
ਇਸ ਤਰ੍ਹਾਂ ਦਾਖਲੇ ਦੀ ਘਟ ਰਫ਼ਤਾਰ ਨੂੰ ਦੇਖਦੇ ਹੋਏ ਪੀਯੂ ਨੇ...
ਲੁਧਿਆਣਾ: ਸ਼ਹਿਰ ਦੇ ਪ੍ਰਾਈਵੇਟ ਕਾਲਜਾਂ ਵਿਚ ਦਾਖਲੇ ਦੀ ਰਫ਼ਤਾਰ ਘਟ ਹੋ ਗਈ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪਹਿਲਾਂ ਜਾਰੀ ਸ਼ੈਡਿਊਲ ਅਨੁਸਾਰ ਕਾਲਜ ਬਿਨਾਂ ਲੇਟ ਫ਼ੀਸ 22 ਅਗਸਤ ਤਕ ਦਾਖਲਾ ਕਰਵਾ ਸਕਦੇ ਸਨ ਪਰ ਜੇ ਗੱਲ ਸ਼ਹਿਰ ਦੇ ਉਹਨਾਂ ਕਾਲਜਾਂ ਦੀ ਕਰੀਏ ਜਿਹਨਾਂ ਵਿਚ ਹੇਠਲੇ ਅਤੇ ਮੱਧ ਵਰਗ ਦੇ ਵਿਦਿਆਰਥੀ ਪੜ੍ਹਦੇ ਹਨ ਤਾਂ ਉੱਥੇ ਸ਼ਨੀਵਾਰ ਤਕ ਦਾਖ਼ਲਾ ਚਾਲੀ ਫ਼ੀਸਦੀ ਤਕ ਹੀ ਹੋਇਆ ਹੈ।
Students
ਇਸ ਤਰ੍ਹਾਂ ਦਾਖਲੇ ਦੀ ਘਟ ਰਫ਼ਤਾਰ ਨੂੰ ਦੇਖਦੇ ਹੋਏ ਪੀਯੂ ਨੇ ਬਿਨਾਂ ਲੇਟ ਫ਼ੀਸ ਦਾਖ਼ਲਾ ਕਰਾਉਣ ਦੀ ਤਰੀਕ ਵਧਾ ਕੇ 31 ਅਗਸਤ ਤਕ ਕਰ ਦਿੱਤੀ ਹੈ। ਹਾਲਾਂਕਿ ਯੂਨੀਵਰਸਿਟੀ ਕੰਟ੍ਰੋਲਰ ਵੱਲੋਂ ਇਹ ਸੂਚਨਾ ਪ੍ਰਿੰਸੀਪਲਸ ਨੂੰ ਗਰੁੱਪ ਦੁਆਰਾ ਭੇਜੀ ਗਈ ਹੈ। ਹੋ ਸਕਦਾ ਹੈ ਕਿ ਸੋਮਵਾਰ ਤਕ ਵੈਬਸਾਈਟ ਤੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇ।
Dr. Kirandeep Kaur
ਪ੍ਰਾਈਵੇਟ ਕਾਲਜ ਹੁਣ ਉਮੀਦ ਜਤਾ ਰਹੇ ਹਨ ਕਿ ਇਕ ਤਾਂ ਦੋਂਵੇ ਸਰਕਾਰੀ ਕਾਲਜ ਅਤੇ ਉਸ ਤੋਂ ਬਾਅਦ ਵਿਦਿਆਰਥੀਆਂ ਦੀ ਟਾਪ ਚੋਣ ਵਿਚ ਰਹਿਣ ਵਾਲੇ ਸ਼੍ਰੀ ਅਰੋਬਿੰਦੋ ਕਾਲਜ ਅਤੇ ਖਾਲਸਾ ਕਾਲਜ ਫਾਰ ਵੂਮੈਨ ਵੱਲੋਂ ਮੈਰਿਟ ਲਿਸਟ ਜਾਰੀ ਕਰ ਦਿੱਤੀ ਗਈ ਹੈ, ਸ਼ਾਇਦ ਹੁਣ ਵਿਦਿਆਥੀ ਇਹਨਾਂ ਕਾਲਜਾਂ ਵੱਲ ਅਪਣਾ ਰੁੱਖ ਕਰਨ।
Admission
ਸ਼ਹਿਰ ਵਿਚ ਇਸ ਸਮੇਂ ਰਾਮਗੜੀਆ ਗਰਲਸ ਕਾਲਜ, ਮਾਸਟਰ ਤਾਰਾ ਸਿੰਘ ਕਾਲਜ, ਐਸਡੀਪੀ ਕਾਲਜ ਫਾਰ ਵੂਮੈਨ ਆਦਿ ਅਜਿਹੇ ਕਾਲਜ ਹਨ ਜਿਹਨਾਂ ਵਿਚ ਪਿੰਡਾਂ ਦੇ ਮੱਧ ਵਰਗ ਤੇ ਹੇਠਲੇ ਵਰਗ ਦੇ ਲੋਕ ਦਾਖਲਾ ਲੈਂਦੇ ਹਨ। ਕੋਵਿਡ-19 ਦੇ ਚਲਦੇ ਜਿੱਥੇ ਇਹਨਾਂ ਦਿਨਾਂ ਵਿਚ ਪਰਿਵਾਰਾਂ ਵਿਚ ਆਰਥਿਕ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਇਹਨਾਂ ਕਾਲਜਾਂ ਵਿਚ ਹੁਣ ਵੀ ਅਜਿਹੇ ਵਿਦਿਆਰਥੀ ਆ ਰਹੇ ਹਨ ਜੋ ਇਹ ਕਹਿ ਰਹੇ ਹਨ ਕਿ ਕੁਝ ਫ਼ੀਸ ਲੈ ਕੇ ਉਹਨਾਂ ਦੀ ਫ਼ੀਸ ਲੈ ਕੇ ਰਜਿਸਟ੍ਰੇਸ਼ਨ ਕਰ ਦਿੱਤੀ ਜਾਵੇ ਤੇ ਉਹ ਬਾਕੀ ਫ਼ੀਸ ਬਾਅਦ ਵਿਚ ਦੇਣਗੇ।
Students
ਇਹਨਾਂ ਕਾਲਜਾਂ ਦੀ ਮੰਨੀਏ ਤਾਂ ਆਮ ਦਿਨਾਂ ਵਿਚ ਅਜਿਹੀ ਸਥਿਤੀ ਨਹੀਂ ਹੁੰਦੀ। ਬਿਨਾਂ ਲੇਟ ਫ਼ੀਸ ਜਮ੍ਹਾਂ ਕਰਾਉਣ ਦੇ ਆਖਰੀ ਦਿਨ ਤਕ 90 ਫ਼ੀਸਦੀ ਦਾਖਲ ਹੋ ਜਾਂਦੇ ਸਨ। ਹੁਣ ਕਾਲਜਾਂ ਵਿਚ ਉਮੀਦ ਜਤਾਈ ਗਈ ਹੈ ਕਿ ਪੀਯੂ ਨੇ ਬਿਨਾਂ ਲੇਟ ਫ਼ੀਸ ਦਾਖਲੇ ਦੀ ਤਰੀਕ ਵਧਾ ਦਿੱਤੀ ਹੈ ਅਤੇ ਵਿਦਿਆਰਥੀਆਂ ਨੂੰ ਪੈਸੇ ਦਾ ਪ੍ਰਬੰਧ ਕਰਨ ਵਿਚ ਸਮਾਂ ਮਿਲ ਜਾਵੇਗਾ।
Students
ਮਾਸਟਰ ਤਾਰਾ ਸਿੰਘ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਨੇ ਕਿਹਾ ਕਿ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਕਾਲਜ ਵਿੱਚ ਹਰ ਕੋਰਸ ਦੀਆਂ ਸੀਟਾਂ ਭਰੀਆਂ ਜਾਣ। ਕਾਲਜ ਤਿੰਨ ਸਥਾਪਨਾਵਾਂ ਲਈ ਫੀਸ ਲੈਂਦਾ ਸੀ ਪਰ ਹੁਣ ਲੋੜ ਪੈਣ ਵਾਲੇ ਵਿਦਿਆਰਥੀਆਂ ਲਈ ਚਾਰ ਸਥਾਪਨਾਵਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।