
ਪੰਜਾਬ ਵਿਚ ਬੀਤੀ ਸ਼ਾਮ ਆਈ ਤੇਜ਼ ਹਨ੍ਹੇਰੀ ਅਤੇ ਬਾਰਿਸ਼ ਕਾਰਨ ਕਈ ਥਾਵਾਂ 'ਤੇ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ।
ਲੁਧਿਆਣਾ : ਪੰਜਾਬ ਵਿਚ ਬੀਤੀ ਸ਼ਾਮ ਆਈ ਤੇਜ਼ ਹਨ੍ਹੇਰੀ ਅਤੇ ਬਾਰਿਸ਼ ਕਾਰਨ ਕਈ ਥਾਵਾਂ 'ਤੇ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ। ਕਈ ਥਾਂਵਾਂ 'ਤੇ ਤੇਜ਼ ਝੱਖੜ ਕਾਰਨ ਦਰੱਖ਼ਤ ਟੁੱਟ 'ਤੇ ਸੜਕਾਂ 'ਤੇ ਡਿੱਗ ਗਏ, ਜਿਸ ਕਾਰਨ ਆਵਾਜਾਈ ਵਿਚ ਵੀ ਕਾਫ਼ੀ ਰੁਕਾਵਟ ਪੈਦਾ ਹੋਈ। ਸਭ ਤੋਂ ਵੱਧ ਨੁਕਸਾਨ ਦੀਆਂ ਖ਼ਬਰਾਂ ਲੁਧਿਆਣਾ ਸ਼ਹਿਰ ਵਿਚ ਹੋਣ ਦੀਆਂ ਮਿਲੀਆਂ ਹਨ ਜਿੱਥੋਂ ਦੀਆਂ ਤਸਵੀਰਾਂ ਵੀ ਕਾਫ਼ੀ ਭਿਆਨਕ ਹਨ।
heavy rain in ludhiana
ਜੋ ਝੱਖੜ ਕਾਰਨ ਹੋਈ ਬਰਬਾਦੀ ਨੂੰ ਬਾਖੂਬੀ ਬਿਆਨ ਕਰਦੀਆਂ ਹਨ, ਤੇਜ਼ ਝੱਖੜ ਨੇ ਮਕਾਨਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ। ਉਥੇ ਹੀ ਵਾਹਨਾਂ ਦਾ ਵਿਆਪਕ ਨੁਕਸਾਨ ਕੀਤਾ, ਬਹੁਤ ਸਾਰੇ ਰੁੱਖ ਤੇ ਬਿਜਲੀ ਦੇ ਖੰਭੇ ਸੜਕਾਂ ਅਤੇ ਵਾਹਨਾਂ 'ਤੇ ਡਿੱਗ ਪਏ। ਜਾਣਕਾਰੀ ਅਨੁਸਾਰ ਜਨਕਪੁਰੀ ਇਲਾਕੇ 'ਚ ਤੇਜ਼ ਹਨ੍ਹੇਰੀ ਕਾਰਨ ਇਕ ਘਰ ਦੀ ਚੌਥੀ ਮੰਜ਼ਿਲ ਤੋਂ ਪਾਣੀ ਵਾਲੀ ਟੈਂਕੀ ਥੱਲੇ ਡਿਗ ਪਈ।
heavy rain in ludhiana
ਜਿਸ ਨਾਲ ਇਕ ਵਿਅਕਤੀ ਜ਼ਖਮੀਂ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਭਰਤੀ ਕਰਾਇਆ ਗਿਆ। ਇਸ ਦੇ ਨਾਲ ਹੀ ਇਕ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਸਾਰੀ ਘਟਨਾ ਦੀਆਂ ਤਸਵੀਰਾਂ ਕੈਮਰੇ 'ਚ ਕੈਦ ਹੋ ਗਈ। ਸ਼ਹਿਰ 'ਚ ਤੇਜ਼ ਹਨ੍ਹੇਰੀ ਕਾਰਨ ਰੁੱਖ ਸੜਕਾਂ 'ਤੇ ਡਿਗ ਗਏ, ਗੱਡੀਆਂ ਪਲਟ ਗਈਆਂ, ਟ੍ਰੈਫਿਕ ਜਾਮ ਹੋ ਗਿਆ ਅਤੇ ਹੋਰ ਵੀ ਕਈ ਤਰ੍ਹਾਂ ਦੇ ਨੁਕਸਾਨ ਹੋਏ।
heavy rain in ludhiana