡ ਹਨ। ਪਿਛਲੀ ਲਹਿਰ ਨਾਲ ਤੁਲਨਾ ਕੀਤੀ ਜਾਵੇ ਤਾਂ ਸਾਡੇ ਕੋਲ ਔਸਤਨ 70 ਤੋਂ 75 ਗੰਭੀਰ ਕੇਸ ਹੁੰਦੇ ਸੀ। ਇਸ ਲਹਿਰ ਵਿਚ ਔਸਤਨ ਗੰਭੀਰ ਕੇਸਾਂ ਦੀ ਗਿਣਤੀ 220 ਤੱਕ ਵਧ ਗਈ ਹੈ। ਜਿੱਥੇ ਗੰਭੀਰ ਕੇਸ ਜ਼ਿਆਦਾ ਹੋਣ ਉੱਥੇ ਮੌਤ ਦਰ ਜ਼ਿਆਦਾ ਹੋਵੇਗੀ। ਦੁਨੀਆਂ ਭਰ ਵਿਚ ਕੋਰੋਨਾ ਦੇ ਗੰਭੀਰ ਕੇਸਾਂ ਦੀ ਰਿਕਵਰੀ ਦਰ ਬਹੁਤ ਘੱਟ ਹੁੰਦੀ ਹੈ ਕਿਉਂਕਿ ਸਾਡੇ ਕੋਲ ਇਸ ਦੀ ਕੋਈ ਦਵਾਈ ਨਹੀਂ ਹੈ। ਇਸ ਦੌਰਾਨ ਅਸੀਂ ਸਰਕਾਰ, ਵਿਦੇਸ਼ ਜਾਂ ਦੇਸ਼ ਦੇ ਉੱਘੇ ਮਾਹਿਰ ਡਾਕਟਰਾਂ ਦੇ ਨਿਰਦੇਸ਼ਾਂ ਅਨੁਸਾਰ ਇਲਾਜ ਕਰ ਰਹੇ ਹਾਂ।

ਇਸ ਵਿਚ ਜੋ ਵੀ ਚੀਜ਼ਾਂ ਸਾਨੂੰ ਚਾਹੀਦੀਆਂ ਹਨ। ਚਾਹੇ ਉਹ ਰੇਮਡੇਸਿਵਿਰ ਹੈ ਚਾਹੇ ਉਹ ਸਟੀਰਾਇਡ ਨੇ, ਹਰ ਕਿਸਮ ਦੇ ਐਂਟੀ ਬਾਇਓਟਿਕ, ਹਰ ਕਿਸਮ ਦੀ ਆਕਸੀਜਨ ਡਿਲੀਵਰੀ ਡਿਵਾਇਜ਼, ਜਾਂ ਵੈਂਟੀਲੇਟਰ । ਇਹ ਸਭ ਕੁੱਝ ਰਾਜਿੰਦਰਾ ਹਸਪਤਾਲ ਵਿਚ ਮੌਜੂਦ ਹੈ। ਇਹ ਸਭ ਕੁੱਝ ਮੁਫ਼ਤ ਹੈ। ਇਸ ਤੋਂ ਇਲਾਵਾ ਖਾਣਾ-ਪੀਣਾ ਸਭ ਕੁੱਝ ਮੁਫਤ ਹੈ।

Rajindra HospitalRajindra Hospital

ਸਵਾਲ: ਹਸਪਤਾਲ ਵਿਚ ਦਿੱਲੀ ਜਾਂ ਹੋਰ ਸੂਬਿਆਂ ਤੋਂ ਵੀ ਕੇਸ ਆ ਰਹੇ ਨੇ।  ਕੀ ਪੰਜਾਬ ਦੇ ਲੋਕਾਂ ਨੂੰ ਕਦੀ ਨਾ ਕਰਨੀ ਪਈ?

ਜਵਾਬ: ਖੁਸ਼ਕਿਸਮਤੀ ਨਾਲ ਅਸੀਂ ਕੋਵਿਡ ਦੇ ਸ਼ੁਰੂ ਹੋਣ ਤੋਂ ਲੈ ਕੇ ਪਿਛਲੀ ਮਾਰਚ ਤੋਂ ਅੱਜ ਤੱਕ ਕਿਸੇ ਵੀ ਮਰੀਜ਼ ਨੂੰ ਨਾ ਨਹੀਂ ਕੀਤੀ। ਚਾਹੇ ਉਹ ਹਰਿਆਣਾ ਤੋਂ ਹੋਣ ਜਾਂ ਦਿੱਲੀ ਤੋਂ। ਅਸੀਂ ਮਰੀਜ਼ ਨੂੰ ਦਾਖਲ ਕਰਨ ਤੋਂ ਬਾਅਦ ਹੀ ਉਸ ਦਾ ਪਤਾ ਪੁੱਛਦੇ ਹਾਂ। ਕੋਰੋਨਾ ਦੀ ਇਹ ਲਹਿਰ ਕਾਫੀ ਜ਼ਿਆਦਾ ਗੰਭੀਰ ਹੈ।
ਸਾਡੇ ਕੋਲੋਂ ਹੁਣ ਜਿੰਨੇ ਵੀ ਕੇਸ ਆ ਰਹੇ ਹਨ, ਜਿਵੇਂ ਦਿੱਲੀ ਜਾਂ ਹੋਰ ਸਟੇਟ ਤੋਂ ਕੇਸ ਆ ਰਹੇ ਨੇ, ਉਹ ਬਹੁਤ ਜ਼ਿਆਦਾ ਨਾਜ਼ੁਕ ਹਾਲਤ ਵਿਚ ਸਨ। ਰਾਜਿੰਦਰਾ ਹਸਪਤਾਲ 14 ਜ਼ਿਲ੍ਹਿਆਂ ਦਾ ਰੈਫਰਲ ਸੈਂਟਰ ਵੀ ਹੈ, ਇਸ ਲਈ ਸਾਡੇ ਕੋਲ ਮਰੀਜ਼ ਜ਼ਿਆਦਾ ਹਨ। ਪਿਛਲੀ ਵਾਰ ਸਾਡੇ ਕੋਲ ਸੈਚੂਰੇਸ਼ਨ ਲੈਵਲ 80,85,90 ਇਸ ਤਰ੍ਹਾਂ ਆ ਰਹੀ ਸੀ ਪਰ ਤੁਹਾਨੂੰ ਹੈਰਾਨੀ ਹੋਵੇਗੀ ਕਿ ਹੁਣ ਜੋ ਮਰੀਜ਼ ਆ ਰਹੇ ਨੇ, ਉਹਨਾਂ ਦਾ ਸੈਚੂਰੇਸ਼ਨ ਲੈਵਲ 30,40,50 ਆ ਰਿਹਾ ਹੈ। ਉੱਥੇ ਉਹਨਾਂ ਨੂੰ ਬਚਾਉਣਾ ਸਾਡੇ ਲਈ ਮੁਸ਼ਕਿਲ ਹੋ ਜਾਂਦਾ ਹੈ। 45% ਮਰੀਜ਼ਾਂ ਦੀ ਮੌਤ ਦਾਖਲ ਹੋਣ ਤੋਂ ਇਕ ਦਿਨ ਬਾਅਦ ਹੀ  ਹੋ ਜਾਂਦੀ ਹੈ।

ਸਵਾਲ: ਦਿੱਲੀ ਵਿਚ ਹਾਲਾਤ ਬਹੁਤ ਖ਼ਰਾਬ ਨੇ, ਉੱਥੋਂ ਕਿੰਨੇ ਮਰੀਜ਼ ਆਏ।

ਜਵਾਬ: ਦਿੱਲੀ-ਐਨਸੀਆਰ ਤੋਂ ਬਹੁਤ ਮਰੀਜ਼ ਆ ਰਹੇ ਨੇ ਤੇ ਠੀਕ ਵੀ ਹੋ ਰਹੇ। ਹਰਿਆਣਾ ਤੋਂ ਵੀ ਬਹੁਤ ਮਰੀਜ਼ ਇੱਥੇ ਆ ਰਹੇ ਹਨ। ਦਿੱਲੀ ਤੋਂ ਆ ਰਹੇ ਮਰੀਜ਼ ਸਾਢੇ ਪੰਜ-ਛੇ ਘੰਟਿਆਂ ਦਾ ਸਫਰ ਤੈਅ ਕਰਕੇ ਆਉਂਦੇ ਨੇ ਉਹਨਾਂ ਦੀ ਹਾਲਤ ਬਹੁਤ ਖ਼ਰਾਬ ਵੀ ਹੋ ਜਾਂਦੀ ਹੈ, ਇਹਨਾਂ ਵਿਚੋਂ ਕਈ ਬਚ ਵੀ ਜਾਂਦੇ ਹਨ।

ਸਵਾਲ: ਤੁਸੀਂ ਕਹਿ ਰਹੇ ਹੋ ਕਿ ਜਦੋਂ ਮਰੀਜ਼ ਆਉਂਦੇ ਨੇ ਤਾਂ ਸਮਾਂ ਬਹੁਤ ਘੱਟ ਰਿਹ ਜਾਂਦਾ ਹੈ।  ਗਲਤੀ ਕਿੱਥੇ ਹੋ ਰਹੀ ਹੈ?

ਜਵਾਬ: ਮੇਰਾ ਅਪਣਾ ਖ਼ਿਆਲ ਹੈ ਕਿ ਜਦੋਂ ਤੁਹਾਨੂੰ ਥੋੜੇ ਜਿਹੇ ਵੀ ਲੱਛਣ ਹੋਣ ਤਾਂ ਤੁਹਾਨੂੰ ਕੋਵਿਡ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਨਾਲ ਜੇਕਰ ਤੁਸੀਂ ਸਿਹਤ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੰਦੇ ਹੋ ਤੇ ਜੇਕਰ ਤੁਸੀਂ ਸਮੇਂ ਸਿਰ ਦਾਖਲ ਹੋ ਜਾਂਦੇ ਹੋ ਤਾਂ ਬਚਣ ਦੀ ਸੰਭਾਵਨਾ ਕਾਫੀ ਜ਼ਿਆਦਾ ਹੁੰਦੀ ਹੈ। ਮੈਂ ਵਾਰ-ਵਾਰ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਸਮੇਂ ਸਿਰ ਜਾਂਚ ਕਰਵਾਓ।

Coronavirus Coronavirus

ਸਵਾਲ: ਇਕ ਹੋਰ ਅਫ਼ਵਾਹ ਹੈ ਕਿ ਅੰਦਰ ਮਰੀਜ਼ ਦਾ ਖਿਆਲ ਨਹੀਂ ਰੱਖਿਆ ਜਾਂਦਾ, ਉਸ ਨਾਲ ਗੱਲ ਨਹੀਂ ਕਰਵਾਈ ਜਾਂਦੀ। ਪਰਿਵਾਰ ਵੀ ਘਬਰਾਇਆ ਹੋਇਆ ਹੁੰਦਾ ਹੈ।

ਜਵਾਬ: ਅਸੀਂ ਪਹਿਲੇ ਦਿਨ ਤੋਂ ਹੀ ਹਰ ਮਰੀਜ਼ ਨੂੰ ਹਰ ਚੀਜ਼ ਦੀ ਮਨਜ਼ੂਰੀ ਦਿੱਤੀ ਹੋਈ ਹੈ। ਮਰੀਜ਼ ਅਪਣਾ ਫੋਨ ਜਾਂ ਸਮਾਰਟਫੋਨ ਲੈ ਕੇ ਜਾ ਸਕਦੇ ਹਨ ਤਾਂ ਜੋ ਉਹ ਅਪਣੇ ਪਰਿਵਾਰ ਨਾਲ ਗੱਲ ਕਰਦਾ ਰਹੇ। ਇਸ ਤੋਂ ਇਲਾਵਾ ਅਸੀਂ ਕੰਟਰੋਲ ਸੈਂਟਰ ਵੀ ਬਣਾਏ ਹਨ, ਜਿੱਥੇ 8 ਟੈਲੀਫੋਨ ਹਨ। ਮਰੀਜ਼ਾਂ ਦੇ ਪਰਿਵਾਰਾਂ ਨੂੰ ਦਿਨ ਵਿਚ ਦੋ ਵਾਰ ਉਹਨਾਂ ਦੇ ਵਾਈਟਲ ਚੈੱਕ ਕਰਕੇ ਦੱਸੇ ਜਾਂਦੇ ਹਨ। ਇਸ ਤੋਂ ਇਲਾਵਾ ਜਦੋਂ ਵੀ ਕਿਸੇ ਵੀ ਮਰੀਜ਼ ਦੀ ਹਾਲਤ ਗੰਭੀਰ ਹੁੰਦੀ ਹੈ ਤਾਂ ਉਸ ਦੀ ਜਾਣਕਾਰੀ ਉਸ ਦੇ ਪਰਿਵਾਰ ਨੂੰ ਦਿੱਤੀ ਜਾਂਦੀ ਹੈ। ਕਈ ਮਰੀਜ਼ਾਂ ਦੀ ਅਸੀਂ ਵੀਡੀਓ ਕਾਲ ਵੀ ਕਰਵਾਉਂਦੇ ਹਾਂ।

ਸਵਾਲ: ਇਸ ਦੇ ਬਾਵਜੂਦ ਲੋਕ ਖੁਸ਼ ਨਹੀਂ ਹਨ

ਜਵਾਬ: ਕੁਝ ਲੋਕ ਖੁਸ਼ ਨਹੀਂ ਹੈ। ਕਈ ਲੋਕ ਕਹਿੰਦੇ ਨੇ ਕਿ ਉਹਨਾਂ ਨੇ ਅਪਣੇ ਮਰੀਜ਼ ਨੂੰ ਫਲ਼ ਭੇਜੇ ਪਰ ਉਸ ਨੂੰ ਮਿਲੇ ਨਹੀਂ। ਇਹ ਬਹੁਤ ਛੋਟੀਆਂ ਚੀਜ਼ਾਂ ਹਨ। ਸਾਡੀ ਤਰਜੀਹ ਹੁੰਦੀ ਹੈ ਕਿ ਮਰੀਜ਼ ਦਾ ਇਲਾਜ ਕਿਵੇਂ ਹੋ ਰਿਹਾ।

ਸਵਾਲ: ਹਾਲ ਹੀ ਵਿਚ ਇਕ ਮਸਲਾ ਉੱਠਿਆ ਸੀ ਕਿ ਬਠਿੰਡਾ ਏਮਜ਼ ਤੋਂ ਨਰਸਾਂ ਆਈਆਂ ਸੀ, ਉਹਨਾਂ ਦਾ ਖਿਆਲ ਨਹੀਂ ਰੱਖਿਆ ਗਿਆ।

ਜਵਾਬ: ਉਹਨਾਂ ਦਾ ਚੰਗੀ ਤਰ੍ਹਾਂ ਖਿਆਲ ਰੱਖਿਆ ਗਿਆ ਸੀ। ਉਹਨਾਂ ਨੂੰ ਬਹੁਤ ਵਧੀਆ ਥਾਂ ’ਤੇ ਰੱਖਿਆ ਗਿਆ ਤੇ ਵਧੀਆ ਖਾਣਾ ਦਿੱਤਾ ਜਾਂਦਾ ਸੀ। ਉਹਨਾਂ ਵਿਚ ਕੰਮ ਕਰਨ ਨੂੰ ਲੈ ਕੇ ਥੋੜੀ ਝਿਜਕ ਸੀ। ਉਹਨਾਂ ਨੂੰ ਪੀਪੀਈ ਕਿੱਟ ਵੀ ਨਹੀਂ ਸੀ ਪਾਉਣੀ ਆਉਂਦੀ ਤੇ ਨਾ ਹੀ ਸੈਂਪਲਿੰਗ ਲੈਣੀ ਆਉਂਦੀ ਸੀ।

ਸਵਾਲ: ਪਟਿਆਲਾ ਰਾਜਨੀਤਿਕ ਰਾਜਧਾਨੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਸਿਆਸਤ ਦਾ ਭਾਰ ਚੁੱਕਣਾ ਪੈਂਦਾ ਹੈ?

ਜਵਾਬ: ਅਸੀਂ ਅਪਣਾ ਕੰਮ ਕਰ ਰਹੇ ਹਾਂ। ਪਰ ਹਾਂ ਇਹ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਲਈ ਬਹੁਤ ਨਿਰਾਸ਼ਾਜਨਕ ਹੈ ਜਦੋਂ ਅਜਿਹੀਆਂ ਅਫ਼ਵਾਹਾਂ ਫੈਲਦੀਆਂ ਨੇ ਕਿ ਡਾਕਟਰ ਜ਼ਹਿਰ ਦਾ ਟੀਕਾ ਲਗਾ ਦਿੰਦੇ ਨੇ ਜਾਂ ਦਿਲ ਕੱਢ ਦਿੰਦੇ ਨੇ ਜਾਂ ਕਿਡਨੀ ਕੱਢ ਲੈਂਦੇ ਨੇ। ਸਾਡੇ ਕਈ ਡਾਕਟਰ ਵੀ ਸਾਡੇ ਕੋਲ ਇੱਥੇ ਦਾਖਲ ਹੋਏ ਸਨ, ਇੱਥੇ ਕੋਈ ਵੀਆਈਪੀ ਸੈਕਸ਼ਨ ਨਹੀਂ। ਜੇ ਸਰਵਿਸ ਮਾੜੀ ਹੁੰਦੀ ਤਾਂ ਉਹ ਇੱਥੇ ਕਿਉਂ ਦਾਖਲ ਹੁੰਦੇ।

Dr RPS Sibia and Nimrat KaurDr RPS Sibia and Nimrat Kaur

ਸਵਾਲ: ਡਾ. ਰਾਜਨ ਨੂੰ ਸਹੀ ਇਲਾਜ ਕਿਉਂ ਨਹੀਂ ਮਿਲ ਸਕਿਆ?

ਜਵਾਬ: ਡਾ. ਰਾਜਨ ਸਾਡੇ ਕੋਲ ਦਾਖਲ ਸੀ। ਉਹ ਕੋਵਿਡ ਨੈਗੇਟਿਵ ਹੋਣ ਤੋਂ ਬਾਅਦ ਠੀਕ ਹੋ ਗਏ ਸੀ, ਉਹਨਾਂ ਨੂੰ ਅਸੀਂ ਵਾਰਡ ਵਿਚ ਸ਼ਿਫਟ ਕਰ ਦਿੱਤਾ ਸੀ। ਉੱਥੇ ਅਚਾਨਕ ਉਹਨਾਂ ਦੀ ਹਾਲਤ ਖਰਾਬ ਹੋ ਗਈ ਤੇ ਉਹਨਾਂ ਨੂੰ ਆਈਸੀਯੂ ਵਿਚ ਰੱਖਿਆ ਗਿਆ। ਪਤਾ ਨਹੀਂ ਕਈ ਵਾਰ ਪਰਿਵਾਰ ਦੇ ਅਪਣੇ ਕਾਰਨ ਹੁੰਦੇ ਨੇ ਤਾਂ ਕੁਝ ਦਿਨ ਲਈ ਉਹਨਾਂ ਨੂੰ ਬਾਹਰ ਭੇਜਿਆ ਗਿਆ। ਹਾਲਾਂਕਿ ਉਹਨਾਂ ਦੇ ਪਿਤਾ ਸਾਡੇ ਕੋਲ ਹੀ ਦਾਖਲ ਹਨ।

ਸਵਾਲ: ਡਾਕਟਰਾਂ ਤੇ ਵੀ ਬਹੁਤ ਦਬਾਅ ਪੈ ਰਿਹਾ। ਇਕ ਪਾਸੇ ਅਜਿਹੀ ਲੜਾਈ ਲੜ ਰਹੇ, ਜਿਸ ਵਿਚ ਸਮਝ ਨਹੀਂ ਆ ਰਿਹਾ ਕਿ ਦੁਸ਼ਮਣ ਕਿਹੋ ਜਿਹਾ ਹੈ। ਦੂਜੇ ਪਾਸੇ ਅਜਿਹੇ ਇਲਾਜ਼ਮ ਲੱਗ ਰਹੇ ਨੇ। ਅਜਿਹੇ ਹਾਲਾਤ ਵਿਚ ਕੰਮ ਕਰਨਾ ਔਖਾ ਲੱਗਦਾ ਹੋਵੇਗਾ।

ਜਵਾਬ: ਨਹੀਂ ਪਿਛਲੇ ਸਾਲ ਤੋਂ ਸਾਨੂੰ ਆਦਤ ਪੈ ਗਈ ਹੈ। ਅਸੀਂ ਇਕ-ਦੂਜੇ ਨੂੰ ਤਸੱਲੀ ਵੀ ਦਿੰਦੇ ਹਾਂ। ਹਾਲਾਂਕਿ ਸਾਡੇ ਕਈ ਡਾਕਟਰ ਜਾਂ ਸਟਾਫ ਮੈਂਬਰ ਛੱਡ ਕੇ ਵੀ ਗਏ ਹਨ।

