ਸਿੱਧੂ ਅਤਿਵਾਦੀਆਂ ਦੇ ਨਾਮ 'ਤੇ ਡਾਕ ਟਿਕਟਾਂ ਜਾਰੀ ਕਰਨ ਅਤੇ ਭਾਰਤੀ ਸੈਨਿਕਾਂ ਦੇ ਕਤਲੇਆਮ ਬਾਰੇ ਵੀ...
Published : Sep 22, 2018, 6:53 pm IST
Updated : Sep 22, 2018, 6:53 pm IST
SHARE ARTICLE
SAD
SAD

ਸ਼੍ਰੋਮਣੀ ਅਕਾਲੀ ਦਲ ਨੇ ਸ਼ਨੀਵਾਰ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਸ਼ਨੀਵਾਰ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਿਗਰੀ ਯਾਰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੇ ਟਵਿਟ ਜਿਸ ਵਿਚ ਉਹਨਾਂ ਨੇ ਸ੍ਰੀ ਮੋਦੀ ਨੂੰ 'ਵੱਡੇ ਅਹੁਦਿਆਂ 'ਤੇ ਬੈਠੇ ਛੋਟੇ ਵਿਅਕਤੀ' ਕਰਾਰ ਦਿੱਤਾ ਹੈ ਦਾ ਠੋਕਵਾਂ ਮੋੜਵਾਂ ਜਵਾਬ ਦੇਣ ਅਤੇ ਆਖਿਆ ਕਿ ਉਹਨਾਂ ਨੂੰ ਭਾਰਤੀ ਫੌਜ ਵੱਲੋਂ ਮਾਰੇ ਅਤਿਵਾਦੀਆਂ ਦੇ ਨਾਮ 'ਤੇ ਡਾਕ ਟਿਕਟਾਂ ਜਾਰੀ ਕਰਨ ਦੀ  ਪਾਕਿਸਤਾਨ ਸਰਕਾਰ ਦੀ ਨੀਤੀ ਦੀ ਨਿਖੇਧੀ ਕਰਨੀ ਚਾਹੀਦੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇਆਖਿਆ ਕਿ ਭਾਰਤੀ ਲੋਕ ਇਸ ਗੱਲ ਤੋਂ ਹੈਰਾਨ ਹਨ ਕਿ ਸ੍ਰੀ ਸਿੱਧੂ ਉਹਨਾਂ ਲੋਕਾਂ ਦੇ ਬੁਲਾਰੇ ਬਣੇ ਹੋਏ ਹਨ, ਜੋ ਭਾਰਤੀ ਪ੍ਰਧਾਨ ਮੰਤਰੀ ਨੂੰ 'ਛੋਟੇ ਲੋਕ' ਕਰਾਰ ਦੇ ਰਹੇ ਹਨ। ਉਹਨਾਂ ਕਿਹਾ ਕਿ ਹੁਣ ਢੁਕਵਾਂ ਸਮਾਂ ਹੈ ਕਿ ਸ੍ਰੀ ਸਿੱਧੂ  ਆਪਣੇ ਜਿਗਰੀ ਮਿੱਤਰ ਨੂੰ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਉਣ ਅਤੇ ਦੱਸਣ ਕਿ ਭਾਰਤੀ ਲੋਕ ਸ਼ਾਂਤੀ ਚਾਹੁੰਦੇ ਹਨ ਪਰ ਮਾਸੂਮ ਭਾਰਤੀਆਂ ਦੀ ਹੱਤਿਆ ਅਤੇ ਆਪਣੇ ਪ੍ਰਧਾਨ ਮੰਤਰੀ ਦੇ ਖਿਲਾਫ ਅਪਮਾਨਜਨਕ ਭਾਸ਼ਾ ਵਰਤੇ ਜਾਣ ਦੀ ਕੀਮਤ  'ਤੇ ਨਹੀਂ। ਉਹਨਾਂ ਕਿਹਾ ਕਿ ਭਾਰਤੀ ਲੋਕ ਆਪਣੇ ਪ੍ਰਧਾਨ ਮੰਤਰੀ ਦੇ ਖਿਲਾਫ ਕਿਸੇ ਵੀ ਤਰ•ਾਂ ਦੀ ਮੰਦੀ ਭਾਸ਼ਾ ਵਰਤੇ ਜਾਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨੇਤਾ ਹੋਣ।

ਸ੍ਰੀ ਸਿਰਸਾ ਨੇ ਇਹ ਵੀ ਆਖਿਆ ਕਿ ਭਾਵੇਂ ਆਮ ਸਾਧਾਰਣ ਭਾਰਤੀ ਮੰਨਣਾ ਹੈ ਕਿ ਕੋਈ ਵੀ ਪਾਰਟੀ ਪਕਿਸਤਾਨ 'ਤੇ ਰਾਜ ਕਰੇ, ਇਹ ਭਾਰਤ ਪ੍ਰਤੀ ਆਪਣੇ ਤੌਰ ਤਰੀਕੇ ਅਤੇ ਰਵੱਈਆ ਨਹੀਂ ਬਦਲ ਸਕਦੀ ਪਰ ਫਿਰ ਵੀ ਜੇਕਰ ਸ੍ਰੀ ਸਿੱਧੂ ਸਮਝਦੇ ਹਨ ਕਿ ਉਹਨਾਂ ਦੇ ਮਿੱਤਰ ਜਾਦੂ ਕਰ ਸਕਦੇ ਹਨ ਅਤੇ ਸਾਂਤੀ ਤੇ ਦੋਸਤਾਨਾਂ ਸੰਬੰਧਾਂ ਵਾਲਾ ਮਾਹੌਲ ਬਣਾ ਸਕਦੇ ਹਨ, ਭਾਵੇਂ ਉਹ ਪਹਿਲੇ ਹੀ ਯਤਨ ਵਿਚ ਅਸਫਲ ਰਹੇ ਹਨ, ਤਾਂ ਉਹਨਾਂ ਨੂੰ ਅੱਗੇ ਵਧਣਾ  ਚਾਹੀਦਾ ਹੈ ਅਤੇ ਆਪਣੇ ਮਿੱਤਰ ਨੂੰ ਦੱਸਣਾ ਚਾਹੀਦਾ ਹੈ ਕਿ ਗਵਾਂਢੀਆਂ ਵਾਲੇ ਸੰਬੰਧਾਂ ਦਾ ਹਰ ਇਕ 'ਤੇ ਕੀ ਅਸਰ ਹੁੰਦਾ ਹੈ। ਉਹਨਾਂ ਆਖਿਆ ਕਿ ਭਾਵੇਂ ਸਾਰੀ ਦੁਨੀਆਂ ਦਾਅਵੇ ਕਰ ਰਹੀ ਹੈ ਕਿ ਇਮਰਾਨ ਖਾਨ ਨੂੰ ਪਾਕਿਤਸਾਨੀ ਫੌਜ ਤੇ ਆਈ ਐਸ ਆਈ ਨੇ ਪ੍ਰਧਾਨ ਮੰਤਰੀ ਬਣਾਇਆ  ਹੈ,

 ਪਰ ਭਾਰਤੀਆਂ ਨੂੰ ਸ੍ਰੀ ਸਿੱਧੂ ਦੇ ਬੋਲਾਂ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਮੰਨਣਾ ਚਾਹੀਦਾ ਹੈ ਕਿ ਉਹ ਯਕੀਨੀ ਬਣਾਉਣਗੇ ਕਿ ਪਾਕਿਸਤਾਨੀ ਫੌਜ ਦੀਆਂ ਸਾਜ਼ਿਸ਼ਾਂ ਦੀ ਬਦੌਲਤ ਹੁਣ ਭਾਰਤੀ ਸੈਨਿਕ ਸ਼ਹੀਦ ਨਹੀਂ ਹੋਣਗੇ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਪੰਜਾਬੀ ਦੇ ਕੈਬਨਿਟ ਮੰਤਰੀ ਨੂੰ ਆਖਿਆ ਕਿ ਉਹ ਆਪਣੇ ਸੰਬੰਧਾਂ ਦੀ ਵਰਤੋਂ ਇਸ ਤਰੀਕੇ ਕਰਨ ਕਿ ਕੋਈ ਵੀ ਮਾਂ ਆਪਣਾ ਪੁੱਤ ਨੂੰ ਨਾ ਖੁੰਝਾਏ, ਕੋਈ ਵੀ ਮਹਿਲਾ ਆਪਣਾ ਪਤੀ ਤੇ ਇਸੇ ਤਰ•ਾਂ ਦੇ ਹਰ ਰਿਸ਼ਤਾ। ਉਹਨਾਂ ਕਿਹਾ ਕਿ ਸ੍ਰੀ ਸਿੱਧੂ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਨੇ ਹਰ ਭਾਰਤੀ ਦੇ ਮਨ ਵਿਚ ਅਜਿਹੇ ਸ਼ੰਕੇ ਪੈਦਾ ਕੀਤੇ ਸਨ, ਜੋ ਹੁਣ ਗਲਤ ਸਾਬਤ ਹੋ ਰਹੇ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement