ਅੱਗ ਲੱਗਣ ਕਾਰਨ ਸਾਈਕਲ ਫ਼ੈਕਟਰੀ ਢਹਿ ਢੇਰੀ
Published : Jun 22, 2019, 11:52 am IST
Updated : Jun 22, 2019, 12:03 pm IST
SHARE ARTICLE
 Fire At Cycle Parts Manufacturing Factory In Ludhiana
Fire At Cycle Parts Manufacturing Factory In Ludhiana

100 ਤੋਂ ਵੱਧ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ

ਲੁਧਿਆਣਾ: ਇਥੇ ਫ਼ੋਕਲ ਪੁਆਇੰਟ ਫ਼ੇਜ਼-5 'ਚ ਇਕ ਫ਼ੈਕਟਰੀ ਨੂੰ ਬੀਤੀ ਰਾਤ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਤਿੰਨ ਮੰਜ਼ਿਲਾ ਇਮਾਰਤ ਢਹਿ-ਢੇਰੀ ਹੋ ਗਈ ਅਤੇ ਇਸ ਘਟਨਾ ਦੌਰਾਨ ਫ਼ਾਇਰ ਬ੍ਰਿਗੇਡ ਦੇ 2 ਮੁਲਾਜ਼ਮ ਵੀ ਝੁਲਸ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਮੁੱਢਲਾ ਇਲਾਜ ਦੇਣ ਤੋਂ ਬਾਅਦ ਛੁੱਟੀ ਦੇ ਦਿਤੀ ਗਈ ਹੈ।

 Fire At Cycle Parts Manufacturing Factory In LudhianaFire At Cycle Parts Manufacturing Factory In Ludhiana

ਅੱਗ 'ਤੇ ਅਜੇ ਤਕ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਹੈ ਕਿਉਂਕਿ ਲੈਂਟਰ ਡਿਗਣ ਕਾਰਨ ਅੱਗ ਹੇਠਾਂ ਦੱਬ ਗਈ ਹੈ ਅਤੇ ਹੁਣ ਜੇ. ਸੀ. ਬੀ. ਮਸ਼ੀਨਾਂ ਰਾਹੀਂ ਮਲਬਾ ਹਟਾ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਫ਼ਾਇਰ ਅਧਿਕਾਰੀ ਭੁਪਿੰਦਰ ਸਿੰਘ ਨੇ ਦਸਿਆ ਕਿ ਅੱਗ ਲੱਗਿਆਂ ਕਰੀਬ 14 ਘੰਟੇ ਬੀਤ ਚੁੱਕੇ ਹਨ ਪਰ ਅਜੇ ਤਕ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ।

ਉਨ੍ਹਾਂ ਦਸਿਆ ਕਿ ਹੁਣ ਤਕ 100 ਤੋਂ ਵੱਧ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜ ਚੁੱਕੀਆਂ ਹਨ। ਇਸ ਫ਼ੈਕਟਰੀ 'ਚ ਪਲਾਸਟਿਕ ਦਾ ਸਮਾਨ ਅਤੇ ਸਾਈਕਲ ਦੇ ਪੁਰਜ਼ੇ ਬਣਾਏ ਜਾਂਦੇ ਹਨ, ਜਿਸ ਕਾਰਨ ਕਾਫ਼ੀ ਲੂਬਰੀਕਲ ਸਮਾਨ ਫ਼ੈਕਟਰੀ 'ਚ ਮੌਜੂਦ ਸੀ। ਇਸੇ ਕਰ ਕੇ ਅੱਗ 'ਤੇ ਕਾਬੂ ਪਾਉਣ 'ਚ ਕਾਫੀ ਮੁਸ਼ਕਲ ਆ ਰਹੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement