
ਉਹਨਾਂ ਨੇ ਉਮਰ ਕੈਦ ਨੂੰ ਠੁਕਰਾ ਕੇ ਫਾਂਸੀ...
ਸਰਾਭਾ: ਸ਼ਹੀਦ ਕਰਤਾਰ ਸਿੰਘ ਦੇ ਪਿੰਡ ਸਰਾਭਾ ਪਹੁੰਚੇ ਅਨਮੋਲ ਗਗਨ ਮਾਨ ਨੇ ਸੜਕ ਦੀ ਮੰਦੀ ਹਾਲਤ ਨੂੰ ਲੈ ਕੇ ਸਰਕਾਰ ਤੇ ਸਵਾਲ ਚੁੱਕੇ ਹਨ। ਅਨਮੋਲ ਗਗਨ ਦਾ ਕਹਿਣਾ ਹੈ ਕਿ, “ਸੜਕ ਟੁੱਟੀ ਹੋਣ ਕਰ ਕੇ ਸ਼ਹੀਦ ਕਰਤਾਰ ਸਿੰਘ ਦੇ ਬੁੱਤ ਤੇ ਚਿੱਕੜ ਤਕ ਪੈ ਰਿਹਾ ਹੈ।" ਇਸ ਦੇ ਨਾਲ ਹੀ ਉਹਨਾਂ ਨੇ ਕਰਤਾਰ ਸਿੰਘ ਸਰਾਭਾ ਨੇ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ, "ਉਹਨਾਂ ਨੇ ਸਿਰਫ ਪਿੰਡ ਲਈ ਜਾਂ ਪੰਜਾਬ ਲਈ ਨਹੀਂ ਕੀਤੀ ਸੀ ਬਲਕਿ ਪੂਰੇ ਦੇਸ਼ ਲਈ ਕੀਤੀ ਸੀ।
Anmol Gagan Maan
ਉਹਨਾਂ ਨੇ ਉਮਰ ਕੈਦ ਨੂੰ ਠੁਕਰਾ ਕੇ ਫਾਂਸੀ ਦਾ ਰੱਸਾ ਜ਼ਰੂਰੀ ਸਮਝਿਆ ਤਾਂ ਕਿ ਨੌਜਵਾਨ ਪੀੜ੍ਹੀ ਵਿਚ ਵੀ ਅਜਿਹੀ ਲਹਿਰ ਪੈਦਾ ਹੋਵੇ।" ਪਿੰਡ ਵਿਚ ਪਹੁੰਚ ਕੇ ਉਹਨਾਂ ਨੇ ਮਾੜੇ ਹਾਲਾਤਾਂ ਬਾਰੇ ਦੇਖਿਆ ਸੜਕਾਂ ਦੀ ਮੁਰੰਮਤ ਬਹੁਤ ਹੀ ਖਸਤਾ ਹੈ ਜਿਸ ਕਾਰਨ ਕਰਤਾਰ ਸਿੰਘ ਸਰਾਭਾ ਦੇ ਬੁੱਤ ਤੇ ਚਿੱਕੜ ਪੈਂਦਾ ਹੈ।
Anmol Gagan Maan
ਅਨਮੋਲ ਗਗਨ ਨੇ ਅੱਗੇ ਕਿਹਾ ਕਿ, “ਜਿਹਨਾਂ ਦੀ ਬਦੌਲਤ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਹੋਵੇ ਉਹਨਾਂ ਦਾ ਅੱਜ ਇਹ ਸਨਮਾਨ ਹੋ ਰਿਹਾ ਹੈ। 70 ਸਾਲ ਤੋਂ ਬਦਲ-ਬਦਲ ਕੇ ਆ ਰਹੀਆਂ ਮੌਜੂਦਾ ਸਰਕਾਰਾਂ ਦੀ ਇਹ ਬਹੁਤ ਡੂੰਘੀ ਸਾਜ਼ਿਸ਼ ਹੈ ਕਿ ਇਹਨਾਂ ਸ਼ਹੀਦਾਂ ਦੇ ਨਾਮ ਨੂੰ ਉਪਰ ਨਾ ਲਿਆਂਦਾ ਜਾਵੇ ਤਾਂ ਕਿ ਜਿਹੜੀ ਨਵੇਂ ਨੌਜਵਾਨ ਹਨ ਉਹ ਉਹਨਾਂ ਦੇ ਰਾਹ ਤੇ ਚਲ ਕੇ ਕਿਤੇ ਬਗ਼ਾਵਤ ਨਾ ਕਰ ਦੇਣ।”
Anmol Gagan Maan
ਲੁਧਿਆਣਾ ਵਿਚ ਇਕ ਏਅਰਪੋਰਟ ਬਣਨ ਜਾ ਰਿਹਾ ਹੈ ਤੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਕਿਹਾ ਸੀ ਕਿ, “ ਇਸ ਏਅਰਪੋਰਟ ਦਾ ਨਾਮ ਰਾਜੀਵ ਗਾਂਧੀ ਏਅਰਪੋਰਟ ਰੱਖਿਆ ਜਾਵੇ।” ਇਸ ਤੇ ਅਨਮੋਲ ਗਗਨ ਨੇ ਗਾਂਧੀ ਪਰਿਵਾਰ ਤੇ ਨਿਸ਼ਾਨਾ ਲਗਾਉਂਦੇ ਕਿਹਾ ਕਿ, “ਗਾਂਧੀ ਪਰਿਵਾਰ ਨੇ ਕੋਈ ਮਹਾਨ ਕੰਮ ਨਹੀਂ ਕੀਤੇ ਜੋ ਇਹਨਾਂ ਦੇ ਨਾਮ ਤੇ ਸਥਾਨਾਂ ਦੇ ਨਾਮ ਰੱਖੇ ਜਾਣ।”
AAP
ਸਰਕਾਰਾਂ ਨੂੰ ਇਹ ਖੁਦ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਸ਼ਹੀਦਾਂ ਦੀ ਕੀਮਤ ਹੈ। ਉਹਨਾਂ ਅੱਗੇ ਕਿਹਾ ਕਿ, “ਕਰਤਾਰ ਸਿੰਘ ਸਰਾਭਾ ਦਾ ਪਿੰਡ ਇਕ ਤੀਰਥ ਸਥਾਨ ਵਾਂਗ ਹੋਣਾ ਚਾਹੀਦਾ ਹੈ ਤਾਂ ਜੋ ਜੇ ਕੋਈ ਵੀ ਇਸ ਪਿੰਡ ਵਿਚ ਆਵੇ ਤਾਂ ਉਸ ਨੂੰ ਮਹਿਸੂਸ ਹੋਵੇ ਕਿ ਇਹ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਪਿੰਡ ਹੈ। ਸ਼ਹੀਦਾਂ ਨੂੰ ਬਣਦਾ ਸਨਮਾਨ ਦੇਣਾ ਸਰਕਾਰ ਦਾ ਫਰਜ਼ ਹੈ।”
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।