ਪੌਦੇ ਲਗਾਉਣ ਦੇ ਨਾਲ-ਨਾਲ ਸੰਭਾਲਣੇ ਵੀ ਜ਼ਰੂਰੀ : ਗੁਰਮੀਤ ਸਿੰਘ ਸਹੋਤਾ
Published : Jun 22, 2018, 12:18 am IST
Updated : Jun 22, 2018, 12:18 am IST
SHARE ARTICLE
Gurmeet Singh Sahota With Others
Gurmeet Singh Sahota With Others

ਨਗਰ ਕੌਂਸਲ ਦਫਤਰ ਬਾਘਾ ਪੁਰਾਣਾ ਵਿਖੇ ਰੂਰਲ ਐੱਨ.ਜੀ.ਓ. ਬਲਾਕ ਬਾਘਾ ਪੁਰਾਣਾ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਅਵਤਾਰ ਸਿੰਘ .....

ਬਾਘਾ ਪੁਰਾਣਾ : ਨਗਰ ਕੌਂਸਲ ਦਫਤਰ ਬਾਘਾ ਪੁਰਾਣਾ ਵਿਖੇ ਰੂਰਲ ਐੱਨ.ਜੀ.ਓ. ਬਲਾਕ ਬਾਘਾ ਪੁਰਾਣਾ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਅਵਤਾਰ ਸਿੰਘ ਘੋਲੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਨਾਇਬ ਤਹਿਸੀਲਦਾਰ ਬਾਘਾ ਪੁਰਾਣਾ ਗੁਰਮੀਤ ਸਿੰਘ ਸਹੋਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸਵੱਛ ਵਾਤਾਵਰਨ ਦੀ ਸਾਂਭ-ਸੰਭਾਲ ਲਈ ਵਧੇਰੇ ਦਰਖਤ ਲਾਉਣ ਬਾਰੇ ਵੱਖ-ਵੱਖ ਪਿੰਡਾਂ ਤੋਂ ਦਰਜਨ ਭਰ ਕਲੱਬਾਂ ਦੇ ਆਏ ਸਮਾਜਸੇਵੀ ਨੁਮਾਇੰਦਿਆਂ ਤੋਂ ਪੌਦਿਆਂ ਦੀ ਮੰਗ, ਲਗਾਉਣ ਦੀ ਵਿਧੀ, ਪੌਦੇ ਦੀ ਕਿਸਮ ਦੀ ਚੋਣ, ਯੋਗ ਸਾਂਭ-ਸੰਭਾਲ, ਸਮੇਂ ਸਿਰ ਪਾਣੀ ਦੇਣ, ਸੁਰੱਖਿਆ ਸਾਧਨਾਂ ਬਾਰੇ ਰਾਇ ਲਈਆਂ ਗਈਆਂ। 

ਇਸ ਮੌਕੇ ਸਹੋਤਾ ਨੇ ਕਲੱਬ ਮੈਂਬਰਾਂ ਨੂੰ ਪੌਦੇ ਲਗਾਓ ਮੁਹਿੰੰਮ ਨੂੰ ਲੜੀਬੱਧ ਕਰਨ ਲਈ ਸਮਾਂ ਸੂਚੀ ਤਿਆਰ ਕਰਨ ਲਈ ਅਪੀਲ ਕੀਤੀ ਤਾਂ ਜੋ ਸਹੀ ਸਮੇਂ 'ਤੇ ਪੌਦੇ ਲਗਾ ਕੇ ਉਸਨੂੰ ਸਾਂਭਣ ਆਦਿ ਦੀ ਜੁੰਮੇਵਾਰੀ ਨੂੰ ਵੀ ਨਿਸ਼ਚਿਤ ਕੀਤਾ ਜਾ ਸਕੇ। ਉਨ੍ਹਾਂ ਸਮੂਹ ਪਿੰਡਾਂ ਦੇ ਐੱਨ.ਆਰ.ਆਈਜ਼, ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ, ਧਾਰਮਿਕ ਸੰਸਥਾਵਾਂ ਦੇ ਆਗੂਆਂ, ਸਰਪੰਚਾਂ-ਪੰਚਾਂ ਅਤੇ ਸੇਵਾਮੁਕਤ ਹੋ ਚੁੱਕੇ ਕਰਮਚਾਰੀਆਂ ਨੂੰ ਅਪੀਲ਼ ਕੀਤੀ ਕਿ ਉਹ ਬਿਨਾਂ ਕਿਸੇ ਭੇਦਭਾਵ ਦੇ ਸਮਾਜਸੇਵੀਆਂ ਕਾਰਜਾਂ 'ਚ ਹਿੱਸਾ ਪਾਉਣ ਲਈ ਖੁੱਲ੍ਹ ਕੇ ਅੱਗੇ ਆਉਣ।

ਇਸ ਮੌਕੇ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੇ ਪ੍ਰਸ਼ਾਸਨ ਤਰਫੋਂ ਅਤੇ ਬਿੱਟੂ ਮਿੱਤਲ ਨੇ ਨਗਰ ਕੌਂਸਲ ਤਰਫੋਂ ਪਿੰਡਾਂ ਤੇ ਸ਼ਹਿਰਾਂ ਦੀਆਂ ਸਾਰੀਆਂ ਗੈਰ-ਸਰਕਾਰੀ ਸੰਸਥਾਵਾਂ ਨੂੰ ਇਸ ਮਹਾਨ ਕਾਰਜ ਲਈ ਹਰ ਸੰਭਵ ਮਦਦ ਕਰਨ ਦਾ ਪੂਰਨ ਭਰੋਸਾ ਦਿੱਤਾ। ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਘੋਲੀਆ, ਰਣਜੀਤ ਸਿੰਘ ਮਾੜੀ, ਰੇਸ਼ਮ ਸਿੰਘ ਚੌਧਰੀਵਾਲਾ, ਬਲਰਾਜ ਰਾਜੂ ਸਮਾਲਸਰ, ਦੀਪਕ ਅਰੋੜਾ ਸਮਾਲਸਰ, ਡਾ. ਗੁਰਦੀਪ ਸਿੰਘ, ਹਰਜਿੰਦਰ ਸਿੰਘ ਘੋਲੀਆ ਆਦਿ ਹਾਜ਼ਰ ਸਨ।

ਜਸਵੀਰ ਸਿੰਘ ਸਮਾਧ ਭਾਈ, ਕੁਲਵਿੰਦਰ ਸਿੰਘ, ਪਵਨ ਕੁਮਾਰ, ਲਖਵਿੰਦਰ ਘੋਲੀਆ, ਜਗਰੂਪ ਸਰੋਆ, ਗੋਲਡੀ ਸਿੰਗਲਾ, ਪਲਵਿੰਦਰ ਸਿੰਘ, ਪ੍ਰੀਤਮ ਸਿੰਘ, ਬਿਰਜੂ, ਜਗਜੀਤ ਗਿੱਲ, ਨਵਜੀਤ ਬਰਾੜ, ਅਵਤਾਰ ਸਿੰਘ ਤਾਰਾ, ਪਵਨਪ੍ਰੀਤ ਸਿੰਘ, ਗੁਰੀ ਗਿੱਲ, ਬਲਦੇਵ ਸਿੰਘ, ਰਕੇਸ਼ ਬਿੱਟਾ ਸਮਾਲਸਰ, ਕੇਵਲ ਸਿੰਘ, ਗੁਰਮੀਤ ਸਿੰਘ, ਗੁਰਜੰਟ ਸਿੰਘ ਸੰਗਤਪੁਰਾ, ਗੁਰਜੀਤ ਸਿੰਘ ਢਿੱਲਵਾਂ, ਜਤਿਨ ਗੋਇਲ, ਰਾਜੀਵ ਮਿੱਤਲ, ਸੁਰੇਸ਼ ਗੋਇਲ, ਸ਼ਿਵ ਗੋਪਾਲ, ਹੇਮਰਾਜ, ਮਨੋਜ ਕੁਮਾਰ ਆਦਿ ਹਾਜ਼ਰ ਸਨ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement