
ਏਲਨਾਬਾਦ, 19 ਜੁਲਾਈ (ਪਰਦੀਪ ਧੁੰਨਾ ਚੂਹੜਚੱਕ): ਸ਼ਹਿਰ ਦੇ ਥਾਣਾ ਰੋਡ 'ਤੇ ਸਥਿਤ ਸਨਾਤਨ ਧਰਮਸ਼ਾਲਾ ਵਿਚ ਪਤੰਜਲੀ ਯੋਗ ਸਮਿਤੀ ਵਲੋਂ ਲਗਾਤਾਰ ਲਗਾਈਆਂ ਜਾ ਰਹੀਆਂ ਯੋਗ
ਏਲਨਾਬਾਦ, 19 ਜੁਲਾਈ (ਪਰਦੀਪ ਧੁੰਨਾ ਚੂਹੜਚੱਕ): ਸ਼ਹਿਰ ਦੇ ਥਾਣਾ ਰੋਡ 'ਤੇ ਸਥਿਤ ਸਨਾਤਨ ਧਰਮਸ਼ਾਲਾ ਵਿਚ ਪਤੰਜਲੀ ਯੋਗ ਸਮਿਤੀ ਵਲੋਂ ਲਗਾਤਾਰ ਲਗਾਈਆਂ ਜਾ ਰਹੀਆਂ ਯੋਗ ਕਲਾਸਾਂ ਦੌਰਾਨ ਯੋਗ ਗੁਰੂ ਹੇਮ ਰਾਜ ਸੱਪਰਾ ਨੇ ਯੋਗ ਕਰਵਾਉਂਦੇ ਹੋਏ ਆਖਿਆ ਕਿ ਬੀਮਾਰੀਆਂ ਤੋਂ ਬਚਣ ਦਾ ਆਸਾਨ ਤਰੀਕਾਂ ਹੀ ਯੋਗ ਹੈ ਜਿਸ ਨਾਲ ਆਪਾ ਅਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਉਨ੍ਹਾਂ ਆਖਿਆ ਕਿ ਪਤੰਜਲੀ ਯੋਗ ਸਮਿਤੀ ਵਲੋਂ ਸਵੇਰੇ 5 ਵਜੇ ਤੋਂ 7 ਵਜੇ ਤੱਕ ਯੋਗ ਕਲਾਸਾਂ ਲਗਾਈਆਂ ਜਾਂਦੀਆਂ ਹਨ ਇਸ ਵਿਚ ਯੋਗ ਕਰਵਾਉਣ ਦੇ ਨਾਲ-ਨਾਲ ਯੋਗ ਸਿਖਾਏ ਵੀ ਜਾਂਦੇ ਹਨ।