
ਮਰੀਜ਼ਾਂ ਦੀ ਜਾਨ ਬਚਾਉਣਾਲ ਸਮਝਦੇ ਨੇ ਆਪਣਾ ਫਰਜ਼
ਬਰਨਾਲਾ(ਲਖਵੀਰ ਸਿੰਘ) ਕੋਰੋਨਾ ਦੇ ਵਧਦੇ ਕਹਿਰ ਦਾ ਪੀੜਤਾਂ ਤੋਂ ਇਲਾਵਾ ਜੇ ਸਭ ਤੋਂ ਵੱਧ ਬੋਝ ਪਿਆ ਹੈ ਤਾਂ ਉਹ ਫਰੰਟ ਲਾਈਨ ਯੋਧਿਆਂ ਉੱਤੇ ਪਿਆ ਹੈ। ਫਰੰਟ ਲਾਈਨ ਵਾਰੀਅਰਜ਼ ਵਿੱਚੋਂ ਮੈਡੀਕਲ ਪੇਸ਼ੇ ਦੇ ਲੋਕਾਂ ਦੀ ਡਿਊਟੀ ਸਭ ਤੋਂ ਅਹਿਮ ਹੈ ਕਿਉਂਕਿ ਮਰੀਜ਼ਾਂ ਦਾ ਇਲਾਜ ਕਰਨਾ ਵੀ ਇਸ ਵਰਗ ਦੇ ਹਿੱਸੇ ਹੈ ਅਤੇ ਖਤਰਾ ਵੀ ਇਨ੍ਹਾਂ ਨੂੰ ਹੀ ਸਭ ਤੋਂ ਵੱਧ ਹੈ।
Dr. Amit Kumar
ਬਰਨਾਲਾ ਦੇ ਸਿਹਤ ਵਿਭਾਗ ਵਿੱਚ ਤਾਇਨਾਤ ਇੱਕ ਡਾਕਟਰ ਜੋੜਾ ਅਜਿਹੇ ਲੋਕਾਂ ਵਿੱਚੋਂ ਹੀ ਇੱਕ ਹੈ। ਡਾ.ਅਮਿੱਤ ਅਤੇ ਉਨ੍ਹਾਂ ਦੀ ਡਾਕਟਰ ਪਤਨੀ ਦੀ ਡਿਊਟੀ ਕੋਵਿਡ ਤੋਂ ਪਹਿਲਾਂ ਬਰਨਾਲਾ ਦੀਆਂ ਹੀ ਦੋ ਅਲੱਗ ਅਲੱਗ ਡਿਸਪੈਂਸਰੀਆਂ ਵਿੱਚ ਰੂਰਲ ਮੈਡੀਕਲ ਅਫਸਰ ਦੇ ਤੌਰ ਤੇ ਲੱਗੀ ਹੋਈ ਸੀ।
Dr. Amit Kumar
ਡਾ. ਅਮਿੱਤ ਕੁਮਾਰ ਅਤੇ ਡਾ.ਸੁਨੀਤਾ ਰਾਣੀ ਦੋਵੇਂ ਹੀ ਹੁਣ ਬਰਨਾਲਾ ਦੇ ਸੋਹਲ ਪੱਤੀ ਪਿੰਡ ਵਿੱਚ ਬਣੇ ਲੈਵਲ-2 ਕੋਵਿਡ ਆਈਸੋਲੇਸ਼ਨ ਕੇਂਦਰ ਵਿੱਚ ਤਾਇਨਾਤ ਹਨ। ਇਹ ਜੋੜਾ ਬਰਨਾਲਾ ਜ਼ਿਲ੍ਹੇ ਦੇ ਤਪਾ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਰੋਜ਼ਾਨਾ ਸੋਹਲ ਪੱਤੀ ਵਿੱਚ ਬਣੇ ਕੋਵਿਡ ਕੇਂਦਰ ਵਿੱਚ ਡਿਊਟੀ ਤੇ ਆਉਂਦਾ ਹੈ।
Dr. Sunita Rani
