
ਐਮਾਜ਼ਨ ਦੇ ਸੰਸਥਾਪਕ ਅਤੇ ਮੌਜੂਦਾ ਸੀਈਓ ਜੇਫ ਬੇਜੋਸ ਕੋਲ ਹੁਣ ਕੁੱਲ 155 ਅਰਬ ਡਾਲਰ (11.78 ਲੱਖ ਕਰੋੜ ਰੁਪਏ) ਦੀ ਨੈੱਟ ਵਰਥ ਹੈ
ਨਵੀਂ ਦਿੱਲੀ: ਬਲੂਮਬਰਗ ਬਿਲੀਨੀਅਰ ਇੰਡੈਕਸ ਮੁਤਾਬਕ ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ਨ ਦੇ ਸੰਸਥਾਪਕ ਅਤੇ ਮੌਜੂਦਾ ਸੀਈਓ ਜੇਫ ਬੇਜੋਸ ਕੋਲ ਹੁਣ ਕੁੱਲ 155 ਅਰਬ ਡਾਲਰ (11.78 ਲੱਖ ਕਰੋੜ ਰੁਪਏ) ਦੀ ਨੈੱਟ ਵਰਥ ਹੈ। ਬੀਤੇ ਦੋ ਮਹੀਨਿਆਂ ਵਿਚ ਉਹਨਾਂ ਦੀ ਦੌਲਤ ਵਿਚ ਵੱਡਾ ਇਜ਼ਾਫਾ ਹੋਇਆ ਹੈ।
Amazon
ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਉਹਨਾਂ ਦੀ ਦੌਲਤ 4000 ਕਰੋੜ ਡਾਲਰ ਵਧ ਗਈ ਹੈ। ਦਰਅਸਲ ਲੌਕਡਾਊਨ ਦੌਰਾਨ ਈ-ਕਾਮਰਸ ਕੰਪਨੀਆਂ ਦਾ ਕਾਰੋਬਾਰ ਚਾਲੂ ਰਿਹਾ। ਤਾਂ ਜੋ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਸਪਲਾਈ ਵਿਚ ਕੋਈ ਰੁਕਾਵਟ ਨਾ ਆਵੇ। ਜੇਫ ਬੇਜੋਸ ਦੀ ਦੌਲਤ ਦਾ ਇਕ ਵੱਡਾ ਹਿੱਸਾ ਐਮਾਜ਼ੋਨ ਦੇ ਸ਼ੇਅਰਾਂ ਦੀ ਵਧਦੀ ਕੀਮਤ ਤੋਂ ਆਇਆ ਹੈ।
Jeff Bezos
ਜਿੱਥੇ ਕੰਪਨੀਆਂ ਨੂੰ ਸੰਕਟ ਵਿਚੋਂ ਗੁਜ਼ਰਨਾ ਪਿਆ, ਉੱਥੇ ਹੀ ਐਮਾਜ਼ੋਨ ਨੇ ਸ਼ੇਅਰ ਬਜ਼ਾਰ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਐਮਾਜ਼ੋਨ ਦੇ ਸ਼ੇਅਰ ਦੀ ਕੀਮਤ ਮਹਾਮਾਰੀ ਦੌਰਾਨ 2,000 ਡਾਲਰ ਤੋਂ ਉੱਪਰ ਬਣੀ ਰਹੀ। ਮਾਹਿਰਾਂ ਦਾ ਕਹਿਣਾ ਹੈ ਕਿ ਲੌਕਡਾਊਨ ਦੌਰਾਨ ਲੋਕ ਘਰਾਂ ਵਿਚ ਕੈਦ ਹਨ। ਇਸ ਲਈ ਜੇਕਰ ਆਮ ਜਨਤਾ ਨੂੰ ਸਮਾਨ ਦੀ ਲੋੜ ਪੈਂਦੀ ਹੈ ਤਾਂ ਉਹ ਈ-ਕਾਮਰਸ ਕੰਪਨੀਆਂ ਤੋਂ ਮੰਗਵਾ ਰਹੇ ਹਨ।Amazon
ਵਧ ਰਹੀ ਮੰਗ ਦੇ ਨਾਲ-ਨਾਲ ਈ-ਕਾਮਰਸ ਕੰਪਨੀਆਂ ਨੇ ਨਵੀਂ ਨਿਯੁਕਤੀ ਵੀ ਕੀਤੀ ਹੈ। ਦੱਸ ਦਈਏ ਕਿ ਦੁਨੀਆ ਭਰ ਵਿਚ ਕੰਪਨੀਆਂ ਨੂੰ ਅਪਣੇ ਕਾਰੋਬਾਰ ਨੂੰ ਸਥਿਰ ਰੱਖਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਕਿਉਂਕਿ ਕੋਰੋਨਾ ਵਇਰਸ ਲੌਕਡਾਊਨ ਕਾਰਨ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।