ਅੰਤਰਾਸ਼ਟਰੀ ਯੋਗਾ ਦਿਵਸ ਮੌਕੇ ਲਗਾਇਆ ਯੋਗ ਕੈਂਪ
Published : Jun 22, 2018, 1:03 am IST
Updated : Jun 22, 2018, 1:03 am IST
SHARE ARTICLE
People During Yoga
People During Yoga

ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਅੱਜ ਇੱਕ ਰੋਜਾ ਯੋਗ ਅਭਿਆਸ ਕੈਂਪ ਦਾ ਆਯੋਜਨ ਹਾਈਟੈਕ ਖੇਡ ਕਮ ਸਪੋਰਟਸ ਪਾਰਕ ਦਾਖਾ ਦੀ......

ਮੁੱਲਾਂਪੁਰ ਦਾਖਾ : ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਅੱਜ ਇੱਕ ਰੋਜਾ ਯੋਗ ਅਭਿਆਸ ਕੈਂਪ ਦਾ ਆਯੋਜਨ ਹਾਈਟੈਕ ਖੇਡ ਕਮ ਸਪੋਰਟਸ ਪਾਰਕ ਦਾਖਾ ਦੀ ਗਰਾਊਡ ਵਿੱਚ ਕੀਤਾ ਗਿਆ। ਯੋਗ ਅਭਿਆਸ ਕੈਂਪ 'ਚ ਯੋਗ ਮਾਹਰ ਅਤੇ ਪਤੰਜਲੀ ਯੋਗ ਸੇਵਾ ਸੰਮਤੀ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਅਨਿਲ ਸੇਠੀ ਨੇ ਯੋਗ ਅਭਿਆਸੀਆਂ ਨੂੰ ਸਰੀਰ ਦੀ ਨਿਰੋਗਤਾ ਲਈ ਜਿੱਥੇ ਵੱਖ ਵੱਖ ਤਰ੍ਹਾਂ ਦੇ ਯੋਗ ਆਸਨ ਕਰਵਾਏ ਉਥੇ ਮਾਮੂਲੀ ਸਰੀਰਕ ਬਿਮਾਰੀਆਂ ਨੂੰ ਦੂਰ ਕਰਨ ਲਈ ਯੋਗ ਟਿਪਸ ਵੀ ਦਿੱਤੇ। ਇਸ ਮੌਕੇ ਉਹਨਾਂ ਕਿਹਾ ਕਿ ਸਿਹਤਯਾਬੀ ਲਈ ਬਿਨਾਂ ਦਵਾਈ ਸਿਰਫ ਯੋਗ ਹੀ ਇਕੋ ਇੱਕ ਹੱਲ ਹੈ।

ਜਿਸ ਰਾਹੀ ਬਿਨਾਂ ਕੋਈ ਸਾਇਡ ਇਫੈਕਟ 99 ਫੀਸਦੀ ਬਿਮਾਰੀਆਂ ਤੋਂ ਮੁਕਤੀ ਪਾਈ ਜਾ ਸਕਦੀ ਹੈ। ਯੋਗ ਦੇ ਅਨੇਕਾਂ ਫਾਇਦਿਆਂ ਤੋਂ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਜਿਹੜੀ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਡੀ.ਐਸ.ਪੀ ਜਸਵਿੰਦਰ ਸਿੰਘ ਬਰਾੜ, ਵਿਧਾਇਕ ਜਗਤਾਰ ਸਿੰਘ ਹਿੱਸੋਵਾਲ, ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ, ਪ੍ਰਧਾਨ ਤੇਲੂ ਰਾਮ, ਤ੍ਰਿਲੋਕ ਸਿੰਘ, ਸਰੋਜ ਬਾਲਾ, ਸਚਿਨ ਸ਼ਰਮਾ, ਸੰਜੇ ਸ਼ਰਮਾ, ਹਰਕੇਵਲ ਸਿੰਘ, ਕੇ. ਸਾਧੂ ਸਿੰਘ,

ਹਰਵਿੰਦਰ ਬਬਲਾ, ਹਰਜੀਤ ਸਿੰਘ ਐਸ.ਡੀ.ਓ, ਦਰਸ਼ਨ ਸਿੰਘ, ਸੁਖਦੇਵ ਸਿੰਘ ਹੈਪੀ, ਸੁਰੇਸ਼ ਅਰੋੜਾ, ਰਾਜੀਵ ਮਲਹੋਤਰਾ, ਰਮਨ ਕੁਮਾਰ, ਧਰਮਪਾਲ ਸਿੰਗਲਾ, ਦਿਨੇਸ਼ ਸ਼ਰਮਾ, ਹਰਜਿੰਦਰ ਸਿੰਘ ਐਤੀਆਣਾ, ਨਿਸ਼ਾਂਤ ਅਰੋੜਾ, ਰਾਜੀਵ ਗੋਇਲ, ਵਿਸ਼ਾਲ ਕੁਮਾਰ ਝਾਂਜੀ ਆਦਿ ਤੋਂ ਇਲਾਵਾ ਸਮੂਹ ਗਰਾਮ ਪੰਚਾਇਤ ਦਾਖਾ ਅਤੇ ਸ਼ਹਿਰ ਵਾਸੀ ਵੀ ਭਾਰੀ ਗਿਣਤੀ ਵਿੱਚ ਹਾਜਰ ਸਨ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement