ਫ਼ਿਰੋਜ਼ਪੁਰ ਕੇਂਦਰੀ ਜੇਲ 'ਚ ਸਰਚ ਅਭਿਆਨ, ਨਸ਼ੇ ਦੀ ਖੇਪ ਤੇ 2 ਮੋਬਾਈਲ ਬਰਾਮਦ

By : GAGANDEEP

Published : Oct 22, 2023, 3:52 pm IST
Updated : Oct 22, 2023, 3:52 pm IST
SHARE ARTICLE
photo
photo

ਹਵਾਲਾਤੀ ਸਮੇਤ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

 

ਫਿਰੋਜ਼ਪੁਰ: ਜੇਲ ਪ੍ਰਸ਼ਾਸਨ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਫਿਰੋਜ਼ਪੁਰ ਜੇਲ ਅੰਦਰ ਨਸ਼ਿਆਂ ਅਤੇ ਮੋਬਾਈਲਾਂ ਦੀ ਵਰਤੋਂ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਜੇਲ ਪ੍ਰਸ਼ਾਸਨ ਵਲੋਂ ਫੈਕਟਰੀ ਗਰਾਊਂਡ ਵਿਚੋਂ 11 ਪੈਕਟ ਬਰਾਮਦ ਕੀਤੇ ਗਏ ਹਨ। ਜਿਨ੍ਹਾਂ ਨੂੰ ਜੇਲ ਦੇ ਬਾਹਰੋਂ ਅੰਦਰ ਭੇਜਿਆ ਗਿਆ ਹੈ।

 ਇਹ ਵੀ ਪੜ੍ਹੋ: ਕੈਨੇਡਾ ਤੋਂ ਪੰਜਾਬ ਪਹੁੰਚੀ ਨੌਜਵਾਨ ਦੀ ਦੇਹ ਦਾ ਕੀਤਾ ਗਿਆ ਸਸਕਾਰ, ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ

ਫਿਰੋਜ਼ਪੁਰ ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਟ ਸਰਵਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵਲੋਂ ਜੇਲ ਦੇ ਅੰਦਰ 11 ਪੈਕੇਟ ਫ਼ੈਕਟਰੀ ਵਾਲੇ ਹਿੱਸੇ ਵਿਚ ਸੁੱਟੇ ਗਏ ਸਨ, ਜਿਨ੍ਹਾਂ ਨੂੰ ਜੇਲ ਸਟਾਫ਼ ਵਲੋਂ ਬਰਾਮਦ ਕਰ ਲਿਆ ਗਿਆ ਹੈ, ਜਿਨ੍ਹਾਂ ਵਿਚ ਜਰਦਾ, ਚੈਨੀ-ਖੈਨੀ ਦੇ ਪੈਕੇਟ, ਬੀੜੀਆਂ, ਲਾਈਟਰ, ਸਿਗਰਟਾਂ ਆਦਿ ਹਨ।

 ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 3 ਵਿਅਕਤੀਆਂ ਨੂੰ ਕੀਤਾ ਕਾਬੂ 

ਇਸ ਤੋਂ ਇਲਾਵਾ ਉਨ੍ਹਾਂ ਦਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਚੈਕਿੰਗ ਦੌਰਾਨ ਲਾਕ-ਅੱਪ ਅਮਲਦੀਪ ਸਿੰਘ ਕੋਲੋਂ ਇਕ ਮੋਬਾਈਲ ਫ਼ੋਨ ਬਰਾਮਦ ਹੋਇਆ, ਜਦਕਿ ਇਕ ਹੋਰ ਮੋਬਾਈਲ ਫ਼ੋਨ ਲਾਵਾਰਿਸ ਹਾਲਤ ਵਿਚ ਮਿਲਿਆ | ਦੋਵਾਂ ਮਾਮਲਿਆਂ 'ਤੇ ਕਾਰਵਾਈ ਲਈ ਫ਼ਿਰੋਜ਼ਪੁਰ ਸਿਟੀ ਪੁਲਿਸ ਨੂੰ ਸ਼ਿਕਾਇਤ ਦਿਤੀ ਗਈ ਸੀ। ਸ਼ਿਕਾਇਤ ’ਤੇ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਏਐਸਆਈ ਗੁਰਮੇਲ ਸਿੰਘ ਨੇ ਦਸਿਆ ਕਿ ਹਵਾਲਾਤੀ ਸਮੇਤ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM

ਸੁਣੋ ਨਸ਼ੇ ਨੂੰ ਲੈ ਕੇ ਕੀ ਬੋਲ ਗਏ ਅਨੰਦਪੁਰ ਸਾਹਿਬ ਦੇ ਲੋਕ ਕਹਿੰਦੇ, "ਚਿੱਟਾ ਸ਼ਰੇਆਮ ਵਿੱਕਦਾ ਹੈ"

20 May 2024 8:37 AM

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM
Advertisement