
ਆਮ ਲੋਕਾਂ/ਕੇਟਰਰਜ਼/ਹੋਟਲ ਤੇ ਰੈਸਤਰਾਂ ਮਾਲਕਾਂ ਨੂੰ ਮੁਹਿੰਮ ਵਿੱਚ ਸ਼ਾਮਲ ਕਰਨ ਦਾ ਦਿੱਤਾ ਸੁਝਾਅ
ਚੰਡੀਗੜ•, 22 ਅਗਸਤ:ਸੂਬੇ ਵਿੱਚ ਨਕਲੀ ਦੁੱਧ ਤੇ ਅਜਿਹੇ ਦੁੱਧ ਤੋਂ ਬਣੀਆਂ ਵਸਤਾਂ ਦੀ ਇੱਕ ਵੱਡੀ ਬਰਾਮਦਗੀ ਤੋਂ ਚਿੰਤਿਤ ਹੋ ਕੇ ਕਮਿਸ਼ਨਰ ਫੂਡ ਐਂਡ ਡਰੱਗ ਡਮਿਨਸਟ੍ਰੇਸ਼ਨ(ਸੀ.ਐਫ.ਡੀ.ਏ) ਪੰਜਾਬ, ਸ੍ਰੀ ਕਾਹਨ ਸਿੰਘ ਪੰਨੂ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਲਿਖਕੇ ਸੂਬੇ ਵਿੱਚ ਦੁੱਧ ਅਤੇ ਦੁੱਧ ਪਦਾਰਥਾਂ ਨਾਲ ਸਬੰਧਤ ਵਪਾਰੀਆਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕਰਨ ਦਾ ਸੁਝਾਅ ਦਿੱਤਾ।
ਮਿਲਾਵਟਖੋਰੀ ਵਿਰੁੱਧ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ•ਾਂ ਛਾਪੇਮਾਰੀਆਂ ਜਾਰੀ ਰੱਖਣ ਦੀ ਸਲਾਹ ਦਿੰਦਿਆਂ ਉਹਨਾਂ ਡਿਪਟੀ ਕਮਿਸ਼ਨਰਾਂ ਨੂੰ ਬੇਨਤੀ ਕੀਤੀ ਕਿ ਉਹ ਮਿਠਾਈ ਵੇਚਣ ਵਾਲਿਆਂ, ਕੇਟ੍ਰਿੰਗ ਕੰਪਨੀਆਂ, ਹੋਟਲ,ਰੈਸਤਰਾਂ ਤੇ ਢਾਬਾ ਮਾਲਕਾਂ ਤੇ ਫੂਡ ਸੇਫਟੀ ਦੇ ਅਧਿਕਾਰੀਆਂ, ਡੇਅਰੀ ਵਿਕਾਸ ਵਿਭਾਗ ਅਤੇ ਪੁਲਿਸ ਦੇ ਸਹਿਯੋਗ ਨਾਲ ਮਿਲਾਵਟੀ ਤੇ ਨਕਲੀ ਦੁੱਧ ਤੇ ਅਜਿਹੇ ਦੁੱਧ ਤੋਂ ਬਣੀਆਂ ਵਸਤਾਂ ਦੀ ਖ਼ਰੀਦ-ਫ਼ਰੋਖ਼ਤ ਅਤੇ ਇਸਦੇ ਮਾਰੂ ਪ੍ਰਭਾਵਾਂ ਸਬੰਧੀ ਮੀਟਿਗਾਂ ਕਰਕੇ ਜਾਗਰੁਕਤਾ ਲਿਆਂਦੀ ਜਾਵੇ।
ਉਹਨਾਂ ਅਜਿਹੇ ਕਾਲੇ ਕਾਰੋਬਾਰ ਨਾਲ ਸਬੰਧਤ ਲੋਕਾਂ ਨੂੰ ਫੂਡ ਸੇਫਟੀ ਐਕਟ 2006 ਤਹਿਤ ਨਕਲੀ ਦੁੱਧ ਤੇ ਅਜਿਹੇ ਦੁੱਧ ਤੋਂ ਬਣੀਆਂ ਵਸਤਾਂ ਦੀ ਖ਼ਰੀਦ-ਫ਼ਰੋਖ਼ਤ ਤੇ 6 ਸਾਲ ਤੱਕ ਦੀ ਕੈਦ ਅਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾਂ ਕਰਨ ਅਤੇ ਅਜਿਹੀਆਂ ਮਿਲਾਵਟੀ ਵਸਤਾਂ ਦੇ ਉਤਪਾਦਕਾਂ, ਵੇਚਨ ਵਾਲਿਆਂ ਨੂੰ ਅਜਿਹੀਆਂ ਨਕਲੀ ਵਸਤਾਂ ਕਾਰਨ ਹੋਈ ਮੌਤ ਤੇ 10 ਲੱਖ ਰੁਪਏ ਦਾ ਜੁਰਮਾਨਾਂ ਤੇ ਉਮਰ ਕੈਦ ਬਾਰੇ ਤਾੜਨਾ ਕਰਨ ਲਈ ਵੀ ਕਿਹਾ।