
ਕਾਲਜ 'ਚ ਪੜ੍ਹਨ ਦਾ ਬਹਾਨਾ ਲਗਾ ਕੇ ਗਈ ਸੀ ਘਰੋਂ
ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ 'ਚ 20 ਸਾਲਾ ਲੜਕੀ ਨੇ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਲੜਕੀ ਦੀ ਪਛਾਣ ਪਰਮਿੰਦਰ ਕੌਰ ਪੁੱਤਰੀ ਕਿੱਕਰ ਸਿੰਘ ਵਾਸੀ ਪਿੰਡ ਅਜਮੇਰ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਨਹਿਰ 'ਚੋਂ ਬਾਹਰ ਕੱਢ ਕੇ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਮ੍ਰਿਤਕ ਲੜਕੀ ਤਲਵਾੜਾ ਦੇ ਇਕ ਕਾਲਜ ਵਿਚ ਬੀਏ ਫਾਈਨਲ ਦੀ ਵਿਦਿਆਰਥਣ ਸੀ।
ਇਹ ਵੀ ਪੜ੍ਹੋ: ਸਤਲੁਜ ਦਰਿਆ 'ਚ ਡੁੱਬਣ ਕਰ ਕੇ ਬੱਚੇ ਦੀ ਮੌਤ, ਦੇਰ ਰਾਤ ਕੱਢੀ ਲਾਸ਼ |
ਹਾਜੀਪੁਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਮੁਕੇਰੀਆਂ ਹਾਈਡਲ ਨਹਿਰ ਦੇ ਪਾਵਰ ਹਾਊਸ ਨੰਬਰ 3 ’ਤੇ ਤਾਇਨਾਤ ਗਾਰਡ ਨੇ ਇਤਲਾਹ ਦਿਤੀ ਸੀ ਕਿ ਨਹਿਰ ਵਿਚ ਇਕ ਲੜਕੀ ਦੀ ਲਾਸ਼ ਤੈਰਦੀ ਹੋਈ ਦੇਖੀ ਗਈ ਹੈ। ਜਿਥੇ ਪੁਲਿਸ ਟੀਮ ਨੇ ਲਾਸ਼ ਨੂੰ ਕਢਵਾ ਕੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ। ਮ੍ਰਿਤਕ ਦੇ ਪਿਤਾ ਨੇ ਦਸਿਆ ਕਿ ਉਨ੍ਹਾਂ ਦੀ ਲੜਕੀ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਕਾਲਜ ਲਈ ਰਵਾਨਾ ਹੋਈ ਸੀ। ਜਿਸ ਤੋਂ ਬਾਅਦ ਉਸਦੀ ਲਾਸ਼ ਨਹਿਰ ਵਿੱਚ ਤੈਰਦੀ ਹੋਈ ਦੱਸੀ ਗਈ। ਹਾਜੀਪੁਰ ਪੁਲਿਸ ਨੇ ਹੁਣ ਪਿਤਾ ਦੇ ਬਿਆਨ ਦਰਜ ਕਰਕੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਦਿੱਲੀ 'ਚ ਵਧਦੇ ਪ੍ਰਦੂਸ਼ਣ 'ਤੇ ਪੰਜਾਬ ਸਰਕਾਰ ਨੂੰ ਨੋਟਿਸ, ਪਰਾਲੀ ਸਾੜਨ ਦੇ ਮਾਮਲਿਆਂ 'ਚ 50% ਕਮੀ ਦਾ ਟੀਚਾ