
ਅਮਰੀਕਾ ਸਥਿਤ ਇਕ ਸਿੱਖ ਸੰਸਥਾ ਨੇ ਕਿਹਾ ਹੈ ਕਿ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੀ 550 ਵੀਂ ਜਨਮ ਵਰ੍ਹੇਗੰਢ ਮੌਕੇ 10 ਲੱਖ ਦਰੱਖਤ ਲਗਾਏ ਜਾਣਗੇ।...
ਨਿਊਯਾਰਕ : ਅਮਰੀਕਾ ਸਥਿਤ ਇਕ ਸਿੱਖ ਸੰਸਥਾ ਨੇ ਕਿਹਾ ਹੈ ਕਿ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੀ 550 ਵੀਂ ਜਨਮ ਵਰ੍ਹੇਗੰਢ ਮੌਕੇ 10 ਲੱਖ ਦਰੱਖਤ ਲਗਾਏ ਜਾਣਗੇ। ਵਾਸ਼ਿੰਗਟਨ ਡੀਸੀ ਈਕੋ ਸਿੱਖ ਦੇ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਸ਼ਾਂਤ ਸੁਭਾਅ ਦੇ ਵਿਅਕਤੀ ਸਨ ਅਤੇ ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿਚ ਹਮੇਸ਼ਾ ਸਿਰਜਣਹਾਰ ਬ੍ਰਹਮ ਮੌਜੂਦਗੀ ਦੇ ਤੌਰ 'ਤੇ ਕੁਦਰਤ ਨੂੰ ਦੇਖਣ ਅਤੇ ਕੁਦਰਤ ਨਾਲ ਪਿਆਰ ਕਰਨ ਲਈ ਪ੍ਰੇਰਿਆ ਹੈ।
ਈਕੋ ਸਿੱਖ ਨੇ ਇਕ ਬਿਆਨ ਵਿਚ ਕਿਹਾ ਕਿ ਸੰਗਠਨ ਦਾ ਟੀਚਾ ਸਾਰੀ ਦੁਨੀਆਂ ਵਿਚ ਸਿੱਖਾਂ ਨੂੰ ਦੁਨੀਆਂ ਭਰ ਦੇ ਵੱਖ-ਵੱਖ ਹਿੱਸਿਆਂ ਵਿਚ 1,820 ਥਾਵਾਂ 'ਤੇ 550 ਦਰੱਖਤ ਲਗਾਉਣ ਦਾ ਹੈ। ਇਹ ਦਰੱਖਤ ਲਗਾਉਣ ਦੀ ਮੁਹਿੰਮ ਨੂੰ ਭਾਰਤ ਦੇ ਪੰਜਾਬ ਅਤੇ ਪਾਕਿਸਤਾਨ ਵਿਚ ਗੁਰੂ ਨਾਨਕ ਦੇਵ ਨਾਲ ਸਬੰਧਤ ਧਾਰਮਿਕ ਅਸਥਾਨ ਨਾਨਕਾਣਾ ਸਾਹਿਬ ਤੋਂ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦਾ ਜਸ਼ਨ ਮਨਾਉਣ ਲਈ ਰੁੱਖ ਲਗਾਉਣਾ ਜਸ਼ਨ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਹੋਵੇਗਾ। ਅਸੀਂ ਸਾਰੇ ਸਿੱਖ ਸੰਸਥਾਵਾਂ, ਗੁਰਦੁਆਰਿਆਂ ਅਤੇ ਕਾਲਜਾਂ ਅਤੇ ਦੁਨੀਆਂ ਭਰ ਦੇ ਪੰਜਾਬੀ ਸੰਸਥਾਨਾਂ ਨੂੰ ਦਰੱਖਤ ਲਗਾਉਣ ਦੇ ਇਸ ਉਪਰਾਲੇ ਨੂੰ ਅੱਗੇ ਵਧਾਉਣ ਲਈ ਅਪੀਲ ਕਰਦੇ ਹਾਂ।
ਈਕੋ ਸਿੱਖ ਨੇ ਲੋਕਾਂ ਨੂੰ ਇਸ ਕੰਮ ਲਈ ਰਜਿਸਟਰ ਕਰਾਉਣ ਲਈ ਇਕ ਵਿਸ਼ੇਸ਼ ਵੈਬਸਾਈਟ ਲਾਂਚ ਕਰਨ ਦੀ ਯੋਜਨਾ ਬਣਾਈ ਹੈ ਅਤੇ ਇਹ ਸਿੱਖਾਂ ਨੂੰ ਇਕ ਯੋਜਨਾ ਤਿਆਰ ਕਰਨ ਲਈ ਆਪਣੀਆਂ-ਆਪਣੀਆਂ ਸਰਕਾਰਾਂ ਅਤੇ ਸਥਾਨਕ ਪ੍ਰਸ਼ਾਸਨ ਨਾਲ ਕੰਮ ਕਰਨ ਲਈ ਉਤਸ਼ਾਹਤ ਕਰੇਗੀ। ਇਸ ਮੁਹਿੰਮ ਨਾਲ ਕੌਮਾਂਤਰੀ ਵਾਤਾਵਰਣ ਸੰਗਠਨਾਂ ਅਤੇ ਸੰਯੁਕਤ ਰਾਸ਼ਟਰ ਤੋਂ ਵੀ ਸਹਿਯੋਗ ਮਿਲੇਗਾ।