
ਲੋਕ ਸੜਕਾਂ ਤੇ ਪਹਿਲਾਂ ਦੀ ਤਰ੍ਹਾਂ ਘੁੰਮਦੇ ਵਿਖਾਈ...
ਗੁਰਦਾਸਪੁਰ: ਕੋਵਿਡ -19 ਨੂੰ ਠੱਲ੍ਹ ਪਾਉਣ ਲਈ ਪੰਜਾਬ ਵੱਲੋਂ ਵੀਕਐਂਡ ਕਰਫਿਊ ਸਮੇਤ ਨਵੀਆਂ ਪਾਬੰਦੀਆਂ ਦੇ ਐਲਾਨ ਤੋਂ ਬਾਅਦ ਚੰਡੀਗੜ੍ਹ ਅਤੇ ਹਰਿਆਣਾ ਨੇ ਵੀ ਅਜਿਹੇ ਹੀ ਐਲਾਨ ਕਰ ਦਿੱਤੇ ਹਨ। ਵੀਰਵਾਰ ਸ਼ਾਮੀ ਕੀਤੇ ਗਏ ਐਲਾਨਾਂ ਮੁਤਾਬਕ ਪੰਜਾਬ ਵਿੱਚ ਹੁਣ ਸਾਰੇ ਸ਼ਹਿਰਾਂ ਤੇ ਕਸਬਿਆਂ ਵਿੱਚ ਹਰ ਵੀਕਐਂਡ ਯਾਨਿ ਸ਼ਨੀਵਾਰ ਤੇ ਐਤਵਾਰ ਲਾਕਡਾਊਨ ਰਹੇਗਾ। ਪਰ ਗੁਰਦਾਸਪੁਰ ਤੋਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ।
Gurdaspur
ਲੋਕ ਸੜਕਾਂ ਤੇ ਪਹਿਲਾਂ ਦੀ ਤਰ੍ਹਾਂ ਘੁੰਮਦੇ ਵਿਖਾਈ ਦੇ ਰਹੇ ਹਨ। ਸੜਕਾਂ ਤੇ ਕੋਈ ਪੁਲਿਸ ਮੁਲਾਜ਼ਮ ਵੀ ਦਿਖਾਈ ਨਹੀਂ ਦੇ ਰਿਹਾ ਤੇ ਨਾ ਹੀ ਉਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਲੋਕ ਅਪਣੇ ਘਰਾਂ ਵਿਚੋਂ ਬਾਹਰ ਨਿਕਲ ਕੇ ਅਪਣੇ ਰੋਜ਼ਾਨਾ ਵਾਲੇ ਕੰਮ ਕਰ ਰਹੇ ਹਨ। ਉੱਥੇ ਹੀ ਜੇ ਦੁਕਾਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤੀਆਂ ਦੁਕਾਨਾਂ ਬੰਦ ਪਈਆਂ ਹਨ ਤੇ ਕੁੱਝ ਕੁ ਦੁਕਾਨਾਂ ਵੀ ਖੋਲ੍ਹੀਆਂ ਗਈਆਂ ਹਨ।
Gurdaspur
ਉੱਥੇ ਹੀ ਇਕ ਦੁਕਾਨਦਾਰ ਨੇ ਗੱਲਬਾਤ ਦੌਰਾਨ ਦਸਿਆ ਕਿ ਲਾਕਡਾਊਨ ਕਾਰਨ ਆਵਾਜਾਈ ਤੇ ਕੋਈ ਅਸਰ ਨਹੀਂ ਪਿਆ ਕਿਉਂ ਕਿ ਸਵੇਰ ਤੋਂ ਹੀ ਬੱਸਾਂ ਤੇ ਹੋਰ ਕਈ ਲੋਕ ਅਪਣੇ ਕੰਮਾਂ ਲਈ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੋਈ ਵਿਅਕਤੀ ਬਿਨਾਂ ਤੋਂ ਘਰੋਂ ਬਾਹਰ ਨਾ ਨਿਕਲੇ ਤੇ ਜੇ ਕਿਸੇ ਨੂੰ ਜ਼ਰੂਰੀ ਕੰਮ ਹੈ ਉਹੀ ਬਾਹਰ ਜਾ ਸਕਦਾ ਹੈ।
Gurdaspur
ਦਸ ਦਈਏ ਕਿ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਵਿਚ ਮੁੜ ਤੋਂ ਵੀਕੈਂਡ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਸੀ ਅਤੇ ਇਸੇ ਤਹਿਤ ਅੱਜ ਸ਼ਨੀਵਾਰ ਅਤੇ ਭਲਕੇ ਐਤਵਾਰ ਨੂੰ ਸੂਬੇ ਦੇ ਵਿਚ ਸਾਰੇ ਬਾਜ਼ਾਰ ਅਤੇ ਮਾਲ ਬੰਦ ਰਹਿਣਗੇ। ਵੀਕੈਂਡ ਲਾਕਡਾਊਨ ਉੱਤੇ ਕੇਵਲ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਸ਼ਾਮ ਸਾਢੇ 6 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
Gurdaspur
ਉੱਥੇ ਹੀ ਪੰਜਾਬ ਸਰਕਾਰ ਨੇ ਬੀਤੇ ਦਿਨ ਇਸ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਸਨ ਜਿਸ ਅਨੁਸਾਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸੂਬੇ ਵਿਚ ਸ਼ਾਪਿੰਗ ਮਾਲ ਅਤੇ ਬਜ਼ਾਰਾਂ ਨੂੰ ਸ਼ਾਮ ਸਾਢੇ ਛੇ ਵਜੇ ਤੱਕ ਹੀ ਖੋਲ੍ਹਣ ਦੀ ਆਗਿਆ ਦਿੱਤੀ ਹੈ ਅਤੇ ਵੀਕੈਂਡ ਲਾਕਡਾਊਨ ਭਾਵ ਸ਼ਨੀਵਾਰ ਅਤੇ ਐਤਵਾਰ ਨੂੰ ਕੇਵਲ ਜਰੂਰੀ ਸਮਾਨ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਦੁਕਾਨਾਂ ਅਤੇ ਮਾਲ ਬੰਦ ਰਹਿਣਗੇ।
Gurdaspur
ਉੱਥੇ ਹੀ ਧਾਰਮਿਕ ਸਥਾਨ, ਸਪੋਰਟਸ ਅਤੇ ਪਬਲਿਕ ਕੰਪਲੈਕਸਾਂ ਨੂੰ ਵੀ ਸਾਢੇ ਛੇ ਵਜੇ ਤੱਕ ਹੀ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ। ਸ਼ਰਾਬ ਦੇ ਠੇਕੇ ਵੀ ਹਫਤੇ ਦੇ ਸੱਤੋ ਦਿਨ ਸਾਢੇ ਛੇ ਵਜੇ ਤੱਕ ਖੋਲ੍ਹਣ ਦੀ ਇਜ਼ਾਜਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰ ਨੇ ਹੋਟਲਾਂ ਨੂੰ ਖੋਲ੍ਹਣ ਉੱਤੇ ਕੋਈ ਪਾਬੰਦੀ ਨਹੀਂ ਲਗਾਈ ਹੈ। ਪੂਰੇ ਪੰਜਾਬ ਵਿਚ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਲੱਗਿਆ ਰਹੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।