
ਪਾਕਿਸਤਾਨ ਸਰਕਾਰ ਵਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਗਏ ਜਥੇ ਦਾ ਸ਼ਾਨਦਾਰ ਸਵਾਗਤ ਵਾਹਗਾ ਸਰਹੱਦ ਤੇ ਪਾਕਿ ਵਜ਼ੀਰ ਤਾਰਕ ਖ਼ਾਂ......
ਅੰਮ੍ਰਿਤਸਰ : ਪਾਕਿਸਤਾਨ ਸਰਕਾਰ ਵਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਗਏ ਜਥੇ ਦਾ ਸ਼ਾਨਦਾਰ ਸਵਾਗਤ ਵਾਹਗਾ ਸਰਹੱਦ ਤੇ ਪਾਕਿ ਵਜ਼ੀਰ ਤਾਰਕ ਖ਼ਾਂ , ਇਮਰਾਨ ਗੌਦਲ ਔਕਾਫ਼ ਬੋਰਡ, ਲਾਹੌਰ ਗੁਰਦੁਆਰਾ ਸਾਹਿਬ ਦੇ ਕੇਅਰ ਟੇਕਰ ਅਜਰ ਅਬਾਸ, ਬਿਸ਼ਨ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਵਲੋਂ ਕੀਤਾ ਗਿਆ ।
ਸਵਰਨ ਸਿੰਘ ਗਿੱਲ ਪ੍ਰਧਾਨ ਨਨਕਾਣਾ ਸਾਹਿਬ ਸਿੱਖ ਯਾਤਰੀ ਜਥਾ ਨੇ ਮੰਗ ਕੀਤੀ ਕਿ ਪਾਕਿ ਸਥਿਤ ਗੁਰੂਧਾਮਾਂ ਦੇ ਦਰਸ਼ਨ—ਦੀਦਾਰ ਕਰਨ ਵਾਲੇ ਸ਼ਰਧਾਲੂਆਂ ਲਈ ਵੀਜ਼ਾ ਦਫ਼ਤਰ ਅੰਮ੍ਰਿਤਸਰ ਖੋਲ੍ਹਿਆ ਜਾਵੇ। ਇਹ ਸਿੱਖਾਂ ਦੀ ਚਿਰੋਕਣੀ ਮੰਗ ਹੈ। ਅੰਮ੍ਰਿਤਸਰ ਵਿਚੋਂ ਲਾਹੌਰ 50 ਕਿਲੋਮੀਟਰ ਹੈ ਤੇ ਵੀਜਾ ਲਵਾਉਣ ਲਈ ਸ਼ਰਧਾਲੂਆਂ ਨੂੰ ਆਉਣ ਜਾਣ 900 ਕਿਲੋ ਮੀਟਰ ਦਾ ਸਫਰ ਕਰਨਾ ਪੈਦਾ ਹੈ। ਜਾਣਕਾਰੀ ਮੁਤਾਬਕ ਕਿਰਨ ਬਾਲਾ ਕਾਂਡ ਕਾਰਨ ਇਸ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀ ਪਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਮੰਗ ਘੱਟ ਰਹੀ ਹੈ ।
ਸ਼੍ਰੋਮਣੀ ਕਮੇਟੀ ਰਾਹੀਂ 80 ਸ਼ਰਧਾਲੂ ਇਸ ਵਾਰੀ ਲਾਹੌਰ ਗਏ। ਖਾਲੜਾ ਮਿਸ਼ਨ ਕਮੇਟੀ ਨੇ 144 , ਭਾਈ ਮਰਦਾਨਾ ਕੀਰਤਨ ਦਰਬਾਰ ਸੁਸਾਇਟੀ ਫ਼ਿਰੋਜ਼ਪੁਰ ਰਾਹੀਂ 50, ਦਿੱਲੀ ਕਮੇਟੀ ਦੁਆਰਾ 30 ਤੇ ਸ਼੍ਰੋਮਣੀ ਅਕਾਲੀ ਦਲ ( ਦਿੱਲੀ) ਨੇ 10 ਸ਼ਰਧਾਲੂ ਭੇਜੇ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਕੁਲ ਸ਼ਰਧਾਲੂ 314 ਗਏ।