
ਬਿਜਲੀ ਮੰਤਰੀ ਦੀ ਕੁਰਸੀ ਕੌਣ ਸੰਭਾਲੇਗਾ? ਪੰਜਾਬ ਦੀ ਸਿਆਸਤ ਲਈ ਵੱਡਾ ਸਵਾਲ
ਪੰਜਾਬ- ਪੰਜਾਬ ਦੀ ਵਜ਼ਾਰਤ 'ਚੋਂ ਅਸਤੀਫ਼ਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਨਜ਼ੂਰ ਕਰਨ ਤੋਂ ਬਾਅਦ ਤਰ੍ਹਾਂ-ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ।
Rakesh Panday
ਵੈਸੇ ਤਾਂ ਬਿਜਲੀ ਮਹਿਕਮੇ ਦੀ ਵਾਗਡੋਰ ਮੁੱਖ ਮੰਤਰੀ ਵਲੋਂ ਫਿਲਹਾਲ ਆਪਣੇ ਹੱਥ ਵਿਚ ਲਈ ਹੋਈ ਹੈ ਪਰ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਹੁਣ ਬਿਜਲੀ ਮੰਤਰੀ ਦੀ ਕੁਰਸੀ ਸੰਭਾਲੇਗਾ ਕੌਣ ਅਤੇ ਕਦੋਂ?
Pargat Singh
ਬਿਜਲੀ ਮੰਤਰੀ ਦੀ ਕੁਰਸੀ ਦੀ ਦੌੜ ਵਿਚ ਕਈ ਨੇਤਾਵਾਂ ਦੇ ਨਾਮ ਸ਼ਾਮਲ ਸਨ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਦੀ ਘੜੀ ਇਨ੍ਹਾਂ ਸਾਰੀਆਂ ਚਰਚਾਵਾਂ ਨੂੰ ਠੱਲ੍ਹ ਪਾ ਦਿਤੀ ਹੈ।
Raj Kumar Verka
ਫ਼ਿਲਹਾਲ ਮੁੱਖ ਮੰਤਰੀ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਹਾਲ ਦੀ ਘੜੀ ਬਿਜਲੀ ਮੰਤਰਾਲਾ ਉਹ ਖ਼ੁਦ ਹੀ ਸੰਭਾਲਣਗੇ। ਹਾਲਾਂਕਿ, ਵਿਧਾਇਕ ਪਰਗਟ ਸਿੰਘ, ਸੰਗਤ ਸਿੰਘ ਗਿਲਜੀਆਂ, ਰਾਕੇਸ਼ ਪਾਂਡੇ, ਡਾ.ਰਾਜਕੁਮਾਰ ਵੇਰਕਾ ਖ਼ਾਲੀ ਕੁਰਸੀ ਲਈ ਕਾਫ਼ੀ ਜ਼ੋਰ ਅਜ਼ਮਾਇਸ਼ ਕਰ ਰਹੇ ਹਨ।
PSPCL
ਇਨ੍ਹਾਂ ਤੋਂ ਇਲਾਵਾ ਕੈਪਟਨ ਦੀ ਪਹਿਲੀ ਪਸੰਦ 'ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਵੀ ਮੁੜ ਤੋਂ ਮੰਤਰੀ ਬਣਨ ਲਈ ਪੂਰੀ ਵਾਹ ਲਾ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਾਲੇ ਕੁਝ ਸਮੇਂ ਤਕ ਕੈਪਟਨ ਅਮਰਿੰਦਰ ਸਿੰਘ ਹੀ ਇਸ ਵਿਭਾਗ ਨੂੰ ਸੰਭਾਲਣਗੇ।
Sangat Singh Gilzian
ਪਾਰਟੀ ਹਾਈਕਮਾਨ ਵਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਪੰਜਾਬ ਕੈਬਨਿਟ ਦੀ ਇਸ ਕੁਰਸੀ ਨੂੰ ਭਰੇ ਜਾਣ ਦੀ ਆਸ ਹੈ ਨਾਲ ਨਾਲ ਸਿਆਸੀ ਮਾਹਿਰਾਂ ਵਲੋਂ ਇਹ ਕਿਆਸਰਾਈਆਂ ਵੀ ਲਗਾਈਆਂ ਜਾ ਰਹੀਆਂ ਹਨ ਕਿ ਕਾਂਗਰਸ ਦਾ ਨਵਾਂ ਕੌਮੀ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਹੀ ਪੰਜਾਬ ਦੇ ਬਿਜਲੀ ਮੰਤਰੀ ਦਾ ਚਿਹਰਾ ਸਾਹਮਣੇ ਆ ਸਕੇਗਾ ਪਰ ਇਸ ਸਾਰੀ ਹੋੜ ਵਿਚ ਸਮਾਂ ਹੀ ਦੱਸੇਗਾ ਕਿ ਇਹ ਕੁਰਸੀ ਕਿਸਦੀ ਝੋਲੀ ਪੈਂਦੀ ਹੈ।