ਕੌਮਾਂਤਰੀ ਮੰਚ 'ਤੇ ਉਭਰ ਰਹੇ ਭਾਰਤ ਦੀ ਸਰਦਾਰੀ ਨੂੰ ਚੀਨ ਨੇ ਕਦੇ ਵੀ ਪ੍ਰਵਾਨ ਨਹੀਂ ਕੀਤਾ
Published : Jun 22, 2020, 8:07 am IST
Updated : Jun 22, 2020, 8:07 am IST
SHARE ARTICLE
Sikh
Sikh

ਭਾਰਤ ਦੀ ਏਸ਼ੀਆ 'ਚ ਚੌਧਰ ਤੋਂ ਚੀਨ ਬੇਹੱਦ ਖ਼ਫ਼ਾ ਹੈ

ਅੰਮ੍ਰਿਤਸਰ: ਕੌਮਾਂਤਰੀ ਮੰਚ 'ਤੇ ਉਭਰ ਰਹੇ ਭਾਰਤ ਦੀ ਸਰਦਾਰੀ ਨੂੰ ਚੀਨ ਨੇ ਕਦੇ ਪ੍ਰਵਾਨ ਨਹੀਂ ਕੀਤਾ। ਸੰਨ 1949 'ਚ ਅਜ਼ਾਦ ਹੋਏ ਕਮਿਊਨਿਸਟ ਚੀਨ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਦੋਸਤੀ ਪਾਈ। ਪੰਚਸ਼ੀਲ ਬਣਾਏ ਅਤੇ ਇਨ੍ਹਾਂ ਮੁਤਾਬਕ ਚੱਲਣ ਦਾ ਪ੍ਰਣ ਲਿਆ ਪਰ ਦਲਾਈਲਾਮਾ ਨੂੰ ਸ਼ਰਨ ਦੇਣ 'ਤੇ ਚੀਨ ਨੇ ਸੰਨ 1962 'ਚ ਭਾਰਤ 'ਤੇ ਹਮਲਾ ਕਰ ਦਿਤਾ। ਇਸ ਮੌਕੇ  ਭਾਰਤੀ ਰਖਿਆ ਮੰਤਰੀ ਕ੍ਰਿਸ਼ਨਾ ਮੈਨਨ ਦੀ ਬਹੁਤ ਖਿਚਾਈ ਹੋਈ ਤੇ ਉਸ ਨੂੰ ਅਸਤੀਫ਼ਾ ਦੇਣਾ ਪੈ ਗਿਆ ਅਤੇ ਪੰਡਤ ਜਵਾਹਰ ਲਾਲ ਨਹਿਰੂ ਨੂੰ ਅਜਿਹਾ ਸਦਮਾ ਲੱਗਾ ਕਿ ਉਹ 27 ਮਈ 1964 ਨੂੰ ਸਦੀਵੀ ਵਿਛੋੜਾ ਦੇ ਗਏ।

SikhSikh

ਪੰਡਤ ਨਹਿਰੂ ਨੇ ਭਾਰਤੀ ਵਿਦੇਸ਼ ਨੀਤੀ ਦਾ ਨਿਰਮਾਣ ਕੀਤਾ ਸੀ ਅਤੇ ਉਨ੍ਹਾਂ ਮਹਿਸੂਸ ਕੀਤਾ ਕਿ ਮੇਰੀ ਵਿਸ਼ਵ ਪੱਧਰ 'ਤੇ ਹੇਠੀ ਹੋਈ ਹੈ। ਉਸ ਤੋਂ ਬਾਅਦ ਭਾਵੇ ਚੀਨ ਨਾਲ ਦੂਤ ਪੱਧਰ 'ਤੇ, ਅਧਿਕਾਰੀ ਪੱਧਰ 'ਤੇ ਚੰਗੇ ਸਬੰਧਾਂ ਦੀਆਂ ਕਈ ਵਾਰੀ ਕੋਸ਼ਿਸ਼ਾਂ ਹੋਈਆਂ ਪਰ ਚੀਨ ਨੇ ਕਦੇ ਵੀ ਦਿਲੋਂ ਭਾਰਤ ਨਾਲ ਪਿਆਰ ਨਹੀਂ ਕੀਤਾ। ਚੀਨ ਦੀ ਇਕੋ ਇਕ ਨੀਤੀ ਹੈ ਕਿ ਏਸ਼ੀਆ ਦਾ ਸਰਦਾਰ ਬਣੇ ਪਰ ਕਾਫ਼ੀ ਮੁਲਕ ਉਸ ਨੂੰ ਪਸੰਦ ਨਹੀਂ ਕਰਦੇ। ਪਾਕਿਸਤਾਨ ਨਾਲ ਉਸ ਦੀ ਦੋਸਤੀ ਭਾਰਤ ਕਾਰਨ ਹੈ। ਇਹ ਚੀਨ ਦਾ ਸੁਭਾਅ ਰਿਹਾ ਹੈ ਕਿ ਉਸ ਨੇ ਜੋ ਵਿਖਾਵਾ ਕੀਤਾ ਉਸ ਦੇ ਉਲਟ ਫ਼ੈਸਲਾ ਲਿਆ।

SikhSikh

ਇਸ ਦੀ ਮਿਸਾਲ ਸਵਰਗੀ ਸਾਬਕਾ ਵਿਦੇਸ਼ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹੈ ਜੋ ਚੰਗੇ ਸਬੰਧਾਂ ਲਈ ਚੀਨ ਗਏ ਤਾਂ ਚੀਨ ਨੇ ਇਕ ਪਾਸੇ ਸਵਾਗਤ ਕੀਤਾ ਤੇ ਦੂਜੇ ਪਾਸੇ ਵੀਅਤਨਾਮ 'ਤੇ ਹਮਲਾ ਕਰ ਦਿਤਾ। ਵਾਜਪਾਈ ਨੂੰ ਇਹ ਦੌਰਾ ਵਿਚਾਲੇ ਛੱਡ ਕੇ ਭਾਰਤ ਵਾਪਸ ਪਰਤਣਾ ਪਿਆ। 1976 'ਚ ਰਾਜਦੂਤ ਪੱਧਰ 'ਤੇ ਸਬੰਧ ਬਣੇ। ਉਸ ਤਂੋ ਬਾਅਦ ਕਰੀਬ 28 ਸਾਲਾਂ ਦੇ ਵਕਫ਼ੇ ਬਾਅਦ ਸੰਨ 1988 ਰਾਜੀਵ ਗਾਂਧੀ ਪ੍ਰਧਾਨ ਮੰਤਰੀ ਵਜੋਂ ਚੀਨ ਗਏ। ਚੀਨ ਨੇ ਸਾਡੇ ਪ੍ਰਮਾਣੂ ਬੰਬਾਂ ਨੂੰ ਵੀ ਪਸੰਦ ਨਹੀਂ ਕੀਤਾ। ਡਾ. ਮਨਮੋਹਨ ਸਿੰਘ ਵੇਲੇ ਕੁੱਝ ਕੁੜੱਤਣ ਵਾਲਾ ਮਾਹੌਲ ਬਣਿਆ ਅਤੇ ਵਪਾਰਕ ਸਬੰਧ ਵੀ ਸੁਧਾਰਨ ਦੀ ਭਾਰਤ ਨੇ ਕੋਸ਼ਿਸ਼ ਕੀਤੀ।

SikhSikh

ਚੀਨ ਤਾਂ ਭਾਰਤ ਦੇ ਅਰੁਣਾਂਚਲ ਪ੍ਰਦੇਸ਼ ਨੂੰ ਵੀ ਅਪਣਾ ਇਲਾਕਾ ਸਮਝਦਾ ਹੈ ਪਰ ਇਹ ਦਿਲਚਸਪ ਕਹਾਣੀ ਹੈ ਕਿ ਜਦੋਂ ਅਰੁਣਾਂਚਲ ਪ੍ਰਦੇਸ਼ ਦਾ ਅਧਿਕਾਰੀ ਅਪਣੇ ਗਰੁੱਪ ਨਾਲ ਚੀਨ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਵੀਜ਼ਾ ਰੱਦ ਕਰ ਦਿਤਾ ਗਿਆ। ਇਹ ਬੜੀ ਅਚੰਭੇ ਵਾਲੀ ਗੱਲ ਹੈ ਕਿ ਲੱਦਾਖ ਭਾਰਤ ਦਾ ਅਤੁੱਟ ਅੰਗ ਹੈ ਇਹ ਹਮੇਸ਼ਾ ਜੰਮੂ-ਕਸ਼ਮੀਰ ਦਾ ਹਿੱਸਾ ਰਿਹਾ। ਅੰਗਰੇਜ਼ਾਂ ਵੇਲੇ ਵੀ ਲੱਦਾਖ ਭਾਰਤ ਦਾ ਸੀ। ਜ਼ਿਕਰਯੋਗ ਹੈ ਕਿ ਲੱਦਾਖ-ਚੀਨ ਸਰਹੱਦ ਤੇ ਨਿਸ਼ਾਨਦੇਹੀ ਨਹੀਂ ਹੋਈ ਪਰ ਦੋਵੇਂ ਮੁਲਕ ਸਦੀਆਂ ਪੁਰਾਣੀ ਬਾਊਂਡਰੀ ਲਾਈਨ ਨੂੰ ਮੰਨ ਕੇ ਚਲ ਰਹੇ ਹਨ ਪਰ ਚੀਨ ਦੇ ਮਨ ਵਿਚ ਖੋਟ ਹੈ।

Sikh Uber driver racially abused, strangulated by passenger in USSikh 

ਮਾਲ ਵਿਭਾਗ ਦੇ ਰੀਕਾਰਡ ਵਿਚ ਵੀ ਲੱਦਾਖ ਜੰਮੂ ਕਸ਼ਮੀਰ ਦਾ ਹਿੱਸਾ ਹੈ। ਅਕਸਾਈ ਚਿੰਨ੍ਹ ਵੀ ਲੱਦਾਖ ਦਾ ਹਿੱਸਾ ਹੈ ਪਰ ਹੈਰਾਨਗੀ ਇਹ ਹੈ ਕਿ ਝਗੜੇ ਦਾ ਮੁਢ ਸੰਨ 1956-57 ਵਿਚ ਚੀਨ ਨੇ ਬੰਨ੍ਹਿਆ ਜਿਸ ਨੇ ਇਸ ਨਾਲ ਸੜਕ ਬਣਾ ਲਈ ਤਾਕਿ ਇਸ ਨੂੰ ਅਪਣੇ ਹਿਤਾਂ ਲਈ ਵਰਤਿਆ ਜਾ ਸਕੇ। ਲੱਦਾਖ ਦੇ ਸਜਰੇ ਝਗੜੇ ਦੀ ਗੱਲ ਕਰੀਏ ਤਾਂ ਬੜੀ ਹੈਰਾਨੀ ਵਾਲੀ ਹੈ ਕਿ ਚੀਨ ਨੇ ਛਲ ਕਪਟ ਦਾ ਆਸਰਾ ਲੈਦਿਆਂ ਇਕ ਪਾਸੇ ਭਾਰਤ ਨਾਲ ਡਿਪਲੋਮੈਟਿਕ ਪੱਧਰ 'ਤੇ ਦੋਹਾਂ ਦੇਸ਼ਾਂ ਦੇ ਲੈਫ਼ਟੀਨੈਟ ਜਨਰਲ ਪੱਧਰ ਦੇ ਅਧਿਕਾਰੀਆਂ ਅਹਿਮ ਬੈਠਕ ਕਰ ਕੇ ਮਸਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ।

Sikhs Sikhs

ਦੂਜੇ ਪਾਸੇ ਗਵਲਾਨ ਘਾਟੀ 'ਚ ਬ੍ਰਿਗੇਡ ਪੱਧਰ ਦਾ ਅਸਲਾ ਇਕੱਠਾ ਕਰ ਕੇ ਭਾਰਤੀ ਫ਼ੌਜਾਂ 'ਤੇ ਉਸ ਵੇਲੇ ਹਮਲਾ ਕਰ ਦਿਤਾ ਜਦੋਂ ਭਾਰਤੀ ਕਰਨਲ ਅਪਣੇ ਜਵਾਨਾਂ ਨਾਲ ਇਹ ਪਤਾ ਕਰਨ ਗਿਆ ਕਿ ਡਿਪਲੋਮੈਟਿਕ ਗੱਲਬਾਤ ਨਾਲ ਚੀਨ ਨੇ ਫ਼ੌਜਾਂ ਵਾਪਸ ਕੀਤੀਆਂ ਹਨ ਪਰ ਘਾਤ ਲਾ ਕੇ ਬੈਠੇ ਦੁਸ਼ਮਣ ਨੇ ਸਾਡੇ ਕਰਨਲ ਤੇ ਕੁੱਝ ਜਵਾਨਾਂ ਨੂੰ ਸ਼ਹੀਦ ਕਰ ਦਿਤਾ। ਚੀਨੀਆਂ ਦੇ ਮਨ ਵਿਚ ਹੋਣ ਕਰ ਕੇ ਬੜਾ ਦੁੱਖ ਹੈ ਕਿ ਸਾਡਾ ਗੁਆਂਢੀ ਏਸ਼ੀਆ ਦੀ ਸਰਦਾਰੀ ਲਈ ਭਾਰਤ ਵਰਗੇ ਲੋਕਤੰਤਰ ਮੁਲਕ ਨੂੰ ਅਸਥਿਰ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਪਰ ਭਾਰਤ ਹੁਣ 1962 ਵਾਲਾ ਨਹੀਂ ਰਿਹਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM
Advertisement