
ਪਿਤਾ ਦੀ ਜਗ੍ਹਾ ਮਿਲੀ ਸੀ ਨੌਕਰੀ
ਹੁਸ਼ਿਆਰਪੁਰ: ਹੁਸ਼ਿਆਰਪੁਰ ਜ਼ਿਲ੍ਹੇ ਵਿਚ ਇਕ ਕਾਂਸਟੇਬਲ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਇਸ ਦੇ ਨਾਲ ਹੀ ਮ੍ਰਿਤਕ ਦੀ ਮਾਤਾ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ: ਉਪਗ੍ਰਹਿ ਰਾਹੀਂ ਇੰਟਰਨੈੱਟ : ਐਮਾਜ਼ੋਨ ਨੇ ਮਸਕ ਨੂੰ ਦਿਤੀ ਟੱਕਰ
ਮ੍ਰਿਤਕ ਦੀ ਪਛਾਣ 22 ਸਾਲਾ ਤਰਨਵੀਰ ਸਿੰਘ ਪੁੱਤਰ ਜਸਪਾਲ ਚੰਦ ਵਾਸੀ ਬੱਸੀ ਕਿੱਕਰਾ ਵਜੋਂ ਹੋਈ ਹੈ। ਘਰੇਲੂ ਪਰੇਸ਼ਾਨੀ ਕਾਰਨ ਤਰਨਵੀਰ ਨੇ ਰਾਤ ਨੂੰ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਹ ਵੀ ਪੜ੍ਹੋ: ਸੋਨੇ ਤੇ ਮਹਿੰਗੇ ਤੋਹਫ਼ਿਆਂ ਨਾਲੋਂ ਟਮਾਟਰ ਜ਼ਰੂਰੀ, ਮਹਿੰਗਾਈ ਤੋਂ ਪ੍ਰੇਸ਼ਾਨ ਮਾਂ ਲਈ ਧੀ ਦੁਬਈ ਤੋਂ ਲਿਆਈ 10 ਕਿਲੋ ਟਮਾਟਰ
ਮਾਤਾ ਕੁਲਵੀਰ ਕੌਰ ਨੇ ਦਸਿਆ ਕਿ ਜਦੋਂ ਉਹ ਸਵੇਰੇ ਉਸ ਨੂੰ ਜਗਾਉਣ ਗਈ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਕਾਫੀ ਦੇਰ ਤੱਕ ਬਾਹਰ ਨਾ ਆਉਣ 'ਤੇ ਉਸ ਨੇ ਗੁਆਂਢੀਆਂ ਨੂੰ ਬੁਲਾ ਕੇ ਜ਼ਬਰਦਸਤੀ ਦਰਵਾਜ਼ਾ ਖੋਲ੍ਹਿਆ ਤਾਂ ਤਰਨਵੀਰ ਲਟਕਦਾ ਹੋਇਆ ਮਿਲਿਆ। ਤਰਨਵੀਰ ਪੁਲਿਸ ਲਾਈਨ ਵਿਚ ਤਾਇਨਾਤ ਸੀ। ਉਸ ਨੂੰ ਪਿਤਾ ਦੀ ਥਾਂ ਪੁਲਿਸ ਵਿਚ ਨੌਕਰੀ ਮਿਲ ਗਈ।