BJP ਸੰਸਦ ਵਲੋਂ ਨੁਸਰਤ ਜਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ, ਸਪੀਕਰ ਨੂੰ ਲਿਖਿਆ ਪੱਤਰ
Published : Jun 22, 2021, 1:02 pm IST
Updated : Jun 22, 2021, 1:02 pm IST
SHARE ARTICLE
BJP MP seeks action against Nusrat Jahan over false information
BJP MP seeks action against Nusrat Jahan over false information

ਭਾਜਪਾ ਸੰਸਦ ਮੈਂਬਰ ਸੰਘਮਿੱਤਰਾ ਮੌਰਿਆ ਨੇ ਨੁਸਰਤ ਜਹਾਂ 'ਤੇ ਹਲਫ਼ਨਾਮੇ 'ਚ ਗਲਤ ਜਾਣਕਾਰੀ ਦੇਣ ਦਾ ਲਾਇਆ ਇਲਜ਼ਾਮ। ਕਾਰਵਾਈ ਦੀ ਕੀਤੀ ਮੰਗ।

ਨਵੀਂ ਦਿੱਲੀ: ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ (TMC) ਦੀ ਸੰਸਦ ਮੈਂਬਰ ਨੁਸਰਤ ਜਹਾਂ (Nusrat Jahan) ਦੀਆਂ ਮੁਸੀਬਤਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ, ਭਾਜਪਾ ਸੰਸਦ ਮੈਂਬਰ ਸੰਘਮਿੱਤਰਾ ਮੌਰਿਆ (BJP MP Sanghmitra Maurya) ਨੇ ਉਨ੍ਹਾਂ 'ਤੇ ਸੰਸਦ ਵਿਚ ਦਾਇਰ ਹਲਫ਼ਨਾਮੇ ਵਿਚ ਗਲਤ ਜਾਣਕਾਰੀ ਦੇਣ ਦਾ ਇਲਜ਼ਾਮ ਲਾਇਆ ਹੈ। ਭਾਜਪਾ ਸੰਸਦ ਮੈਂਬਰ ਨੇ ਇਸ ਸਬੰਧ ਵਿੱਚ ਲੋਕ ਸਭਾ ਸਪੀਕਰ ਓਮ ਬਿਰਲਾ (Lok Sabha Speaker Om Birla) ਨੂੰ ਇੱਕ ਪੱਤਰ ਲਿਖ ਕੇ ਨੁਸਰਤ ਖ਼ਿਲਾਫ ਕਾਰਵਾਈ ਦੀ ਮੰਗ (BJP MP seeks action against Nusrat Jahan) ਕੀਤੀ ਹੈ।

ਹੋਰ ਪੜ੍ਹੋ: Crime News: ਜਲੰਧਰ 'ਚ ਨਾਜਾਇਜ਼ ਅਸਲੇ ’ਚੋਂ ਚੱਲੀ ਗੋਲ਼ੀ, ਇਕ ਨੌਜਵਾਨ ਦੀ ਮੌਤ

BJP MP Sanghmitra MauryaBJP MP Sanghmitra Maurya

ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਨ ਦੇ ਖ਼ਿਲਾਫ ਸ਼ਿਕਾਇਤ ਬੁੱਧਵਾਰ ਨੂੰ ਉਨ੍ਹਾਂ ਦੇ ਉਸ ਦਾਅਵੇ ਤੋਂ ਬਾਅਦ ਆਈ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਕਾਰੋਬਾਰੀ ਨਿਖਿਲ ਜੈਨ (Nikhil Jain) ਨਾਲ ਉਨ੍ਹਾਂ ਦਾ ਵਿਆਹ ਕਾਨੂੰਨੀ ਨਹੀਂ ਸੀ ਬਲਕਿ ਇਕ ਲਿਵ-ਇਨ-ਰਿਲੇਸ਼ਨਸ਼ਿਪ (Live-in Relationship) ਹੈ ਕਿਉਂਕਿ ਤੁਰਕੀ (Turkey) ਵਿਚ ਹੋਏ ਉਨ੍ਹਾਂ ਦੇ ਵਿਆਹ ਨੂੰ ਭਾਰਤੀ ਕਾਨੂੰਨ ਦੇ ਤਹਿਤ ਮਾਨਤਾ ਨਹੀਂ ਮਿਲੀ ਹੈ।

ਹੋਰ ਪੜ੍ਹੋ: ਗਾਜ਼ੀਆਬਾਦ ਕੇਸ: ਪੁਲਿਸ ਦਾ Twitter India MD ਨੂੰ ਨਵਾਂ ਨੋਟਿਸ, 24 ਜੂਨ ਤੱਕ ਥਾਣੇ ’ਚ ਹਾਜ਼ਰ ਹੋਵੋ

ਨੁਸਰਤ ਜਹਾਂ ਨੇ ਆਪਣੇ ਬਿਆਨ ਵਿਚ ਇਹ ਦਾਅਵਾ ਵੀ ਕੀਤਾ ਸੀ ਕਿ ਕਿਉਂਕਿ ਇਹ ਅੰਤਰ-ਧਾਰਮਿਕ ਵਿਆਹ (Interfaith Marriage) ਸੀ, ਇਸ ਲਈ ਇਸ ਨੂੰ ਭਾਰਤ ਵਿਚ ਵਿਸ਼ੇਸ਼ ਵਿਆਹ ਐਕਟ (Special Marriage Act) ਤਹਿਤ ਮਾਨਤਾ ਦੀ ਜ਼ਰੂਰਤ ਹੈ, ਜੋ ਅਜੇ ਤੱਕ ਨਹੀਂ ਮਿਲੀ ਹੈ। ਕਾਨੂੰਨ ਦੇ ਅਨੁਸਾਰ, ਇਹ ਵਿਆਹ ਨਹੀਂ ਬਲਕਿ ਇਕ ਲਿਵ-ਇਨ-ਰਿਲੇਸ਼ਨਸ਼ਿਪ ਹੈ।

Nusrat JahanNusrat Jahan

ਲੋਕ ਸਭਾ ਸਪੀਕਰ ਨੂੰ ਲਿਖੇ ਇੱਕ ਪੱਤਰ ਵਿੱਚ, ਭਾਜਪਾ ਸੰਸਦ ਮੈਂਬਰ ਨੇ ਕਿਹਾ ਹੈ, “ਨੁਸਰਤ ਜਹਾਂ ਦੁਆਰਾ ਮੀਡੀਆ ਨੂੰ ਹਾਲ ਹੀ ‘ਚ ਦਿੱਤੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਉਸਨੇ ਜਾਣਬੁੱਝ ਕੇ ਲੋਕ ਸਭਾ ਸਕੱਤਰੇਤ ਨੂੰ ਗਲਤ ਜਾਣਕਾਰੀ ਦਿੱਤੀ। ਇਹ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਦੇ ਕੇ ਸੰਸਦ ਅਤੇ ਇਸਦੇ ਸਤਿਕਾਰਯੋਗ ਮੈਂਬਰਾਂ ਦੇ ਅਕਸ ਨੂੰ ਖਰਾਬ ਕਰਨ ਅਤੇ ਵੋਟਰਾਂ ਨੂੰ ਧੋਖਾ ਦੇਣ ਦੇ ਬਰਾਬਰ ਹੈ।

ਹੋਰ ਪੜ੍ਹੋ: ਮੰਤਰੀ ਦਾ ਐਲਾਨ- ਸਭ ਤੋਂ ਜ਼ਿਆਦਾ ਬੱਚਿਆਂ ਵਾਲੇ ਮਾਪਿਆਂ ਨੂੰ ਮਿਲਣਗੇ ਇਕ ਲੱਖ ਰੁਪਏ

ਪੱਤਰ ਵਿੱਚ ਕਿਹਾ ਗਿਆ ਹੈ ਕਿ, “ਨੁਸਰਤ ਜਹਾਂ ਦਾ ਇਹ ਬਿਆਨ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਨੂੰ ਗੈਰਕਾਨੂੰਨੀ ਰੂਪ ਵਿਚ ਪੇਸ਼ ਕਰਦਾ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਹੁਣ ਤੱਕ ਨੁਸਰਤ ਖ਼ਿਲਾਫ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement