
Canada News : ਲੰਬੀ ਲਾਈਨ ਦਾ ਵੀਡੀਓ ਟੋਰਾਂਟੋ ’ਚ ਇੱਕ ਭਾਰਤੀ ਵਿਦਿਆਰਥੀ ਦੁਆਰਾ ਕੀਤਾ ਗਿਆ ਸਾਂਝਾ
Canada News : - ਕੈਨੇਡਾ ਵਿਚ ਰਹਿਣ ਦੀ ਉੱਚ ਕੀਮਤ ਅਤੇ ਨੌਕਰੀ ਦੇ ਮੌਕਿਆਂ ਦੀ ਕਮੀ ਦੇ ਕਾਰਨ ਭਾਰਤੀਆਂ ਵਿਦਿਆਰਥੀ ਸੰਘਰਸ਼ ਕਰ ਰਹੇ ਹਨ। ਟਿਮ ਹਾਰਟਨ ਦੇ ਨੌਕਰੀ ਮੇਲੇ ’ਚ ਲੰਮੀਆਂ ਕਤਾਰਾਂ ਨਾਲ ਉਜਾਗਰ ਹੋ ਰਿਹਾ ਹੈ। ਕੈਨੇਡਾ ’ਚ ਟਿਮ ਹਾਰਟਨ ਦੇ ਇੱਕ ਆਊਟਲੇਟ ਵਿਚ ਸੌ ਤੋਂ ਵੱਧ ਵਿਦਿਆਰਥੀਆਂ ਨੇ ਨੌਕਰੀ ਮੇਲੇ ’ਚ ਸ਼ਿਰਕਤ ਕੀਤੀ। ਬਿਨੈਕਾਰਾਂ ਦੀ ਲੰਬੀ ਲਾਈਨ ਦਾ ਇੱਕ ਵੀਡੀਓ ਟੋਰਾਂਟੋ ਵਿਚ ਇੱਕ ਭਾਰਤੀ ਵਿਦਿਆਰਥੀ ਨਿਸ਼ਾਤ ਦੁਆਰਾ ਸਾਂਝਾ ਕੀਤਾ ਗਿਆ ਸੀ, ਜਿਸਨੇ ਸ਼ਹਿਰ ਵਿਚ ਪਾਰਟ-ਟਾਈਮ ਨੌਕਰੀ ਦੀ ਭਾਲ ਵਿਚ ਕਈ ਮਹੀਨੇ ਬਿਤਾਏ ਹਨ।
ਆਪਣੀ ਇੰਸਟਾਗ੍ਰਾਮ ਪੋਸਟ ਵਿਚ ਨਿਸ਼ਾਤ ਨੇ ਕਿਹਾ ਕਿ ਉਸਨੇ ਕੈਨੇਡਾ ਵਿਚ ਨੌਕਰੀ ਦੀ ਭਾਲ ਵਿਚ ਛੇ ਮਹੀਨਿਆਂ ਤੋਂ ਵੱਧ ਸਮਾਂ ਬਿਤਾਇਆ ਹੈ, ਪਰ ਹੁਣ ਤੱਕ ਉਹ ਨੌਕਰੀ ਪ੍ਰਾਪਤ ਕਰਨ ਵਿਚ ਅਸਫ਼ਲ ਰਿਹਾ ਹੈ। ਨਿਸ਼ਾਤ ਨੇ ਕਿਹਾ ਉਹ ਉਮੀਦ ਛੱਡਣ ਵਾਲਾ ਨਹੀਂ, ਨਿਸ਼ਾਤ ਨੇ ਹਾਲ ਹੀ ਵਿਚ ਟੋਰਾਂਟੋ ਵਿੱਚ ਇੱਕ ਟਿਮ ਹਾਰਟਨ ਦੇ ਨੌਕਰੀ ਮੇਲੇ ਵਿੱਚ ਸ਼ਿਰਕਤ ਕੀਤੀ।
(For more news apart from Dozens of Indian students standing in line for Tim Hortons job in Canada News in Punjabi, stay tuned to Rozana Spokesman)