
ਕਟਿਹਾਰ ਪੁਲਿਸ ਟੀਮ ਵਿੱਚ ਸ਼ਾਮਲ ਇੰਸਪੈਕਟਰ ਜਨਾਰਦਨ ਪ੍ਰਸਾਦ ਤੇ...
ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ 16 ਅਪ੍ਰੈਲ, 2019 ਨੂੰ ਥਾਣਾ ਬਰਸੋਈ ਹੇਠ ਆਉਂਦੇ ਇਲਾਕੇ ’ਚ ਕਾਂਗਰਸੀ ਉਮੀਦਵਾਰ ਦੀ ਚੋਣ ਰੈਲੀ ਦੌਰਾਨ ਸਿੱਧੂ ਨੇ ਚੋਣ ਪ੍ਰਚਾਰ ਦੌਰਾਨ ਕਥਿਤ ਤੌਰ 'ਤੇ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਸੀ।
Navjot Singh Sidhu
ਵਿਰੋਧੀ ਧਿਰ ਨੇ ਇਤਰਾਜ਼ ਪ੍ਰਗਟਾਉਂਦਿਆਂ ਚੋਣ ਕਮਿਸ਼ਨ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਨਵਜੋਤ ਸਿੱਧੂ ਬਿਹਾਰ ਦੀ ਅਦਾਲਤ ਦੇ ਸੰਮਨ ਪ੍ਰਾਪਤ ਨਹੀਂ ਕਰ ਰਹੇ। ਬਿਹਾਰ ਦੇ ਕਟਿਹਾਰ ਜ਼ਿਲ੍ਹਾ ਪੁਲਿਸ ਨੂੰ ਅੱਜ ਅੰਮ੍ਰਿਤਸਰ ਵਿੱਚ 6ਵਾਂ ਦਿਨ ਹੋ ਗਿਆ ਪਰ ਉਹ ਸਿੱਧੂ ਨੂੰ ਸੰਮਨ ਦੀ ਤਾਮੀਲ ਕਰਵਾਉਣ ਵਿੱਚ ਸਫਲ ਨਹੀਂ ਹੋਏ। ਹੁਣ ਬਿਹਾਰ ਪੁਲਿਸ ਨੇ ਠਾਣ ਲਈ ਹੈ ਕਿ ਉਹ ਸਿੱਧੂ ਨੂੰ ਨੋਟਿਸ ਦੇਣ ਤੋਂ ਬਾਅਦ ਹੀ ਵਾਪਸ ਜਾਣਗੇ।
Navjot Singh Sidhu
ਕਟਿਹਾਰ ਪੁਲਿਸ ਟੀਮ ਵਿੱਚ ਸ਼ਾਮਲ ਇੰਸਪੈਕਟਰ ਜਨਾਰਦਨ ਪ੍ਰਸਾਦ ਤੇ ਜਾਵੇਦ ਅਹਿਮਦ ਨੇ ਦੱਸਿਆ ਕਿ 16 ਅਪਰੈਲ, 2019 ਨੂੰ ਦਰਜ ਕੇਸ ਸਬੰਧੀ ਨੋਟਿਸ ਸਿੱਧੂ ਨੂੰ ਦੇਣ ਵਾਸਤੇ ਆਏ ਹੋਏ ਹਨ। ਉਹ ਪਿਛਲੇ ਛੇ ਦਿਨਾਂ ਤੋਂ ਸਿੱਧੂ ਦੀ ਰਿਹਾਇਸ਼ 'ਤੇ ਲਗਾਤਾਰ ਚੱਕਰ ਮਾਰ ਰਹੇ ਹਨ।
Home
ਹੁਣ ਤੱਕ ਉਨ੍ਹਾਂ ਦੀ ਕਾਂਗਰਸੀ ਵਿਧਾਇਕ ਨਾਲ ਮੁਲਾਕਾਤ ਨਹੀਂ ਹੋ ਸਕੀ ਤੇ ਨਾ ਹੀ ਵਿਧਾਇਕ ਦੇ ਦਫ਼ਤਰੀ ਅਮਲੇ ਵੱਲੋਂ ਨੋਟਿਸ ਪ੍ਰਾਪਤ ਗਿਆ ਹੈ।
Bihar Police
Bihar Police
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।