
ਕਾਂਗਰਸੀ ਆਗੂ ਨੂੰ ਫੇਸਬੁੱਕ ਪੋਸਟ 'ਤੇ ਭੱਦੀ ਸ਼ਬਦਾਵਲੀ ਬੋਲਣੀ ਪਈ ਮਹਿੰਗੀ
ਮੁਕਤਸਰ: ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲਾ ਕਾਂਗਰਸ ਕਿਸਾਨ-ਮਜ਼ਦੂਰ ਸੈੱਲ ਦੇ ਚੇਅਰਮੈਨ ਸ਼ਰਨਜੀਤ ਸਿੰਘ ਸੰਧੂ ਸਰਪੰਚ ਦਰਮਿਆਨ ਭਖਿਆ ਵਿਵਾਦ ਰੁਕਣ ਦੀ ਥਾਂ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਇਸੇ ਸਬੰਧ ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਸ਼ਰਨਜੀਤ ਸੰਧੂ ਵੱਲੋਂ ਰਾਜਾ ਵੜਿੰਗ ਖਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ।
Photo
ਦਰਅਸਲ, ਇਸ ਮਾਮਲੇ ‘ਚ ਚੈਅਰਮੈਨ ਜਿਲ੍ਹਾਂ ਪਰੀਸ਼ਦ ਨਰਿੰਦਰ ਕੋਣੀ ਤੇ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਗੁਰਮੀਤ ਸਿੰਘ ਬੂਲਾ ਵੱਲੋਂ ਪ੍ਰੈਸ ਕਾਨਫਰੰਸ ਕਰਦਿਆ ਕਿਹਾ ਕਿ ਰਾਜਾ ਵੜਿੰਗ ਖਿਲਾਫ਼ ਅਕਾਲੀ ਦਲ ਨਾਲ ਮਿਲੇ ਹੋਣ ਦੇ ਲਾਏ ਜਾ ਰਹੇ ਇਲਜ਼ਾਮ ਬੇਬੁਨਿਆਦ ਹਨ, ਜਦਕਿ ਉਨ੍ਹਾਂ ਨੇ ਸਖ਼ਤ ਮਿਹਨਤ ਕਰ ਕੇ ਕਾਂਗਰਸ ਦਾ ਝੰਡਾ ਹਮੇਸ਼ਾ ਉੱਚਾ ਰੱਖਿਆ ਹੈ। ਉੱਥੇ ਹੀ ਬਲਾਕ ਸੰਮਤੀ ਮੈਂਬਰ ਜਗਮੀਤ ਸਿੰਘ ਝਬੇਲਵਾਲੀ ਵੱਲੋਂ ਵੀ ਸ਼ਰਨਜੀਤ ਸੰਧੂ ਵੱਲੋਂ ਮੈਸਿਜ ਕਰ ਕੇ ਗਾਲ੍ਹਾਂ ਕੱਢਣ ਦੇ ਆਰੋਪ ਲਾਏ ਗਏ ਹਨ।
Photo
ਦੱਸ ਦਈਏ ਕਿ ਬੀਤੇ ਦਿਨੀਂ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਦੌਰਾਨ ਸ਼ਰਨਜੀਤ ਸੰਧੂ ਦੀ ਪਤਨੀ ਵੀ ਚੇਅਰਮੈਨ ਦੀ ਦਾਵੇਦਾਰ ਸੀ। ਪਰੰਤੂ ਚੋਣ ਦੇ ਦੌਰਾਨ ਪਿੰਡ ਉਦੇਕਰਨ ਦੀ ਮਹਿਲਾ ਚੇਅਰਮੈਨ ਬਣ ਗਈ। ਜਿਸ ਕਾਰਨ ਸ਼ਰਨਜੀਤ ਸੰਧੂ ਅਜਿਹਾ ਕਰ ਰਿਹਾ ਹੈ। ਫਿਲਹਾਲ ਸ਼ਰਨਜੀਤ ਸੰਧੂ ਉੱਤੇ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੁਣ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਸ਼ਰਨਜੀਤ ਸੰਧੂ ਖਿਲਾਫ਼ ਇਕ ਹੋਰ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।