ਚੀਨੀ ਸਰਹੱਦ ’ਤੇ ਜੰਗ ਦੇ ਨਵੇਂ ਰੂਪ ਦਾ ਸਾਹਮਣਾ ਕਰ ਰਿਹੈ ਭਾਰਤ : ਰਾਹੁਲ
ਨਵੀਂ ਦਿੱਲੀ, 21 ਸਤੰਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚੀਨ ਵਲੋਂ ਸਰਹੱਦ ਨੇੜੇ ਫ਼ੌਜੀ ਬੁਨਿਆਦੀ ਢਾਂਚੇ ਨੂੰ ਮਜਬੂਤ ਕੀਤੇ ਜਾਣ ਸਬੰਧੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਭਾਰਤ ਅਪਣੀ ਸਰਹੱਦ ’ਤੇ ਜੰਗ ਦੇ ਨਵੇਂ ਰੂਪ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਨੂੰ ਅਣਦੇਖਾ ਕਰਨ ਨਾਲ ਕੰਮ ਨਹੀਂ ਚੱਲੇਗਾ। ਰਾਹੁਲ ਦੀ ਇਹ ਟਿਪਣੀ ਇਕ ਮੀਡੀਆ ਰੀਪੋਰਟ ’ਤੇ ਆਈ ਹੈ, ਜਿਸ ਵਿਚ ਸੁਰੱਖਿਆ ਸੰਸਥਾ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਕਿ ਚੀਨ ਨੇ ਲੱਦਾਖ਼, ਉੱਤਰਾਖੰਡ ਅਤੇ ਅਰੁਣਾਚਲ ਪ੍ਰਦੇਸ਼ ਵਿਚ ਅਸਲ ਕੰਟਰੋਲ ਰੇਖਾ ਨਾਲ ਘੱਟੋ-ਘੱਟ 10 ਨਵੇਂ ਹਵਾਈ ਅੱਡੇ ਬਣਾਏ ਹਨ, ਇਸ ਤੋਂ ਇਲਾਵਾ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਇਆ ਹੈ। ਰਾਹੁਲ ਨੇ ਮੀਡੀਆ ਰਿਪੋਰਟ ਦੇ ਸਕ੍ਰੀਨਸ਼ਾਟ ਨਾਲ ਟਵੀਟ ਕੀਤਾ ਕਿ ਅਸੀਂ ਅਪਣੇ ਬਾਰਡਰ ’ਤੇ ਇਕ ਨਵੇਂ ਯੁੱਧ ਦਾ ਸਾਹਮਣਾ ਕਰ ਰਹੇ ਹਾਂ। ਇਸ ਨੂੰ ਨਜ਼ਰ-ਅੰਦਾਜ਼ ਕਰਨ ਨਾਲ ਕੰਮ ਨਹੀਂ ਚੱਲੇਗਾ। (ਏਜੰਸੀ)