ਡਾ. ਅਮਿੱਤ ਨੇ ਗੱਲਬਾਤ ਕਰਦਿਆ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਪਿਛੇ ਸਾਲ ਦੇ ਲਾਕਡਾਊਨ ਤੋਂ ਹੀ ਕੋਰੋਨਾ ਕੇਂਦਰ ਵਿੱਚ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਸ ਸਮੇਂ ਬਿਮਾਰੀ ਬਾਰੇ ਜਿਆਦਾ ਪਤਾ ਨਹੀਂ ਸੀ ਇਸ ਲਈ ਉਸ ਸਮੇਂ ਕੋਰੋਨਾ ਦਾ ਡਰ ਵੀ ਜ਼ਿਆਦਾ ਸੀ ਪਰ ਹੌਲੀ ਹੌਲੀ ਇਸ ਬਾਰੇ ਜਾਣਕਾਰੀ ਵੀ ਸਾਹਮਣੇ ਆਉਂਦੀ ਗਈ ਅਤੇ ਰੋਜ਼ਾਨਾ ਡਿਊਟੀ ਕਰਕੇ ਹਾਲਾਤ ਆਮ ਵਰਗੇ ਲੱਗਣ ਲੱਗ ਗਏ ਸਨ ਪਰ ਕੋਰੋਨਾ ਦੀ ਦੂਸਰੀ ਲਹਿਰ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਹੈ ਇਸ ਲਈ ਵਰਕ ਲੋਡ ਵੀ ਜ਼ਿਆਦਾ ਹੈ ਕਿਉਂਕਿ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ।
Dr. Amit Kumar
ਇਸ ਲਹਿਰ ਵਿੱਚ ਜਿਆਦਾ ਗੰਭੀਰ ਕੇਸਾਂ ਦੀ ਗਿਣਤੀ ਵੀ ਜ਼ਿਆਦਾ ਹੈ। ਪਿਛਲੀ ਲਹਿਰ ਵੇਲੇ ਖੁਦ ਇਨਫੈਕਟਡ ਹੋਣ ਦਾ ਖਤਰਾ ਜਿਆਦਾ ਸੀ ਪਰ ਹੁਣ ਕੋਰੋਨਾ ਦਾ ਹਮਲਾ ਜ਼ਿਆਦਾ ਹੈ। ਪਤੀ ਪਤਨੀ ਦੋਹਾਂ ਦੀ ਡਿਊਟੀ ਐਮਰਜੈਂਸੀ ਵਿੱਚ ਲਗਾਤਾਰ ਲੱਗੀ ਹੋਣ ਕਰਕੇ ਆਮ ਮੈਡੀਕਲ ਡਿਊਟੀ ਨਾਲੋਂ ਵੱਖਰੀ ਤਰਾਂ ਦਾ ਵਰਕ ਲੋਡ ਹੈ ਅਤੇ ਪਰਿਵਾਰਕ ਜਿੰਦਗੀ ਵੀ ਪ੍ਰਭਾਵਿਤ ਹੋ ਰਹੀ ਹੈ। ਬੱਚਿਆਂ ਦੀ ਪੜਾਈ,ਖਾਣ-ਪੀਣ ਵੱਲ ਵੀ ਪੂਰਾ ਧਿਆਨ ਨਹੀਂ ਦੇ ਪਾ ਰਹੇ।ਘਰ ਵਿੱਚ ਬਜੁਰਗ ਮਾਤਾ ਹੈ ਪਰ ਉਨ੍ਹਾਂ ਦੀ ਉਮਰ 70 ਦੇ ਕਰੀਬ ਹੈ ਅਤੇ ਉਹ ਡਿਸਕ ਦੇ ਮਰੀਜ਼ ਹਨ। ਇਸ ਲਈ ਉਹ ਜਿਆਦਾ ਕੰਮ ਵੀ ਨਹੀਂ ਕਰ ਸਕਦੇ।
Dr. Sunita Rani
