
ਪਿਛਲੇ ਕੁਝ ਸਮੇਂ ਤੋਂ ਵੱਧ ਰਹੀ ਨਸ਼ੇ ਦੀ ਆਮਦ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬੇ ਦੀਆਂ ਸਰਕਾਰਾਂ ਨੇ ਅਹਿਮ ਕਦਮ ਚੁੱਕ ਲਏ ਹਨ। ਦਸਿਆ ਜਾ ਰਿਹਾ
ਚੰਡੀਗੜ੍ਹ : ਪਿਛਲੇ ਕੁਝ ਸਮੇਂ ਤੋਂ ਵੱਧ ਰਹੀ ਨਸ਼ੇ ਦੀ ਆਮਦ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬੇ ਦੀਆਂ ਸਰਕਾਰਾਂ ਨੇ ਅਹਿਮ ਕਦਮ ਚੁੱਕ ਲਏ ਹਨ। ਦਸਿਆ ਜਾ ਰਿਹਾ ਹੈ ਕਿ ਇਸ ਨਸ਼ੇ ਜਿਹੀ ਭੈੜੀ ਬਿਮਾਰੀ ਨੂੰ ਖ਼ਤਮ ਕਰਨ ਲਈ ਸੂਬਾ ਸਰਕਾਰ ਕਾਫੀ ਗੰਭੀਰ ਨਜ਼ਰ ਆ ਰਹੀ ਹੈ। ਤੁਹਾਨੂੰ ਦਸ ਦਈਏ ਕਿ ਹੁਣ ਤੱਕ ਸੂਬੇ 'ਚ ਕਈ ਨਸ਼ਾ ਤਸਕਰਾਂ ਨੂੰ ਦਬੋਚ ਲਿਆ ਹੈ।ਜਿਸ ਕਾਰਨ ਹੁਣ ਪੰਜਾਬ 'ਚ ਨਸ਼ਾ ਤਸਕਰਾਂ ਦੀ ਗਿਣਤੀ ਨੂੰ ਕੁਝ ਹੱਦ ਤੱਕ ਠੱਲ ਤਾ ਪਾ ਲਈ ਗਈ ਹੈ।
herionਇਸ ਲੜੀ ਦੀ ਤਹਿਤ ਹੀ ਪੰਜਾਬ ਪੁਲਿਸ ਦੇ ਹੱਥ ਇਕ ਹੋਰ ਵੱਡੀ ਸਫ਼ਲਤਾ ਹੱਥ ਲੱਗੀ ਹੈ। ਪੰਜਾਬ ਪੁਲਿਸ ਵਲੋਂ ਵਿਦੇਸ਼ੀ ਨਾਗਰਿਕਾਂ ਖਾਸ ਤੌਰ 'ਤੇ ਅਫਰੀਕਨ ਮੂਲ ਦੇ ਲੋਕਾਂ ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਿਲ ਹਨ, ਉਹਨਾਂ 'ਤੇ ਸ਼ਿਕੰਜਾ ਕਸਦੇ ਹੋਏ ਇਕ ਨਾਈਜੀਰਿਅਨ ਤਸਕਰ ਨੂੰ 1.8 ਕਰੋੜ ਰੁਪਏ ਦੀ 2 ਕਿੱਲੋਗ੍ਰਾਮ ਹੈਰੋਇਨ ਸਹਿਤ ਗ੍ਰਿਫਤਾਰ ਕੀਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਫਰੈਂਕ ਮਾਰਗਿਨ, 27, ਦੀ ਪਹਿਚਾਣ ਇਕ ਵੱਡੇ ਨਸ਼ਾ ਤਸਕਰ ਦੇ ਤੌਰ 'ਤੇ ਕੀਤੀ ਹੈ ਜੋ ਦਿੱਲੀ ਅਤੇ ਅਫਗਾਨਿਸਤਾਨ ਵਿਚ ਮੌਜੂਦ ਕਈ ਅਫਗਾਨੀ ਨਾਗਰਿਕਾਂ ਦੇ ਸੰਪਰਕ ਵਿਚ ਸੀ
Cocaine Drug ਅਤੇ ਰਾਸ਼ਟਰੀ ਰਾਜਧਾਨੀ ਅਤੇ ਪੰਜਾਬ ਵਿਚ ਨਸ਼ਾ ਤਸਕਰਾਂ ਨੂੰ ਨਸ਼ੇ ਉਪਲੱਬਧ ਕਰਵਾਉਂਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੂਪਨਗਰ ਦੇ ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਕਈ ਅਫਰੀਕਨ ਨਸ਼ਾ ਤਸਕਰਾਂ ਦੇ ਗੁਟ ਦਾ ਮੁਖੀ ਫਰੈਂਕ ਮੌਜੂਦਾ ਸਮੇਂ ਵਿਚ ਦਿੱਲੀ ਵਿਚ ਰਹਿ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਇਸ ਗਰੋਹ ਦੇ ਬਾਕੀ ਮੈਬਰਾਂ ਦੀ ਖੋਜ ਵਿਚ ਲੱਗੀ ਹੋਈ ਹੈ, ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ 'ਚ ਪੁਲਿਸ ਦੀ ਕਾਰਵਾਈ ਜਾਰੀ ਹੈ।
arrest ਮਿਲੀ ਜਾਣਕਾਰੀ ਮੁਤਾਬਕ ਫਰੈਂਕ ਪੰਜਾਬ ਦੇ ਵੱਖਰੇ ਜ਼ਿਲ੍ਹਿਆਂ ਦੇ ਕੁਲ 25 ਨਸ਼ਾ ਤਸਕਰਾਂ ਦੇ ਸੰਪਰਕ ਵਿਚ ਸੀ ਅਤੇ ਉਹ ਜੁਲਾਈ ਮਹੀਨੇ ਵਿਚ ਹੀ 3.5 ਕਿੱਲੋ ਹੈਰੋਇਨ ਵੇਚ ਚੁੱਕਿਆ ਹੈ। ਇਸ ਮੌਕੇ ਸ਼ਰਮਾ ਨੇ ਦੱਸਿਆ ਕਿ ਪੁਲਿਸ ਦਾ ਵਿਸ਼ੇਸ਼ ਧਿਆਨ ਹੁਣ ਫਰੈਂਕ ਦੁਆਰਾ ਚਲਾਏ ਜਾਂਦੇ ਇਸ ਗੁਟ ਦੇ ਤਸਕਰੀ ਦੇ ਤੌਰ - ਤਰੀਕਿਆਂ ਦੇ ਵੱਲ ਹੈ ਜੋਕਿ ਦਿੱਲੀ ਦੇ ਚੰਦਰ ਵਿਹਾਰ, ਉੱਤਮ ਨਗਰ ਅਤੇ ਦਵਾਰਕਾ ਆਦਿ ਇਲਾਕਿਆਂ ਵਿਚ ਸਰਗਰਮ ਸੀ।