ਚੀਨ ’ਚ ਭਾਰੀ ਮੀਂਹ ਨੇ ਤੋੜਿਆ ਰੀਕਾਰਡ, ਕਈ ਲੋਕਾਂ ਦੀ ਮੌਤ
Published : Jun 22, 2022, 12:00 am IST
Updated : Jun 22, 2022, 12:00 am IST
SHARE ARTICLE
image
image

ਚੀਨ ’ਚ ਭਾਰੀ ਮੀਂਹ ਨੇ ਤੋੜਿਆ ਰੀਕਾਰਡ, ਕਈ ਲੋਕਾਂ ਦੀ ਮੌਤ

ਬੀਜਿੰਗ, 21 ਜੂਨ : ਚੀਨ ਦੇ ਹੇਨਾਨ ਸੂਬੇ ਵਿਚ ਮੰਗਲਵਾਰ ਨੂੰ ਭਾਰੀ ਮੀਂਹ ਕਾਰਨ 12 ਲੋਕਾਂ ਦੀ ਮੌਤ ਹੋ ਗਈ ਜਦਕਿ ਹਜ਼ਾਰਾਂ ਲੋਕਾਂ ਨੂੰ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਸੁਰੱਖਿਅਤ ਬਾਹਰ ਕੱਢਿਆ ਗਿਆ। ‘ਗਲੋਬਲ ਟਾਈਮਜ਼’ ਨੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਕਿ ਸ਼ਨੀਵਾਰ ਰਾਤ 8 ਵਜੇ ਤੋਂ ਮੰਗਲਵਾਰ ਰਾਤ 8 ਵਜੇ ਤਕ ਝੇਂਗਝੂ ’ਚ ਪ੍ਰਤੀ ਘੰਟਾ 617.1 ਮਿਲੀਮੀਟਰ ਮੀਂਹ ਪਿਆ। ਇਸ ਨਾਲ ਮੀਂਹ ਦਾ 60 ਸਾਲਾਂ ਦਾ ਰਿਕਾਰਡ ਟੁੱਟ ਗਿਆ। ਸੀਐਨਐਨ ਨੇ ਦਸਿਆ ਕਿ ਦਖਣੀ ਸੂਬੇ ਗੁਇਜ਼ੋ, ਜਿਆਂਗਸ਼, ਅਨਹੂਈ, ਝੇਜਿਆਂਗ ਅਤੇ ਗੁਆਂਗਸੀ ਵਿਚ ਮੰਗਲਵਾਰ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। 
ਚੀਨ ਦੇ ਮੌਸਮ ਵਿਗਿਆਨ ਪ੍ਰਸ਼ਾਸਨ (ਸੀਐਮਏ) ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ (ਸੀਐਮਏ) ਨੇ ਸੋਮਵਾਰ ਨੂੰ ਰਾਸ਼ਟਰੀ ਪੱਧਰ ’ਤੇ ਮੌਸਮ ਸਬੰਧੀ ਪੰਜ ਚੇਤਾਵਨੀਆਂ ਜਾਰੀ ਕੀਤੀਆਂ, ਜਿਸ ਵਿਚ ਹੀਟਵੇਵ ਅਤੇ ਫਲੈਸ਼ ਹੜ੍ਹਾਂ ਲਈ ਇੱਕ ਸੰਤਰੀ ਚੇਤਾਵਨੀ ਸ਼ਾਮਲ ਹੈ, ਜਦੋਂ ਕਿ ਮੀਂਹ ਲਈ ਨੀਲੀ ਚਿਤਾਵਨੀ ਅਤੇ ਗਰਜ ਦੇ ਨਾਲ ਬਿਜਲੀ, ਤੇਜ਼ ਹਵਾ, ਗੜੇ ਅਤੇ ਧੁੰਦ ਲਈ ਦੋ ਹੋਰ ਪੀਲੀਆਂ ਚੇਤਾਵਨੀਆਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਸਥਾਨਕ ਪੱਧਰ ’ਤੇ ਹੁਣ ਤਕ 14 ਹੜ੍ਹਾਂ ਦੀ ਚਿਤਾਵਨੀ ਜਾਰੀ ਕੀਤੀ ਜਾ ਚੁੱਕੀ ਹੈ। ਜਲ ਸਰੋਤ ਮੰਤਰਾਲੇ ਨੇ ਕਿਹਾ ਹੈ ਕਿ ਐਤਵਾਰ ਤੋਂ ਸੋਮਵਾਰ ਤਕ ਦੇਸ਼ ਭਰ ਦੀਆਂ 85 ਨਦੀਆਂ ਖ਼ਤਰੇ ਦੇ ਪੱਧਰ ਤੋਂ ਉੱਪਰ ਵਹਿ ਰਹੀਆਂ ਹਨ।  ਗਲੋਬਲ ਟਾਈਮਜ਼ ਨੇ ਚੀਨੀ ਯੂਨੀਵਰਸਿਟੀ ਰੇਨਮਿਨ ਸਕੂਲ ਆਫ਼ ਪਬਲਿਕ ਐਡਮੀਨਿਸਟ੍ਰੇਸ਼ਨ ਐਂਡ ਪਾਲਿਸੀ ਦੇ ਪ੍ਰੋਫੈਸਰ ਵੈਂਗ ਹੋਂਗਵੇਈ ਦੇ ਹਵਾਲੇ ਨਾਲ ਕਿਹਾ ਕਿ ਐਮਰਜੈਂਸੀ ਵਿਭਾਗ ਮੌਸਮ ਨਾਲ ਸਬੰਧਤ ਆਫ਼ਤਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਪਿਛਲੇ ਸਾਲ ਵੀ ਹੇਨਾਨ ਪ੍ਰਾਂਤ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ ਸੀ। ਜ਼ਿਕਰਯੋਗ ਹੈ ਕਿ ਗੁਆਂਗਡੋਨ, ਯੂਨਾਨ ਅਤੇ ਗੁਈਝੂ ਵਿਚ ਸਥਾਨਕ ਲੋਕਾਂ ਨੂੰ ਹੜ੍ਹ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਕਈ ਬਚਾਅ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਹਫ਼ਤੇ ਦੇ ਆਸ-ਪਾਸ ਚੀਨ ਦੇ ਕੁਝ ਹਿੱਸਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।     (ਏਜੰਸੀ)

SHARE ARTICLE

ਏਜੰਸੀ

Advertisement
Advertisement

ਚੋਰਾਂ ਨੇ ਲੁੱਟ ਲਿਆ Punjab ਘੁੰਮਣ ਆਇਆ ਗੋਰਾ - Punjab Police ਨੇ 48 ਘੰਟੇ 'ਚ ਚੋਰਾਂ ਨੂੰ ਗ੍ਰਿਫ਼ਤਾਰ ਕਰ ਰੱਖ ਲਈ

17 Dec 2022 3:17 PM

Officer ਨਾਲ Balwinder Sekhon ਦਾ ਪਿਆ ਪੇਚਾ - ਜ਼ੋਰਦਾਰ ਤਿੱਖੀ ਬਹਿਸ ਮਗਰੋਂ ਭੱਖ ਗਿਆ ਮਾਹੌਲ

16 Dec 2022 2:56 PM

Jalandhar ਦੇ Latifpura ‘ਚ ਬੇਘਰ ਹੋਏ ਲੋਕਾਂ ਦੀ ਮਦਦ ਲਈ ਪਹੁੰਚੀ UNITED SIKHS

15 Dec 2022 3:25 PM

ਇੱਕ ਵਾਰ ਫਿਰ ਸੜਕਾਂ ‘ਤੇ ਉੱਤਰਿਆ ਅੰਨਦਾਤਾ - Manawala Toll Plaza ਕਰਵਾਇਆ ਬੰਦ - Kisan Farmer Protest

15 Dec 2022 3:24 PM

Rashi Agarwal ਨੂੰ Rahul Gandhi ਨਾਲੋਂ PM Modi ਚੰਗੇ ਲੱਗਦੇ!

14 Dec 2022 3:12 PM

10th Fail ਠੱਗਾਂ ਨੇ 100 Crore ਦਾ ਲਾਇਆ ਚੂਨਾ ! GST 'ਚ ਘਾਲਾਮਾਲਾ ਕਰਨ ਲਈ ਖੋਲ੍ਹੀਆਂ ਸਨ 100 ਤੋਂ ਵੱਧ ਕੰਪਨੀਆਂ

14 Dec 2022 3:11 PM