
CBI ਦੀ ਕਲੋਜ਼ਰ ਰਿਪੋਰਟ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ
ਮੋਹਾਲੀ : ਅਕਾਲੀ-ਭਾਜਪਾ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਦੀ ਸੀ.ਬੀ.ਆਈ. ਵੱਲੋਂ ਮੋਹਾਲੀ ਦੀ ਸੀ.ਬੀ.ਆਈ. ਕੋਰਟ ਨੂੰ ਸੌਂਪੀ ਕਲੋਜ਼ਰ ਰਿਪੋਰਟ ਤੋਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਾਰਾਜ਼ ਹੈ। ਉਧਰ ਇਸੇ ਸਬੰਧ 'ਚ ਅੱਜ ਸਿੱਖ ਜੱਥੇਬੰਦੀਆਂ ਨੇ ਰੋਸ ਮਾਰਚ ਕੀਤਾ।
Sikh organization protest
ਸਿੱਖ ਜੱਥੇਬੰਦੀਆਂ ਦਾ ਰੋਸ ਮਾਰਚ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਬੈਰੀਅਰ ਤਕ ਹੀ ਪੁੱਜਿਆ ਸੀ ਕਿ ਪੁਲਿਸ ਨੂੰ ਸਿੱਖ ਜੱਥੇਬੰਦੀਆਂ ਦੇ ਕਾਰਕੁਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ। ਪੁਲਿਸ ਨੇ ਸਿੱਖ ਜੱਥੇਬੰਦੀਆਂ ਦੇ ਕਾਰਕੁਨਾਂ ਨੂੰ ਮੋਹਾਲੀ ਦੇ ਵਾਈ.ਪੀ.ਐਸ. ਚੌਂਕ ਨੇੜੇ ਹੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕਾਰਕੁੰਨ ਅੱਗੇ ਵਧਣ ਲੱਗੇ ਤਾਂ ਪੁਲਿਸ ਵਲੋਂ ਉਨ੍ਹਾਂ 'ਤੇ ਪਾਣੀ ਦੀਆਂ ਬੁਛੜਾਂ ਕਰ ਦਿਤੀਆਂ ਗਈਆਂ ਅਤੇ ਇਸ ਦੇ ਨਾਲ ਹੀ ਹੰਝੂ ਗੈਸ ਦੇ ਗੋਲੇ ਵੀ ਛੱਡੇ ਗਏ।
Sikh organization protest-1
ਸਿੱਖ ਜੱਥੇਬੰਦੀ ਚੰਡੀਗੜ੍ਹ ਦੇ ਸੀਬੀਆਈ ਦਫ਼ਤਰ ਤਕ ਜਾਣਾ ਚਾਹੁੰਦੀ ਸੀ ਪਰ ਉਨ੍ਹਾਂ ਨੂੰ ਪੁਲਿਸ ਨੇ ਮੋਹਾਲੀ-ਚੰਡੀਗੜ੍ਹ ਸਰਹੱਦ 'ਤੇ ਹੀ ਰੋਕ ਦਿੱਤਾ। ਇਸ ਮੌਕੇ ਪੁਲਿਸ ਨਾਲ ਹੱਥੋਪਾਈ ਦੌਰਾਨ ਸਿੱਖ ਜਥੇਬੰਦੀਆਂ ਦੇ ਤਿੰਨ ਮੈਂਬਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
Sikh organization protest-2
ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਕੇਸ ਸੀ.ਬੀ.ਆਈ. ਨੂੰ ਦਿੱਤਾ ਸੀ। ਇਸ ਲਈ ਕਾਂਗਰਸ ਸਰਕਾਰ ਨੂੰ ਸੂਚਿਤ ਕੀਤੇ ਬਗੈਰ ਸੀ.ਬੀ.ਆਈ. ਵੱਲੋਂ ਮੋਹਾਲੀ ਦੀ ਸੀ.ਬੀ.ਆਈ. ਕੋਰਟ ਨੂੰ ਕਲੋਜ਼ਰ ਰਿਪੋਰਟ ਸੌਂਪ ਦਿੱਤੀ ਗਈ ਹੈ। ਉਧਰ ਕੈਪਟਨ ਸਰਕਾਰ ਨੇ ਆਪਣੇ ਗ੍ਰਹਿ ਵਿਭਾਗ ਰਾਹੀਂ ਸੀ.ਬੀ.ਆਈ. ਤੋਂ ਕਲੋਜ਼ਰ ਰਿਪੋਰਟ ਦੀ ਕਾਪੀ ਮੰਗੀ ਹੈ।
Sikh organization protest-3
Sikh organization protest-4
ਵੇਖੋ ਵੀਡੀਓ :-