ਡਾ. ਅਮਿੱਤ ਨੇ ਕਿਹਾ ਕਿ ਮੇਰੀ ਪਤਨੀ ਨੂੰ ਹੀ ਉਨ੍ਹਾਂ ਦਾ ਖਾਣਾ ਵਗੈਰਾ ਬਣਾ ਕੇ ਰੱਖ ਕੇ ਆਉਣਾ ਪੈਂਦਾ ਹੈ। ਜਿੰਨੀਆਂ ਮੌਤਾਂ ਇਸ ਕੋਰੋਨਾ ਡਿਊਟੀ ਵਿੱਚ ਦੇਖੀਆਂ ਹਨ ਇੰਨੀਆਂ ਪਹਿਲਾਂ ਕਦੇ ਵੀ ਨਹੀਂ ਦੇਖੀਆਂ,ਮਰੀਜ਼ ਦੇ ਪਰਿਵਾਰ ਨੂੰ ਮਰੀਜ਼ ਦੀ ਮੌਤ ਬਾਰੇ ਦੱਸਣਾ ਬੜਾ ਔਖਾ ਲਗਦਾ ਹੈ। ਉਹਨਾਂ ਕਿਹਾ ਕਿ ਸਾਨੂੰ ਖੁਦ ਨੂੰ ਵੀ ਡਰ ਦਾ ਅਹਿਸਾਸ ਹਮੇਸ਼ਾਂ ਰਹਿੰਦਾ ਹੈ ਪਰ ਜੋ ਅਸੀਂ ਪੇਸ਼ਾ ਚੁਣਿਆ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਡਿਊਟੀ ਕਰੀਏ।
Dr. Amit Kumar
ਅਸੀਂ ਆਪਣੀ ਡਿਊਟੀ ਸਮੇਂ ਪੀਪੀਈ ਕਿੱਟ ਅਤੇ ਮਾਸਕ ਆਦਿ ਪਾ ਕੇ ਰੱਖਦੇ ਹਾਂ। ਡਾ ਅਮਿੱਤ ਦੱਸਦੇ ਹਨ, “ਘਰ ਵਿੱਚ ਇੱਕ ਅਟੈਚ ਬਾਥਰੂਮ ਵਾਲੇ ਪੁਰਾਣੇ ਕਮਰੇ ਨੂੰ ਅਸੀਂ ਆਪਣੇ ਲਈ ਰੱਖਿਆ ਹੋਇਆ ਹੈ।ਡਿਊਟੀ ਤੋਂ ਵਾਪਸ ਘਰ ਜਾਣ ਸਮੇਂ ਇਸ ਕਮਰੇ ਵਿੱਚ ਹੀ ਡਿਊਟੀ ਵਾਲੇ ਕੱਪੜੇ ਬਦਲ ਕੇ ਨਹਾ ਕੇ ਫਿਰ ਪਰਿਵਾਰ ਨੂੰ ਮਿਲਦੇ ਹਾਂ।
Dr. Sunita Rani
ਬਦਲੇ ਹੋਏ ਕੱਪੜਿਆਂ ਨੂੰ ਦੋ ਤਿੰਨ ਦਿਨ ਬਾਅਦ ਘਰ ਵਿੱਚ ਦਾਖਲ ਕਰਦੇ ਹਾਂ।ਮਾਤਾ ਕਈ ਵਾਰ ਕਹਿ ਦਿੰਦੀ ਹੈ ਕਿ ਅਜਿਹੇ ਕਿੱਤੇ ਦਾ ਕੀ ਫਾਇਦਾ।ਬੱਚੇ ਵੀ ਕਹਿੰਦੇ ਹਨ ਕਿ ਤੁਸੀਂ ਕੰਮ ਵਿੱਚ ਹੀ ਰੁੱਝੇ ਰਹਿੰਦੇ ਹੋ ਪਰ ਜੋ ਅਸੀਂ ਕਿੱਤਾ ਚੁਣਿਆ ਹੈ ਤਾਂ ਕੰਮ ਤਾਂ ਕਰਨਾ ਹੀ ਪਏਗਾ, ਬਾਕੀ ਕਿਸੇ ਨੂੰ ਤਾਂ ਇਹ ਡਿਊਟੀ ਨਿਭਾਉਣੀ ਹੀ ਪੈਣੀ ਹੈ।
Dr. Amit Kumar