
ਸਵਾਰੀਆਂ ਦੇ ਉਤਰਦੇ ਹੀ ਭਿਆਨਕ ਅੱਗ ਦੀ ਲਪੇਟ ਵਿਚ ਆਈ ਬੱਸ
ਯਮੁਨਾਨਗਰ- ਯਮੁਨਾਨਗਰ ਦੇ ਬਿਲਾਸਪੁਰ ਬੱਸ ਅੱਡੇ 'ਤੇ ਉਸ ਸਮੇਂ ਹਫ਼ੜਾ ਦਫ਼ੜੀ ਮਚ ਗਈ ਜਦੋਂ ਬੱਸ ਅੱਡੇ 'ਤੇ ਸਵਾਰੀਆਂ ਲੈ ਕੇ ਪੁੱਜੀ ਇਕ ਹਰਿਆਣਾ ਰੋਡਵੇਜ਼ ਦੀ ਬੱਸ ਵਿਚ ਅਚਾਨਕ ਅੱਗ ਲੱਗ ਗਈ ਦਰਅਸਲ ਜਿਵੇਂ ਹੀ ਬੱਸ ਆ ਕੇ ਰੁਕੀ ਤਾਂ ਉਸ ਦੇ ਇੰਜਣ ਵਿਚੋਂ ਧੂੰਆਂ ਨਿਕਲਣ ਲੱਗ ਪਿਆ। ਜਿਸ 'ਤੇ ਡਰਾਈਵਰ ਨੇ ਸਾਰੀਆਂ ਸਵਾਰੀਆਂ ਨੂੰ ਹੇਠਾਂ ਉਤਾਰ ਦਿੱਤਾ ਦੇਖਦੇ ਹੀ ਦੇਖਦੇ ਭਿਆਨਕ ਅੱਗ ਨੇ ਪੂਰੀ ਬੱਸ ਨੂੰ ਅਪਣੀ ਲਪੇਟ ਵਿਚ ਲੈ ਲਿਆ।
Haryana Roadways Bus
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਗੱਡੀ ਅੱਗ ਬੁਝਾਉਣ ਲਈ ਪੁੱਜੀ ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਗ਼ਨੀਮਤ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਣਕਾਰੀ ਅਨੁਸਾਰ ਬੱਸ ਨੇ ਅੱਧੇ ਘੰਟੇ ਬਾਅਦ ਸਵਾਰੀਆਂ ਲੈ ਕੇ ਛਛਰੌਲੀ ਵੱਲ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਬਿਲਾਸਪੁਰ ਅੱਡੇ 'ਤੇ ਇਹ ਹਾਦਸਾ ਵਾਪਰ ਗਿਆ ਫਿਲਹਾਲ ਬੱਸ ਨੂੰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।