
ਕਾਂਸਟੇਬਲ ਆਪਣੀ ਪਤਨੀ ਰੀਤਾ ਦੇਵੀ ਅਤੇ 9 ਸਾਲ ਦੀ ਬੇਟੀ ਸਮੇਤ ਖੇਮਕਰਨ ਵਿਹਾਰ ਜਲੰਧਰ ਕੈਂਟ ਸਥਿਤ ਸਰਕਾਰੀ ਕੁਆਰਟਰ 'ਚ ਰਹਿੰਦਾ ਸੀ
ਜਲੰਧਰ: 8 ਸਿਖਲਾਈ ਰੈਜੀਮੈਂਟ ਜਲੰਧਰ ਕੈਂਟ 'ਚ ਤਾਇਨਾਤ 32 ਸਾਲ ਦੇ ਇਕ ਕਾਂਸਟਬੇਲ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਾਂਸਟੇਬਲ ਧਰਮਵੀਰ ਸਿੰਘ ਪੁੱਤਰ ਦੇਵ ਰਾਜ ਵਾਸੀ ਪਿੰਡ ਵਡਿਆਲਾ, ਥਾਣਾ ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ਆਪਣੀ ਪਤਨੀ ਰੀਤਾ ਦੇਵੀ ਅਤੇ 9 ਸਾਲ ਦੀ ਬੇਟੀ ਸਮੇਤ ਖੇਮਕਰਨ ਵਿਹਾਰ ਜਲੰਧਰ ਕੈਂਟ ਸਥਿਤ ਸਰਕਾਰੀ ਕੁਆਰਟਰ 'ਚ ਰਹਿੰਦਾ ਸੀ।
Police Constable Suicide
ਛੁੱਟੀ ਦੌਰਾਨ ਉਹ ਅਪਣੇ ਪਿੰਡ ਵਡਿਆਲਾ ਸਥਿਤ ਘਰ ਜਾਂਦਾ ਸੀ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੈਂਟ ਦੇ ਏ. ਐਸ.ਆਈ. ਗੁਰਦੀਪ ਚੰਦ ਨੇ ਮ੍ਰਿਤਕ ਧਰਮਵੀਰ ਸਿੰਘ ਦੀ ਲਾਸ਼ ਨੂੰ ਅਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਨੀ ਰੀਤਾ ਦੇਵੀ ਨੇ ਦਸਿਆ ਕਿ ਉਸ ਦਾ ਪਤੀ ਸ਼ਰਾਬ ਪੀਣ ਦਾ ਆਦੀ ਸੀ। ਦੇਰ ਰਾਤ ਉਸ ਨੇ ਸਹੁਰੇ ਘਰ ਜਾਣ ਦੀ ਜ਼ਿੱਦ ਕੀਤੀ ਤਾਂ ਉਸ ਨੇ ਸਮਾਂ ਸਹੀ ਨਾ ਹੋਣ ਕਾਰਨ ਉਸ ਨਾਲ ਜਾਣ ਤੋਂ ਇਨਕਾਰ ਕਰ ਦਿਤਾ ਅਤੇ ਕਿਹਾ ਕਿ ਉਹ ਸਵੇਰ ਹੋਣ 'ਤੇ ਘਰ ਜਾਵੇਗਾ। ਬਾਅਦ ਵਿਚ ਉਹ ਅਪਣੇ ਕਮਰੇ ਵਿਚ ਚਲਾ ਗਿਆ ਅਤੇ ਦਰਵਾਜ਼ਾ ਬੰਦ ਕਰ ਲਿਆ।
ਜਾਂਚ ਅਧਿਕਾਰੀ ਗੁਰਦੀਪ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਮਾਤਾ-ਪਿਤਾ ਵੀ ਪਿੰਡ ਤੋਂ ਕੈਂਟ ਪਹੁੰਚ ਗਏ। ਉਨ੍ਹਾਂ ਨੇ ਵੀ ਬੇਟੇ ਦੀ ਮੌਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਜਤਾਇਆ, ਜਿਸ ਕਾਰਨ ਪੁਲਿਸ ਨੇ ਪਤਨੀ ਰੀਤਾ ਦੇਵੀ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਤੋਂ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਵਾਰ ਵਾਲਿਆਂ ਨੂੰ ਸੌਂਪ ਦਿਤੀ।