
ਥਾਣੇ 'ਚ ਔਰਤ ਨਾਲ ਛੇੜਛਾੜ ਦੇ ਲੱਗੇ ਇਲਜ਼ਾਮ
ਚੰਡੀਗੜ੍ਹ: ਆਪਣੀ ਪੁਠੀਆਂ ਸਿਧੀਆਂ ਹਰਕਤਾਂ ਕਰਕੇ ਖਾਕੀ ਨੂੰ ਦਾਗਦਾਰ ਕਰਨ ਵਾਲੀ ਪੁਲਿਸ ਇਕ ਵਾਰ ਫੇਰ ਚਰਚਾ ਚ ਆ ਗਈ ਹੈ। ਇਸ ਵਾਰ ਚਰਚਾ ਵਿਚ ਆਉਂਣ ਦਾ ਕਾਰਨ ਬਣਿਆ ਸਬ ਇੰਸਪੈਕਟਰ ਜਿਸ ਨੂੰ ਚੰਡੀਗੜ੍ਹ ਦੇ ਸੈਕਟਰ 22 ਦੇ ਪੁਲਿਸ ਥਾਣੇ ਚ ਮਹਿਲਾ ਸਫ਼ਾਈ ਕਰਮਚਾਰੀ ਨਾਲ ਛੇੜਛਾੜ ਦੇ ਮਾਮਲੇ ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Arrest
ਮਹਿਲਾ ਕਰਮਚਾਰੀ ਦਾ ਇਲਜ਼ਾਮ ਹੈ ਕਿ ਸਬ ਇੰਸਪੈਕਟਰ ਪਿਛਲੇ 2 ਮਹੀਨੇ ਤੋਂ ਉਸ ਨਾਲ ਗਲਤ ਹਰਕਤਾਂ ਕਰਦਾ ਆ ਰਿਹਾ ਸੀ, ਜਿਸ ਦੀ ਸ਼ਿਕਾਇਤ ਉਸਨੇ ਪੁਲਿਸ ਨੂੰ ਦਿੱਤੀ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸ ਦਈਏ ਕਿ ਮੁਲਜ਼ਮ ਹਰਿਆਣਾ ਪੁਲਿਸ ਦਾ ਮੁਲਾਜ਼ਮ ਹੈ ਅਤੇ ਪੰਚਕੂਲਾ ਚ ਤੈਨਾਤ ਹੈ ਪਰ ਹੁਣ ਦੂਜਿਆਂ ਨੂੰ ਕਾਨੂੰਨ ਸਿਖਾਉਣ ਵਾਲੀ ਪੁਲਿਸ ਹੀ ਜੇਕਰ ਅਜਿਹੀਆਂ ਹਰਕਤਾਂ ਉੱਤੇ ਉਤਰ ਆਵੇ ਤਾਂ ਲੋਕ ਕਿਸ ਉੱਤੇ ਵਿਸ਼ਵਾਸ ਕਰਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।