
ਗੰਨੇ ਦੇ ਬਕਾਏ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਧਰਨਾ ਲਾ ਕੇ ਕੀਤੀ ਰੇਲ ਆਵਾਜਾਈ ਠੱਪ
ਜਲੰਧਰ, 21 ਅਗੱਸਤ (ਲਲਿਤ ਕੁਮਾਰ) : ਗੰਨੇ ਦੇ ਬਕਾਏ ਦੀ ਮੰਗ ਨੂੰ ਲੈ ਕੇ ਜਲੰਧਰ 'ਚ ਹਾਈਵੇ ਅਤੇ ਰੇਲ ਮਾਰਗ 'ਤੇ ਕਿਸਾਨਾਂ ਦੇ ਧਰਨੇ ਕਾਰਨ ਲੁਧਿਆਣਾ-ਜੰਮੂ ਤੇ ਅੰਮਿ੍ਤਸਰ-ਲੁਧਿਆਣਾ ਰੇਲ ਖੰਡ 'ਤੇ ਰੇਲ ਆਵਾਜਾਈ ਠੱਪ ਹੋ ਗਈ ਹੈ | ਬੀਤੇ ਕਲ ਤੋਂ ਜਾਰੀ ਕਿਸਾਨਾਂ ਦੇ ਧਰਨੇ ਕਾਰਨ ਕੁੱਲ 107 ਟਰੇਨਾਂ ਪ੍ਰਭਾਵਤ ਹੋਈਆਂ ਹਨ | ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਲੋਂ ਉਪਲਬਧ ਕਰਵਾਈ ਗਈ |
ਜਾਣਕਾਰੀ ਮੁਤਾਬਕ ਕਿਸਾਨਾਂ ਨੇ ਧਰਨੇ ਦੇ ਚਲਦਿਆਂ ਸਨਿਚਰਵਾਰ ਸਵੇਰੇ 6 ਵਜੇ ਤਕ 50 ਟਰੇਨਾਂ ਨੂੰ ਕੈਂਸਲ ਕੀਤਾ ਜਾ ਚੁੱਕਿਆ ਹੈ | 18 ਟਰੇਨਾਂ ਦੇ ਰੂਟ ਡਾਈਵਰਟ ਕਰ ਦਿਤੇ ਗਏ ਹਨ | 36 ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕਰ ਦੇਣਾ ਪਿਆ ਹੈ | ਜਦਕਿ ਤਿੰਨ ਟਰੇਨਾਂ ਦਾ ਸ਼ਾਰਟ ਓਰੀਜਨ ਕੀਤਾ ਗਿਆ ਹੈ | ਕਿਸਾਨਾਂ ਵਲੋਂ ਸ਼ੁਕਰਵਾਰ ਨੂੰ ਸਵੇਰੇ 11 ਵਜੇ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਬਿਲਕੁਲ ਨੇੜੇ ਤੋਂ ਤਨੂ ਵਾਲੀ ਦੇ ਸਾਹਮਣੇ ਹਾਈਵੇ 'ਤੇ ਧਰਨਾ ਸ਼ੁਰੂ ਕੀਤਾ ਗਿਆ ਸੀ ਜਿਸ ਨਾਲ ਰੇਲ ਆਵਾਜਾਈ ਰੁਕ ਗਈ | ਫ਼ਿਰੋਜ਼ਪੁਰ ਰੇਲ ਮੰਡਲ ਤੋਂ ਉਪਲਬਧ ਕਰਵਾਈ ਗਈ ਜਾਣਕਾਰੀ ਮੁਤਾਬਕ ਅੰਮਿ੍ਤਸਰ-ਮੁੰਬਈ ਵਿਚਕਾਰ ਚਲਣ ਵਾਲੀ ਟਰੇਨ ਗਿਣਤੀ 02904, ਅੰਮਿ੍ਤਸਰ-ਦੇਹਰਾਦੂਨ ਵਿਚਕਾਰ ਚੱਲਣ ਵਾਲੀ ਟਰੇਨ ਗਿਣਤੀ 04664, ਜੰਮੂ ਤਵੀ-ਹਾਵੜਾ ਵਿਚਕਾਰ ਚੱਲਣ ਵਾਲੀ ਟਰੇਨ ਗਿਣਤੀ 02332, ਜੰਮੂ ਤਵੀ ਪੁਣੇ ਵਿਚਕਾਰ ਵਾਲੀ ਟਰੇਨ ਗਿਣਤੀ 01078, ਵੈਸ਼ਨੋ ਦੇਵੀ ਕੱਟੜਾ ਨਿਊ ਦਿੱਲੀ ਵਿਚਕਾਰ ਵਾਲੀ ਟਰੇਨ ਗਿਣਤੀ 02462, ਹੁਸ਼ਿਆਰਪੁਰ-ਦਿੱਲੀ ਵਿਚਕਾਰ ਚੱਲਣ ਵਾਲੀ ਟਰੇਨ ਗਿਣਤੀ 04012, ਜੰਮੂ ਤਵੀ ਬਾੜਮੇਰ ਵਿਚਕਾਰ ਚੱਲਣ ਵਾਲੀ ਟਰੇਨ
ਗਿਣਤੀ 04662, ਜੰਮੂ ਤਵੀ ਗੁਵਾਹਟੀ ਦੇ ਮੱਧ ਚੱਲਣ ਵਾਲੀ ਟਰੇਨ ਗਿਣਤੀ 05654 ਤੇ ਅੰਮਿ੍ਤਸਰ ਚੰਡੀਗੜ੍ਹ ਦੇ ਮੱਧ ਚੱਲਣ ਵਾਲੀ ਟਰੇਨ ਗਿਣਤੀ 04562 ਨੂੰ ਰੱਦ ਕਰ ਦਿੱਤਾ ਗਿਆ ਹੈ | ਚੰਡੀਗੜ੍ਹ-ਅੰਮਿ੍ਤਸਰ, ਜੰਮੂ-ਤਵੀ ਬਾੜਮੇਰ ਤੇ ਜੰਮੂ-ਗੁਹਾਟੀ ਦੇ ਮੱਧ ਚੱਲਣ ਵਾਲੀ ਟਰੇਨਾਂ ਸਨਿਚਰਵਾਰ ਲਈ ਵੀ ਰੱਦ ਕਰ ਦਿਤੀਆਂ ਗਈਆਂ ਹਨ |