ਰੋਡਵੇਜ਼ ਦੇ ਬੇੜੇ ਵਿਚ ਸਿਰਫ਼ 60 ਬੱਸਾਂ ਨੂੰ ਹੀ ਨਕਾਰਾ ਦੀ ਸ਼੍ਰੇਣੀ ਵਿਚ ਰੱਖਿਆ ਗਿਆ
ਚੰਡੀਗੜ੍ਹ: ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਨੇ ਸੂਬੇ ਦੇ ਸਾਰੇ 18 ਬੱਸ ਡਿਪੂਆਂ ਨੂੰ ਚਿੱਠੀ ਜਾਰੀ ਕਰਕੇ ਬੱਸਾਂ ਦੀ ਰੀਪੋਰਟ ਮੰਗੀ ਹੈ। ਇਸ ਦੌਰਾਨ ਜਿਹੜੀਆਂ ਬੱਸਾਂ ਸਵਾ 5 ਸਾਲ ਦੀ ਮਿਆਦ ਪਾਰ ਕਰ ਚੁੱਕੀਆਂ ਹਨ ਅਤੇ 7 ਲੱਖ ਕਿਲੋਮੀਟਰ ਦਾ ਸਫਰ ਤੈਅ ਕਰ ਚੁੱਕੀਆਂ ਹਨ, ਉਨ੍ਹਾਂ ਨੂੰ ਲੈ ਕੇ ਜਾਣਕਾਰੀ ਮੰਗੀ ਗਈ ਹੈ।
ਇਹ ਵੀ ਪੜ੍ਹੋ: ਕੈਨੇਡਾ ਵਿਚ ਵਰਕ ਪਰਮਿਟ ਲੈਣਾ ਹੋਇਆ ਅਸਾਨ, ਬਿਨਾਂ IELTS ਕਰੋ ਅਪਲਾਈ
ਦਰਅਸਲ ਵਿਭਾਗ ਨੇ ਫ਼ੈਸਲਾ ਕੀਤਾ ਹੈ ਕਿ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਬੇੜੇ ਵਿਚੋਂ ਉਨ੍ਹਾਂ ਬੱਸਾਂ ਨੂੰ ਬਾਹਰ ਨਹੀਂ ਕੀਤਾ ਜਾਵੇਗਾ, ਜਿਨ੍ਹਾਂ ਨੇ 7 ਲੱਖ ਕਿਲੋਮੀਟਰ ਦਾ ਸਫਰ ਅਤੇ ਸਵਾ 5 ਸਾਲ ਪੂਰੇ ਕਰ ਲਏ ਹੋਣ। ਰੋਡਵੇਜ਼ ਦੇ ਬੇੜੇ ਵਿਚ ਸਿਰਫ਼ 60 ਬੱਸਾਂ ਨੂੰ ਹੀ ਨਕਾਰਾ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ, ਜੋ ਚੱਲਣ ਯੋਗ ਨਹੀਂ ਹਨ ਅਤੇ ਉਨ੍ਹਾਂ ਨੂੰ ਵੀ ਨਵਾਂ ਫਲੀਟ ਆਉਣ ਤੋਂ ਬਾਅਦ ਹੀ ਬਾਹਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ; ਪ੍ਰਵਾਰ ਨੇ ਥਾਣੇ ਦੇ ਬਾਹਰ ਲਗਾਇਆ ਧਰਨਾ
ਵਿਭਾਗ ਮੁਤਾਬਕ ਵਾਰ-ਵਾਰ ਖਰਾਬ ਹੋ ਰਹੀਆਂ ਬੱਸਾਂ ਦਾ ਪੂਰਾ ਵੇਰਵਾ ਪਹਿਲ ਦੇ ਆਧਾਰ ’ਤੇ ਮੰਗਿਆ ਗਿਆ ਹੈ। ਰੋਡਵੇਜ਼ ਦੇ ਕਾਰਜਕਾਰੀ ਡਾਇਰੈਕਟਰ (ਤਕਨੀਕੀ) ਪਰਮਵੀਰ ਸਿੰਘ ਨੇ ਦਸਿਆ ਕਿ ਇਹ ਰੀਪੋਰਟ ਮੰਗਣ ਦਾ ਮਕਸਦ ਰੋਡਵੇਜ਼ ਦੀਆਂ ਬੱਸਾਂ ਦਾ ਅੰਦਰੂਨੀ ਅਨੁਮਾਨ ਲਾਉਣਾ ਸੀ, ਜਦਕਿ 5 ਸਾਲ ਦੀ ਮਿਆਦ ਪਾਰ ਕਰ ਚੁੱਕੀਆਂ ਅਤੇ 7 ਲੱਖ ਕਿਲੋਮੀਟਰ ਦਾ ਸਫਰ ਤੈਅ ਕਰ ਚੁੱਕੀਆਂ ਬੱਸਾਂ ਨੂੰ ਬੇੜੇ ਤੋਂ ਬਾਹਰ ਨਹੀਂ ਕੀਤਾ ਜਾ ਰਿਹਾ। ਅਜਿਹੀਆਂ ਬੱਸਾਂ ਦੀ ਗਿਣਤੀ ਲਗਭਗ 800 ਹੈ।
ਇਹ ਵੀ ਪੜ੍ਹੋ: ਹੜ੍ਹਾਂ ਦੇ ਮੁਆਵਜ਼ੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਚੰਡੀਗੜ੍ਹ ਕੂਚ; ਪੁਲਿਸ ਨੇ ਕੀਤੀ ਨਾਕੇਬੰਦੀ
ਉਨ੍ਹਾਂ ਦਸਿਆ ਕਿ ਸਿਰਫ ਉਨ੍ਹਾਂ ਬੱਸਾਂ ਨੂੰ ਹੀ ਬੇੜੇ ਵਿਚੋਂ ਬਾਹਰ ਕੀਤਾ ਜਾ ਰਿਹਾ ਹੈ, ਜੋ 15 ਸਾਲ ਦੀ ਉਮਰ ਪੂਰੀ ਕਰ ਚੁੱਕੀਆਂ ਹੋਣ ਅਤੇ 9 ਲੱਖ ਕਿਲੋਮੀਟਰ ਚੱਲ ਚੁੱਕੀਆਂ ਹੋਣ। ਅਜਿਹੀਆਂ ਬੱਸਾਂ ਦੀ ਗਿਣਤੀ ਲਗਭਗ 60 ਹੈ। ਇਸ ਤੋਂ ਪਹਿਲਾਂ 355 ਬੱਸਾਂ ਨੂੰ ਕੰਡਮ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਜਲਦ ਨਿਲਾਮੀ ਡਰ ਤਿਆਰ ਕੀਤਾ ਜਾ ਰਿਹਾ ਹੈ। ਵਿਭਾਗ ਮੁਤਾਬਕ ਪਨਬਸ ਦੇ ਬੇੜੇ ਵਿਚ 1637 ਅਤੇ ਰੋਡਵੇਜ਼ ਦੇ ਬੇੜੇ ਵਿਚ 115 ਬੱਸਾਂ ਹਨ।