ਮੁੱਖ ਮੰਤਰੀ ਵਲੋਂ ਕੋਵਿਡ-19 ਦੌਰਾਨ ਕਣਕ ਦੀ ਖਰੀਦ ਬਾਰੇ ਦਸਤਾਵੇਜ਼ੀ ਰੀਪੋਰਟ ਜਾਰੀ
Published : Jun 22, 2020, 9:15 pm IST
Updated : Jun 22, 2020, 9:15 pm IST
SHARE ARTICLE
Capt Amrinder Singh
Capt Amrinder Singh

ਸੂਬਾਈ ਸਰਕਾਰ ਕੋਵਿਡ-19 ਪ੍ਰਬੰਧਨ ਬਾਰੇ ਅਪਣੇ ਤਜਰਬਿਆਂ ਦੇ ਸਾਰੇ ਪੱਖਾਂ ਨੂੰ ਦੇਵੇਗੀ ਦਸਤਾਵੇਜ਼ੀ ਰੂਪ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾਈ ਸਰਕਾਰ ਵਲੋਂ ਕੋਵਿਡ-19 ਦੇ ਪਰਛਾਵੇਂ ਹੇਠ 15 ਅਪ੍ਰੈਲ ਤੋਂ 31 ਮਈ ਤਕ ਕਣਕ ਦੀ ਕੀਤੀ ਸਫ਼ਲ ਖਰੀਦ ਬਾਰੇ ਦਸਤਾਵੇਜ਼ ਦੇ ਰੂਪ ਵਿਚ ਇਕ ਰੀਪੋਰਟ ਜਾਰੀ ਕੀਤੀ ਹੈ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦਸਿਆ ਕਿ ਰਾਜ ਸਰਕਾਰ ਨੇ ਕੋਵਿਡ-19 ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਸਿਹਤ ਪ੍ਰਤੀਕਿਰਿਆ, ਮੈਡੀਕਲ ਇਲਾਜ ਅਤੇ ਟੈਸਟਿੰਗ ਤੋਂ ਇਲਾਵਾ ਪ੍ਰਵਾਸੀ ਮਜ਼ਦੂਰਾਂ ਦੇ ਸੰਕਟ ਨੂੰ ਨੱਜਿਠਣ ਅਤੇ ਆਈ.ਟੀ. ਤਕਨੀਕਾਂ ਦੀ ਸੁਚਾਰੂ ਵਰਤੋਂ ਆਦਿ, ਨੂੰ ਦਸਤਾਵੇਜ਼ ਦਾ ਰੂਪ ਦੇਣ ਦਾ ਫ਼ੈਸਲਾ ਕੀਤਾ ਹੈ।

Capt Amrinder SinghCapt Amrinder Singh

ਬੁਲਾਰੇ ਨੇ ਦਸਿਆ ਕਿ ਮੌਜੂਦਾ ਰੀਪੋਰਟ ਢਾਂਚਾਗਤ ਦਸਤਾਵੇਜ਼ ਰੀਪੋਰਟਾਂ ਦੀ ਲੜੀ ਦਾ ਪਹਿਲਾ ਭਾਗ ਹੈ, ਜੋ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ (ਮਗਸੀਪਾ), ਚੰਡੀਗੜ੍ਹ ਨੇ ਇੰਡੀਅਨ ਸਕੂਲ ਆਫ ਬਿਜ਼ਨਸ, ਮੁਹਾਲੀ ਅਤੇ ਅਰਨਸਟ ਐਂਡ ਯੰਗ ਦੀ ਸਹਿਯੋਗ ਨਾਲ ਤਿਆਰ ਕੀਤੀ ਹੈ।

Capt Amrinder SinghCapt Amrinder Singh

ਇਸ ਪਹਿਲਕਦਮੀ ਲਈ ਮਗਸੀਪਾ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਬੇਹੱਦ ਅਜਿਹਾ ਭਿਆਨਕ ਸੰਕਟ ਹੈ, ਜਿਸ ਤੋਂ ਮਿਲੇ ਤਜਰਬੇ ਨੂੰ ਰਾਜ ਸਰਕਾਰ ਅਤੇ ਇਸ ਦੇ ਅਧਿਕਾਰੀਆਂ ਨੂੰ ਭਵਿੱਖ ਵਿੱਚ ਆਉਣ ਵਾਲੇ ਅਜਿਹੇ ਅਣਕਿਆਸੇ ਸੰਕਟਾਂ ਦੇ ਟਾਕਰੇ ਲਈ ਸਬਕ ਵਜੋਂ ਲੈਣਾ ਚਾਹੀਦਾ ਹੈ।

Capt Amrinder Singh Capt Amrinder Singh

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਇਕ ਪਾਸੇ ਦੇਸ਼ ਵਿਆਪੀ ਤਾਲਾਬੰਦੀ ਅਤੇ ਦੂਜੇ ਪਾਸੇ ਇਸ ਬਿਮਾਰੀ ਦੇ ਫੈਲਣ ਦੇ ਖ਼ਤਰੇ ਨੂੰ ਦੇਖਦਿਆਂ ਇਸ ਵਾਰ ਕਣਕ ਦੀ ਖ਼ਰੀਦ ਅਸਲ ਵਿੱਚ ਬਹੁਤ ਹੀ ਚੁਣੌਤੀਪੂਰਨ ਕਾਰਜ ਸੀ ਪਰ ਖੇਤੀਬਾੜੀ, ਖੁਰਾਕ ਅਤੇ ਸਪਲਾਈ ਵਿਭਾਗ ਦੀ ਸੁਘੜ ਤੇ ਸੁਚਾਰੂ ਯੋਜਨਾਬੰਦੀ ਅਤੇ ਕਿਸਾਨਾਂ, ਆੜ੍ਹਤੀਆਂ, ਟਰੱਕ ਅਪਰੇਟਰਾਂ ਅਤੇ ਮਜ਼ਦੂਰਾਂ ਸਮੇਤ ਸਾਰੀਆਂ ਸਬੰਧਿਤ ਧਿਰਾਂ ਤੋਂ ਮਿਲੇ ਸਹਿਯੋਗ ਬਦੌਲਤ ਇਹ ਵੱਡਾ ਕਾਰਜ ਸਫਲਤਾਪੂਰਵਕ ਨੇਪਰੇ ਚੜ੍ਹ ਗਿਆ।''

Punjab govtPunjab govt

ਇਹ ਰਿਪੋਰਟ ਅੱਜ ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਸਾਰੇ ਮੰਤਰੀਆਂ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜਾਰੀ ਕੀਤੀ ਗਈ। ਇਸ ਰਿਪੋਰਟ ਦਾ ਡਿਜੀਟਲ ਰੂਪ  punjab.gov.in, diprpunjab.gov.in,  agri.punjab.gov.in,  mandiboard.nic.in,  dgrpg.punjab.gov.in,  covidhelp.punjab.gov.in. ਉਤੇ ਦੇਖਿਆ ਜਾ ਸਕਦਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement