ਜਸ਼ਨਪ੍ਰੀਤ ਨੇ ਚਮਕਾਇਆ ਮਾਪਿਆਂ ਦਾ ਨਾਂ, 450 ਵਿਚੋਂ ਪ੍ਰਾਪਤੀ ਕੀਤੇ 444 ਅੰਕ
Published : Jul 22, 2020, 9:48 am IST
Updated : Jul 22, 2020, 9:48 am IST
SHARE ARTICLE
Students
Students

ਅੱਤ ਦੇ ਮਿਹਨਤੀ ਪ੍ਰਵਾਰ ਦੀ ਲੜਕੀ ਨੇ ਸਰਕਾਰੀ ਸਕੂਲਾਂ ਦੀ ਹੋਈ ਪ੍ਰੀਖਿਆ ਵਿਚੋਂ 450 ’ਚੋਂ 444 ਅੰਕ ਹਾਸਲ ਕਰ ਕੇ ਅਪਣਾ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।

ਭਵਾਨੀਗੜ੍ਹ, 21 ਜੁਲਾਈ (ਗੁਰਪ੍ਰੀਤ ਸਿੰਘ ਸਕਰੌਦੀ) : ਅੱਤ ਦੇ ਮਿਹਨਤੀ ਪ੍ਰਵਾਰ ਦੀ ਲੜਕੀ ਨੇ ਸਰਕਾਰੀ ਸਕੂਲਾਂ ਦੀ ਹੋਈ ਪ੍ਰੀਖਿਆ ਵਿਚੋਂ 450 ’ਚੋਂ 444 ਅੰਕ ਹਾਸਲ ਕਰ ਕੇ ਅਪਣਾ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।   ਲੜਕੀ ਦਾ ਦਾਦਾ ਜੋ ਕਿੱਤੇ ਵਜੋਂ ਇਕ ਮਿਸਤਰੀ ਹੈ ਅਤੇ ਉਸ ਦਾ ਪਿਤਾ ਜੋ ਕਪੜੇ ਸਿਲਾਈ ਦਾ ਕੰਮ ਕਰਦਾ ਹੈ ਦੀ ਲੜਕੀ ਜਸ਼ਨਪ੍ਰੀਤ ਕੌਰ ਨੇ ਨਾਨ ਮੈਡੀਕਲ ਦੀ ਬਾਰਵੀਂ ਜਮਾਤ ਵਿਚ 450 ਵਿਚੋਂ 444 ਅੰਕ ਪ੍ਰਾਪਤ ਕੀਤੇ ਹਨ। ਲੜਕੀ ਨੇ 10ਵੀਂ ਜਮਾਤ ਵਿਚੋਂ ਵੀ 92.07 ਫ਼ੀ ਸਦੀ ਅੰਕ ਪ੍ਰਾਪਤ ਕੀਤੇ ਸਨ।

ਇਸ ਸਬੰਧੀ ਗੱਲਬਾਤ ਕਰਦਿਆਂ ਜਸ਼ਨਪ੍ਰੀਤ ਕੌਰ ਨੇ ਕਿਹਾ ਕਿ ਮੈਨੂੰ ਜੋ ਸਕੂਲ ਵਿਚੋਂ ਕੰਮ ਮਿਲਦਾ ਸੀ ਉਹ ਮੈਂ ਸਾਰਾ ਕੰਮ ਘਰ ਆ ਕੇ ਪੂਰਾ ਕਰਦੀ ਸੀ ਜਿਸ ਲਈ ਮੈਨੂੰ ਸਖ਼ਤ ਮਿਹਨਤ ਕਰਨੀ ਪਈ। ਲੜਕੀ ਨੇ ਕਿਹਾ ਕਿ ਜੋ ਲੋਕ ਸੋਚਦੇ ਹਨ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਹੀ ਵਧੀਆ ਪੜ੍ਹ ਸਕਦੇ ਹਨ ਉਨ੍ਹਾਂ ਦੀ ਸੋਚ ਬਹੁਤ ਹੀ ਛੋਟੀ ਹੈ। ਅਗਲਾ ਨਿਸ਼ਾਨਾ ਪੀ.ਸੀ. ਐਸ. ਦੀ ਤਿਆਰੀ ਕਰਨਾ ਹੈ। ਉਸ ਨੇ ਦਸਿਆ ਕਿ ਮੈਨੂੰ ਬਹੁਤ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਫ਼ੋਨ ਆ ਰਹੇ ਹਨ, ਦਾਖ਼ਲਾ ਲੈਣ ਲਈ ਪਰੰਤੂ ਉਹ ਬਹੁਤ ਸੋਚ ਸਮਝ ਕੇ ਹੀ ਫ਼ੈਸਲਾ ਲਵੇਗੀ।

Jashanpreet  KaurJashanpreet Kaur

ਜਸ਼ਨਪ੍ਰੀਤ ਦੇ ਪਿਤਾ ਗੁਰਦੀਪ ਸਿੰਘ ਜੁਗਨੂੰ ਜੋ ਕਿੱਤੇ ਵਜੋਂ ਕਪੜੇ ਸਿਲਾਈ ਦਾ ਕੰਮ ਕਰਦੇ ਹਨ ਅਤੇ ਦਾਦਾ ਦਲੀਪ ਸਿੰਘ ਜੋ ਇਕ ਮਿਸਤਰੀ ਹਨ ਨੇ ਦਸਿਆ ਕਿ ਸਾਨੂੰ ਬਹੁਤ ਖ਼ੁਸ਼ੀ ਹੈ, ਸਾਡੇ ਘਰ ਸਿਰਫ ਤਿੰਨ ਬੇਟੀਆਂ ਹਨ, ਮਨੁੱਖ ਗ਼ਰੀਬ ਹੋਵੇ ਕੋਈ ਦਿੱਕਤ ਨਹੀਂ ਪਰੰਤੂ ਉਸ ਦੀ ਸੋਚ ਅਮੀਰ ਹੋਣੀ ਚਾਹੀਦੀ ਹੈ। ਸਾਨੂੰ ਕਦੇ ਲੜਕੀਆਂ ਨੂੰ ਲੜਕਿਆਂ ਨਾਲੋਂ ਘੱਟ ਨਹੀਂ ਸਮਝਣਾ ਚਾਹੀਦਾ, ਮਾਪਿਆਂ ਦਾ ਨਾਮ ਹਮੇਸ਼ਾਂ ਲੜਕੀਆਂ ਹੀ ਉੱਚਾ ਕਰਦੀਆਂ ਹਨ।

ਵਿਦਿਆਰਥਣ ਦੇ ਅਧਿਆਪਕ ਹਰਵਿੰਦਰ ਪਾਲ ਸਿੰਘ ਨੇ ਦਸਿਆ ਕਿ ਲੜਕੀ ਦੀ ਮਿਹਨਤ ਨੂੰ ਦੇਖਦਿਆਂ ਸਾਨੂੰ ਪਹਿਲਾਂ ਹੀ ਉਮੀਦ ਸੀ ਕਿ ਜਸ਼ਨਪ੍ਰੀਤ ਅਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕਰੇਗੀ। ਉਸ ਨੂੰ ਸਕੂਲ ਵਿਚੋਂ ਜੋ ਵੀ ਕੰਮ ਮਿਲਦਾ ਉਹ ਬੜੀ ਮਿਹਨਤ ਨਾਲ ਕਰ ਕੇ ਆਉਂਦੀ ਸੀ। ਜਸ਼ਨਪ੍ਰੀਤ ਪੀ.ਸੀ.ਐਸ. ਵਿਚ ਵੀ ਅਪਣਾ ਸੁਪਨਾ ਸਾਕਾਰ ਕਰੇਗੀ। ਇਹ ਸਕੂਲ ਅਤੇ ਉਸ ਦੇ ਮਾਪਿਆਂ ਨੂੰ ਵੀ ਯਕੀਨ ਹੈ।

Guneet KaurGuneet Kaur

ਗੁਨੀਤ ਕੌਰ ਨੇ 12ਵੀਂ ’ਚੋਂ 91.6 ਫ਼ੀ ਸਦੀ ਅੰਕ ਲਏ

ਮੋਰਿੰਡਾ, 21 ਜੁਲਾਈ (ਰਾਜ ਕੁਮਾਰ ਦਸੌੜ, ਮੋਹਨ ਸਿੰਘ ਅਰੋੜਾ) : ਸੀ.ਬੀ.ਐਸ.ਈ. ਦੇ ਐਲਾਨੇ ਨਤੀਜੇ ’ਚ ਆਈ.ਪੀ.ਐਸ. ਸਕੂਲ ਦੀ 12ਵੀਂ ਕਲਾਸ ਦੀ ਵਿਦਿਆਰਥਣ ਗੁਨੀਤ ਕੌਰ ਨੇ 91.6 ਫ਼ੀ ਸਦੀ ਅੰਕ ਪ੍ਰਾਪਤ ਕਰ ਕੇ ਅਪਣੇ ਪਿੰਡ ਬੰਨ੍ਹ ਮਾਜਰਾ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਗੁਨੀਤ ਕੌਰ ਦੇ ਵਧੀਆ ਅੰਕ ਪ੍ਰਾਪਤ ਕਰਨ ’ਤੇ ਨਿਰਮਲ ਸਿੰਘ ਨੋਰਥ ਜਿਲਾ ਪ੍ਰਧਾਨ ਕਾਂਗਰਸ ਸੇਵਾ ਦਲ    ਰੂਪਨਗਰ, ਜਸਵਿੰਦਰ ਸਿੰਘ ਕੋਹਲੀ ਦਫ਼ਤਰ ਇੰਚਾਰਜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ, ਕੈਪਟਨ ਹਰਦਿਆਲ ਸਿੰਘ, ਸੁਰਜੀਤ ਸਿੰਘ ਨੇ ਗੁਨੀਤ ਕੌਰ ਦਾ ਮੂੰਹ ਮਿੱਠਾ ਕਰਵਾਇਆ ਤੇ ਇਸ ਹੋਣਹਾਰ ਵਿਦਿਆਰਥਣ ਦੀ ਮਾਤਾ ਹਰਜੀਤ ਕੌਰ ਤੇ ਪਿਤਾ ਸਤਿੰਦਰ ਸਿੰਘ ਨੂੰ ਮੁਬਾਰਕਬਾਦ ਦਿਤੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement