
ਅੰਮ੍ਰਿਤਸਰ 'ਚ ਟ੍ਰੇਨ ਨੇ ਕਈ ਲੋਕਾਂ ਦੀਆਂ ਜਿੰਦਗੀਆਂ ਵੇਖਦੇ ਹੀ ਵੇਖਦੇ ਕੁਚਲ
ਅੰਮ੍ਰਿਤਸਰ:ਬੀਤੇ ਦਿਨੀ ਅੰਮ੍ਰਿਤਸਰ 'ਚ ਟ੍ਰੇਨ ਨੇ ਕਈ ਲੋਕਾਂ ਦੀਆਂ ਜਿੰਦਗੀਆਂ ਵੇਖਦੇ ਹੀ ਵੇਖਦੇ ਕੁਚਲ ਕੇ ਰੱਖ ਦਿੱਤੀਆਂ ਤੇ ਇਸ ਭਿਆਨਕ ਹਾਦਸੇ ਨੂੰ ਲੈ ਕੇ ਟ੍ਰੇਨ ਡਰਾਈਵਰ ਨੇ ਪੁਲਿਸ ਅਤੇ ਰੇਲਵੇ ਅਧਿਕਾਰੀਆਂ ਦੇ ਸਾਹਮਣੇ ਬਿਆਨ ਦਿੱਤਾ ਕਿ ਉਨ੍ਹਾਂ ਨੇ ਇਸ ਲਈ ਟ੍ਰੇਨ ਨਹੀਂ ਰੋਕੀ ਕਿਉਂਕਿ ਲੋਕ ਹਾਦਸੇ ਵਾਲੀ ਥਾਂ 'ਤੇ ਪੱਥਰਬਾਜ਼ੀ ਕਰਨ ਲਗੇ ਸੀ। ਪਰ ਉੱਥੇ ਮੌਜੂਦ ਲੋਕਾਂ ਨੇ ਡਰਾਈਵਰ ਦੇ ਇਸ ਬਿਆਨ ਨੂੰ ਸਰਾਸਰ ਝੂਠ ਦੱਸ ਦਿੱਤਾ। ਦੱਸ ਦਈਏ ਕਿ ਦੁਸ਼ਿਹਰੇ ਵਾਲੇ ਦਿਨ ਰਾਵਣ ਵੇਖ ਰਹੇ ਲੋਕਾਂ ਨੂੰ ਟ੍ਰੇਨ ਕੁਚਲਦੇ ਹੋਏ ਨਿਕਲ ਗਈ
Train Accident
ਜਿਸ ਦੇ ਚਲਿਦਆਂ ਇਸ ਹਾਦਸੇ ਵਿਚ 61 ਲੋਕਾਂ ਦੀ ਜਾਨ ਚਲੀ ਗਈ ਜਦੋਂ ਕਿ ਕਈ ਲੋਕ ਜਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਨਿਗਮ ਸੇਵਾਦਾਰ ਦੇ ਬਿਆਨ ਦਾ ਹਵਾਲਾ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਨੇ ਕਿਹਾ - "ਮੈਂ ਮੌਕੇ ਉੱਤੇ ਮੌਜੂਦ ਸੀ। ਟ੍ਰੇਨ ਨੇ ਆਪਣੀ ਰਫ਼ਤਾਰ ਹੌਲੀ ਨਹੀਂ ਕੀਤੀ ਤੇ ਅਜਿਹਾ ਲਗਦਾ ਸੀ ਕਿ ਡਰਾਈਵਰ ਸਾਨੂੰ ਕੁਚਲ ਦੇਣਾ ਚਾਹੁੰਦਾ ਸੀ ਤੇ ਟ੍ਰੇਨ ਸਿਰਫ਼ ਕੁੱਝ ਮਿੰਟਾਂ ਦੇ ਅੰਦਰ ਹੀ ਉੱਥੋਂ ਤੇਜ ਰਫ਼ਤਾਰ ਨਾਲ ਨਿਕਲ ਗਈ। " ਨਾਲ ਹੀ ਇਸ ਹਾਦਸੇ 'ਚ ਨਵਜੋਤ ਸਿੰਘ ਸਿੱਧੂ ਨੇ ਜੰਮ ਕੇ ਭੜਾਸ ਕੱਢਦਿਆਂ ਕਿਹਾ ਕਿ "ਕੀ ਇਹ ਸੰਭਵ ਹੈ ਕਿ ਜਦੋਂ ਇਨ੍ਹਾਂ ਲੋਕਾਂ ਦੀ ਮੌਤ ਹੋ ਗਈ ਹੋਵੇ
Train Accident
ਅਤੇ ਇੰਨੀ ਵੱਡੀ ਗਿਣਤੀ ਵਿੱਚ ਲੋਕ ਜਖ਼ਮੀ ਹੋ ਗਏ ਹੋਣ ਤਾਂ ਉਸਦੇ ਬਾਅਦ ਲੋਕ ਟ੍ਰੇਨ ਦੇ ਉੱਤੇ ਪੱਥਰਬਾਜੀ ਕਰਨਗੇ? ਅਜਿਹਾ ਸੰਭਵ ਹੈ ਕਿ ਇਸ ਘਟਨਾ ਤੋਂ ਬਾਅਦ ਤੇਜ਼ ਰਫ਼ਤਾਰ ਨਾਲ ਜਾ ਰਹੀ ਟ੍ਰੇਨ ਉੱਤੇ ਅਸੀ ਪੱਥਰਬਾਜ਼ੀ ਕਰਾਗੇਂ? " ਦੂਜੇ ਪਾਸੇ ਸ਼ਨੀਵਾਰ ਨੂੰ ਟ੍ਰੇਨ ਡਰਾਈਵਰ ਨੇ ਆਪਣੇ ਬਿਆਨ 'ਚ ਦੱਸਿਆ ਕਿ ਉਨ੍ਹਾਂ ਨੇ ਜਦੋਂ ਪਟੜੀ ਉੱਤੇ ਲੋਕਾਂ ਦੀ ਭੀੜ ਵੇਖੀ ਤਾਂ ਐਮਰਜੈਂਸੀ ਬ੍ਰੇਕ ਲਗਾਈ ਸੀ ਤੇ ਲੋਕਾਂ ਨੂੰ ਪਟੜੀ ਤੋਂ ਉਤਾਰਨ ਲਈ ਉਹ ਲਗਾਤਾਰ ਹਾਰਨ ਵਜਾ ਰਿਹਾ ਸੀ। ਡਰਾਈਵਰ ਨੇ ਇਹ ਵੀ ਦੱਸਿਆ ਕਿ ਜਿਵੇਂ ਹੀ ਉਹ ਟ੍ਰੇਨ ਰੋਕਣ ਲਗਾ ਤਾਂ ਕੁੱਝ ਲੋਕਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ।
Train Accident
ਅਜਿਹੇ ਵਿਚ ਮੁਸਾਫਰਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਉਹ ਅੰਮ੍ਰਿਤਸਰ ਵੱਲ ਵੱਧ ਗਏ ਅਤੇ ਉਸ ਨੇ ਘਟਨਾ ਬਾਰੇ ਅਧਿਕਾਰੀਆਂ ਨੂੰ ਸੂਚਤ ਕਰ ਦਿੱਤਾ। ਉੱਥੇ ਮੌਜੂਦ ਮੌਕੇ ਦੇ ਗਵਾਹਾਂ ਨੇ ਡਰਾਈਵਰ ਦੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰਿਦਆਂ ਕਿਹਾ ਕਿ ਡਰਾਈਵਰ ਨੇ ਮੌਕੇ 'ਤੇ ਟ੍ਰੇਨ ਕਿਤੇ ਵੀ ਹੌਲੀ ਨਹੀਂ ਕੀਤੀ।