ਮਹਾਂਮਾਰੀ ਦੌਰਾਨ ਹਸਪਤਾਲ ਦੇ ਬਾਕੀ ਡਿਪਾਰਟਮੈਂਟ ਸਾਨੂੰ ਪੂਰਾ ਸਹਿਯੋਗ ਦੇ ਰਹੇ ਹਨ ਤੇ ਸਾਡੀ ਮਦਦ ਕਰ ਰਹੇ ਹਨ। ਇਹ ਬਹੁਤ ਵੱਡੀ ਗੱਲ ਹੈ। ਇਹ ਟੀਮ ਵਰਕ ਹੈ, ਕਈ ਵਾਰ ਸਾਨੂੰ ਰਾਤ ਭਰ ਵੀ ਜਾਗਣਾ ਪੈਂਦਾ ਹੈ। ਸਾਰੇ ਡਾਕਟਰ ਅਪਣਾ ਕੰਮ ਚੰਗੀ ਤਰ੍ਹਾਂ ਕਰ ਰਹੇ ਹਨ।

ਸਵਾਲ: ਬਲੈਕ ਫੰਗਸ ਦੇ ਵੀ ਕੇਸ ਆ ਰਹੇ ਨੇ, ਉਸ ਬਾਰੇ ਕੀ ਕਹੋਗੇ?

ਜਵਾਬ: ਇਹ ਮਿਊਕੋਰਮਾਈਕੋਸਿਸ ਹੈ। ਪਿਛਲੀ ਲਹਿਰ ਵਿਚ ਕੋਈ ਕੇਸ ਨਹੀਂ ਆਇਆ ਸੀ। ਇਸ ਵਾਰ ਸਾਡੇ ਕੋਲ ਵੀ ਬਲੈਕ ਫੰਗਸ ਦੇ ਕੇਸ ਆਏ ਹਨ। ਇਹ ਬਿਮਾਰੀ ਉਹਨਾਂ ਲੋਕਾਂ ਨੂੰ ਹੁੰਦੀ ਹੈ ਜੋ ਡਾਇਬਟੀਜ਼ ਦੇ ਮਰੀਜ਼ ਹੁੰਦੇ ਨੇ, ਜਿਨ੍ਹਾਂ ਦੀ ਗੰਭੀਰ ਹਾਲਤ ਹੁੰਦੀ ਤੇ ਸਟੀਰਾਈਡ ਲੈਂਦੇ ਹਨ।

ਸਵਾਲ: ਇਕ ਦਿਨ ਅਜਿਹਾ ਆਵੇਗਾ ਜਦੋਂ ਅਸੀਂ ਮੰਨਾਂਗੇ ਕਿ ਅੱਜ ਕੋਵਿਡ ਚਲਾ ਗਿਆ ਹੈ। ਉਦੋਂ ਤੁਸੀਂ ਸਿਹਤ ਸੰਭਾਲ ਲਈ ਪੰਜਾਬੀਆਂ ਨੂੰ ਕੀ ਸੰਦੇਸ਼ ਦਿਓਗੇ?

ਜਵਾਬ: ਪੰਜਾਬੀਆਂ ਲਈ ਦੋ ਚੀਜ਼ਾਂ ਬਹੁਤ ਜ਼ਰੂਰੀ ਹਨ- ਡਾਇਟ ਅਤੇ ਕਸਰਤ। ਸਾਨੂੰ ਅਪਣੇ ਬਾਰੇ ਸੋਚਣਾ ਪਵੇਗਾ। ਇਹ ਬਹੁਤ ਜ਼ਰੂਰੀ ਹੈ।

ਮੈਂ ਅਖੀਰ ਵਿਚ ਇਹੀ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਇਹ ਅਫ਼ਵਾਹਾਂ ਬੇਬੁਨਿਆਦ ਹਨ। ਰਾਜਿੰਦਰਾ ਹਸਪਤਾਲ ਵਿਚ ਹਰ ਸਹੂਲਤ ਹੈ। ਡਾਕਟਰ ਤੇ ਪੈਰਾ ਮੈਡੀਕਲ ਸਟਾਫ ਹਰ ਸਮੇਂ ਤੁਹਾਡੀ ਮਦਦ ਲਈ ਮੌਜੂਦ ਹਨ। ਅਫ਼ਵਾਹਾਂ ਉੱਤੇ ਯਕੀਨ ਨਾ ਕਰੋ। ਵੈਕਸੀਨ ਲਗਾਓ ਤੇ ਕੋਵਿਡ ਜਾਂਚ ਕਰਵਾਓ। ਸਾਵਧਾਨੀ ਵਰਤਣ ਨਾਲ ਹੀ ਅਸੀਂ ਇਸ ਮਹਾਂਮਾਰੀ ਵਿਚੋਂ ਨਿਕਲ ਸਕਦੇ ਹਾਂ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement