ਬੰਦ ਪਏ ਘਰ 'ਚੋਂ ਚੋਰਾਂ ਨੇ ਕੀਤਾ ਹੱਥ ਸਾਫ਼, ਕੁੱਲ 17 ਲੱਖ ਦਾ ਸਮਾਨ ਚੋਰੀ 
Published : Jun 22, 2021, 3:24 pm IST
Updated : Jun 22, 2021, 3:27 pm IST
SHARE ARTICLE
Thief
Thief

ਚੋਰ ਜਾਂਦੇ ਹੋਏ ਸੀ.ਸੀ.ਟੀ.ਵੀ ਕੈਮਰੇ ਅਤੇ ਡੀ.ਵੀ.ਆਰ ਵੀ ਨਾਲ ਲੈ ਗਏ

ਤਰਨਤਾਰਨ - ਪੰਜਾਬ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਤਰਨਤਾਰਨ ਦੇ ਭਿੱਖੀਵਿੰਡ ਥਾਣਾ ਵਿਚ ਦਿੱਤੇ ਬਿਆਨ ਵਿਚ ਦਿਲਬਾਗ ਸਿੰਘ ਪੁੱਤਰ ਹਰਭਜਨ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਹਰਭਜਨ ਸਿੰਘ ਦੀ 10 ਜੂਨ ਨੂੰ ਮੌਤ ਹੋ ਗਈ ਸੀ, ਜਿਸ ਕਰਕੇ ਮੈਂ ਆਪਣੇ ਪਰਿਵਾਰ ਸਮੇਤ ਆਪਣੀ ਕੋਠੀ ਨੂੰ ਤਾਲਾ ਲਾ ਕੇ ਪਿੰਡ ਮਾਛੀਕੇ ਵਿਖੇ ਚਲਾ ਗਿਆ ਸੀ। ਇਸ ਦੌਰਾਨ ਮੈਂ 12 ਜੂਨ ਨੂੰ ਭਿੱਖੀਵਿੰਡ ਆਇਆ ਅਤੇ 13 ਜੂਨ ਨੂੰ ਸਵੇਰੇ ਫਿਰ ਪਿੰਡ ਮਾਛੀਕੇ ਚਲਾ ਗਿਆ। 

ThiefThief

ਇਹ ਵੀ ਪੜ੍ਹੋ : BJP ਸੰਸਦ ਵਲੋਂ ਨੁਸਰਤ ਜਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ, ਸਪੀਕਰ ਨੂੰ ਲਿਖਿਆ ਪੱਤਰ

ਉਸ ਨੇ ਦੱਸਿਆ ਕਿ ਮੈਂ 20 ਜੂਨ ਨੂੰ ਸ਼ਾਮ ਕਰੀਬ 5 ਵਜੇ ਆਪਣੇ ਪਰਿਵਾਰ ਸਮੇਤ ਘਰ ਵਾਪਸ ਭਿੱਖੀਵਿੰਡ ਆਇਆ। ਇਸ ਦੌਰਾਨ ਅਸੀਂ ਜਦੋਂ ਬਾਹਰਲੇ ਮੇਨ ਗੇਟ ਦਾ ਤਾਲਾ ਖੋਲ੍ਹਿਆ ਅਤੇ ਅੰਦਰ ਦਾਖ਼ਲ ਹੋਏ ਤਾਂ ਕੋਠੀ ਦੇ ਅੰਦਰ ਲੌਬੀ ਵਾਲਾ ਮੇਨ ਗੇਟ ਖੁੱਲ੍ਹਾ ਪਿਆ ਸੀ। ਸਾਡੇ ਘਰ ਦੇ ਕਮਰਿਆਂ ਦਾ ਸਾਰਾ ਸਾਮਾਨ ਗੋਦਰੇਜ ਦੀ ਅਲਮਾਰੀ ਅਤੇ ਬੈੱਡ ਬਾਕਸ ਬਗੈਰਾ ਵਿੱਚੋਂ ਬਾਹਰ ਕੱਢ ਕੇ ਹੇਠਾਂ ਸੁੱਟਿਆ ਪਿਆ ਸੀ। ਸਾਰੇ ਕਮਰਿਆਂ ਦੇ ਦਰਵਾਜ਼ੇ ਖੁੱਲ੍ਹੇ ਸਨ।

Thief Thief

ਉਸ ਨੇ ਦੱਸਿਆ ਕਿ ਜਦੋਂ ਮੈਂ ਸਾਰਾ ਸਾਮਾਨ ਦੇਖਿਆ ਤਾਂ ਗੋਦਰੇਜ ਦੀ ਅਲਮਾਰੀ ਵਿੱਚ ਪਿਆ ਇੱਕ ਰਿਵਾਲਵਰ 32 ਬੋਰ ਸਮੇਤ 50 ਰੌਂਦ 32 ਬੋਰ ਅਤੇ ਅਸਲਾ ਲਾਇਸੰਸ, ਜੋ ਮੇਰੇ ਨਾਮ ’ਤੇ ਸੀ, ਜਿਸ ਦੀ ਕੀਮਤ ਇੱਕ ਲੱਖ ਛੇ ਹਜ਼ਾਰ ਰੁਪਏ ਸੀ, ਚੋਰੀ ਹੋ ਗਿਆ। ਇੱਕ ਲੱਖ ਰੁਪਏ ਨਕਦੀ ਤੇ ਕਰੀਬ ਇਕੱਤੀ ਤੋਲੇ ਸੋਨਾ, ਜਿਸ ਦੀ ਕੁੱਲ ਕੀਮਤ ਪੰਦਰਾਂ ਲੱਖ ਰੁਪਏ ਬਣਦੀ ਹੈ ਅਤੇ ਬੈੱਡ ਬਾਕਸ ਵਿਚ ਪਏ 50 ਹਜ਼ਾਰ ਰੁਪਏ ਵੀ ਚੋਰੀ ਹੋ ਗਏ ਹਨ। ਇਸ ਤਰ੍ਹਾਂ ਸਾਡੀ ਚੋਰੀ ਦਾ ਕੁਲ ਨੁਕਸਾਨ ਕਰੀਬ ਸਤਾਰਾਂ ਲੱਖ 50 ਹਜ਼ਾਰ ਰੁਪਏ ਬਣਦਾ ਹੈ। 

ThiefThief

ਇਹ ਵੀ ਪੜ੍ਹੋ: ਅਯੋਧਿਆ ਜ਼ਮੀਨ ਘੁਟਾਲਾ: ਇਸ ਮਹੰਤ ਨੇ ਜ਼ਮੀਨ ਨੂੰ ਦੱਸਿਆ ਆਪਣੀ, ਕਿਹਾ- VHP ਨੂੰ ਦਿੱਤੀ ਸੀ ਦਾਨ 

ਦਿਲਬਾਗ ਸਿੰਘ ਨੇ ਦੱਸਿਆ ਕਿ ਘਰ ਵਿੱਚ ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਏ ਸਨ ਪਰ ਚੋਰ ਜਾਂਦੇ ਹੋਏ ਸੀ.ਸੀ.ਟੀ.ਵੀ ਕੈਮਰੇ ਅਤੇ ਡੀ.ਵੀ.ਆਰ ਵੀ ਨਾਲ ਲੈ ਗਏ। ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਦੀ ਸੂਚਨਾ ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਦਿੱਤੀ ਗਈ ਹੈ। ਇਸ ਸਬੰਧੀ ਐੱਸ.ਆਈ ਪਵਨ ਕੁਮਾਰ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਡਾਗ ਸਕਾਟ ਅਤੇ ਫਿੰਗਰਪ੍ਰਿੰਟ ਸਪੈਸ਼ਲਿਸਟ ਨੂੰ ਬੁਲਾ ਕੇ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ।  

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement