
ਫੇਸਬੁਕ ‘ਤੇ ਦੋਸਤ ਬਣੇ ਦੋ ਨੌਜਵਾਨਾਂ ਨੇ ਅਪਣੇ ਦੋਸਤ ਦੀ ਪੈਸਿਆਂ ਦੇ ਲਾਲਚ ‘ਚ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਗਲਾ...
ਬਠਿੰਡਾ (ਪੀਟੀਆਈ) : ਫੇਸਬੁਕ ‘ਤੇ ਦੋਸਤ ਬਣੇ ਦੋ ਨੌਜਵਾਨਾਂ ਨੇ ਅਪਣੇ ਦੋਸਤ ਦੀ ਪੈਸਿਆਂ ਦੇ ਲਾਲਚ ‘ਚ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਗਲਾ ਵੱਢ ਕੇ ਕਤਲ ਕਰ ਦਿਤਾ ਅਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਲਈ ਫੂਲ ਰੋਡ ਉਤੇ ਸਥਿਤ ਬੀੜ ਦੇ ਕੋਲ ਝਾੜੀਆਂ ਵਿਚ ਸੁੱਟ ਦਿਤਾ। ਦੋਸ਼ੀਆਂ ਨੇ ਮ੍ਰਿਤਕ ਖੁਸ਼ਾਂਤ ਉਰਫ਼ ਅਨਮੋਲ ਨੂੰ ਫੋਟੋਸ਼ੂਟ ਦੇ ਬਹਾਨੇ ਬੁਲਾਇਆ ਅਤੇ ਉਸ ਨੂੰ ਅਗਵਾ ਕਰ ਲਿਆ ਉਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿਤੀ ਅਤੇ ਬਾਅਦ 'ਚ ਸਾਢੇ ਚਾਰ ਘੰਟੇ ਬਾਅਦ ਅਨਮੋਲ ਦੇ ਪਰਵਾਰ ਨੂੰ ਫੋਨ ਕਰਕੇ ਦੋ ਕਰੋੜ ਰੁਪਏ ਦੀ ਮੰਗ ਕੀਤੀ।
ਕਤਲ ਕੇਸ
ਅਨਮੋਲ ਦੇ ਪਿਤਾ ਵਿਵੇਕ ਨੇ ਅਗਵਾ ਕਰਨ ਵਾਲਿਆਂ ਦੇ ਨਾਲ ਫੋਨ ‘ਤੇ ਗੱਲ-ਬਾਤ ਕੀਤੀ, ਪਿਤਾ ਨੇ ਬੇਟੇ ਨਾਲ ਗੱਲ ਕਰਨ ਨੂੰ ਕਿਹਾ, ਪਰ ਅਗਵਾਕਾਰਾਂ ਨੇ ਬੇਟੇ ਨਾਲ ਗੱਲ ਨਹੀਂ ਕਰਵਾਈ ਅਤੇ ਦੋ ਘੰਟੇ ਦੇ ਅੰਦਰ ਦੋ ਕਰੋੜ ਰੁਪਏ ਦਾ ਇੰਤਜ਼ਾਮ ਕਰਨ ਤੋਂ ਬਾਅਦ ਬੇਟੇ ਨੂੰ ਜਿੰਦਾ ਛੱਡਣ ਦੀ ਧਮਕੀ ਦਿਤੀ। ਪੁਲਿਸ ਦਾ ਕਹਿਣਾ ਹੈ ਕਿ ਅਗਵਾਕਾਰਾਂ ਨੇ ਪਹਿਲਾਂ ਹੀ ਅਨਮੋਲ ਦੀ ਹੱਤਿਆ ਕਰ ਦਿਤੀ ਸੀ ਅਤੇ ਉਸ ਤੋਂ ਬਾਅਦ ਉਹਨਾਂ ਤੋਂ ਫ਼ਿਰੋਤੀ ਮੰਗਣ ਦਾ ਪਲਾਨ ਬਣਾਇਆ। ਦੋਸ਼ੀਆਂ ਦੀ ਪਹਿਚਾਣ ਜਸਪ੍ਰੀਤ ਸਿੰਘ ਵਾਸੀ ਕਰਾੜਵਾਲਾ ਰਾਮਪੁਰਾ ਅਤੇ ਹਰਸ਼ ਕੁਮਾਰ ਚੋਪੜਾ ਉਰਫ਼ ਗਾਂਧੀ ਵਾਸੀ ਗਲੀ ਨੰਬਰ 1 ਹਰੀ ਕਰਤਾਰ ਕਲੋਨੀ ਲੁਧਿਆਣਾ ਦੇ ਤੌਰ ‘ਤੇ ਹੋਈ ਹੈ।
ਪਰਵਾਰਕ ਮੈਂਬਰ
ਜਸਪ੍ਰੀਤ ਸਿੰਘ ਹੈਲਪਰ ਚਵਾਈਸ ਸਟੂਡੈਂਟ ਯੂਨੀਅਨ ਦਾ ਜਿਲ੍ਹਾ ਪ੍ਰਧਾਨ ਹੈ ਜਦੋਂ ਕਿ ਹਰਸ਼ ਗਾਂਧੀ ਯੂਨੀਅਨ ਦਾ ਸੀਨੀਅਰ ਮੈਂਬਰ ਹੈ। ਦੋਨੇ ਦੋਸ਼ੀ ਫੇਸਬੁਕ ਦੇ ਜ਼ਰੀਏ ਖੁਸ਼ਾਂਤ ਉਰਫ਼ ਅਨਮੋਲ ਦੇ ਦੋਸਤ ਬਣੇ ਸੀ। ਅਣਮੋਲ ਦੀ ਫੇਸਬੁਕ ‘ਚ ਪਾਈ ਰੋਜ਼ ਨਵੀਂਆਂ ਫੋਟੋਆਂ ਦੇਖ ਕੇ ਹਰਸ਼ ਗਾਂਧੀ ਅਤੇ ਜਸਪ੍ਰੀਤ ਸਿੰਘ ਨੂੰ ਲੱਗਿਆ ਕਿ ਅਨਮੋਲ ਚੰਗੇ ਘਰ ਨਾਲ ਸੰਬੰਧਿਤ ਹੈ। ਪੈਸਿਆਂ ਦੇ ਲਾਲਚ ‘ਚ ਉਹਨਾਂ ਨੇ ਇਕ ਯੋਜਨਾ ਦੇ ਤਹਿਤ ਜਸਪ੍ਰੀਤ ਸਿੰਘ ਉਸ ਨੂੰ ਫੋਟੋਸ਼ੂਟ ਦੇ ਬਹਾਨੇ ਮੰਗਲਵਾਲ ਸ਼ਾਮ ਪੰਜ ਵਜੇ ਦੇ ਕਰੀਬ ਘਰ ਤੋਂ ਬੁਲਾ ਕੇ ਲੈ ਗਿਆ ਅਤੇ ਉਸ ਤੋਂ ਬਾਅਦ ਹਰਸ਼ ਗਾਂਧੀ ਨਾਲ ਮਿਲ ਕੇ ਅਨਮੋਲ ਨੂੰ ਅਗਵਾ ਕਰਕੇ ਉਸ ਦੀ ਹੱਤਿਆ ਕਰਕੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਲਈ ਝਾੜੀਆਂ ਵਿਚ ਸੁੱਟ ਦਿਤਾ।
ਕਤਲ ਕੇਸ
ਇਸ ‘ਤੇ ਅਗਵਾ ਕਾਰਾਂ ਨੇ ਕਿਹਾ ਕਿ ਹੁਣ ਉਹ ਉਕਤ ਬੈਗ ਨੂੰ ਰਾਮਪੁਰਾ ਤੋਂ ਸਵੇਰੇ 5 ਵਜੇ ਲੁਧਿਆਣਾ-ਜਲੰਧਰ ਨੂੰ ਜਾਣ ਵਾਲੀ ਬੱਸ ਵਿਚ ਰੱਖ ਦਓ, ਉਹ ਕਡੰਕਟਰ ਤੋਂ ਲੈ ਲੈਣਗੇ। ਆਈਜੀ ਐਮਐਫ਼ ਫਾਰੁਖੀ ਦਾ ਕਹਿਣ ਸੀ ਕਿ ਅਨਮੋਲ ਨੂੰ ਅਗਵਾ ਕਰਨ ਤੋਂ ਬਾਅਦ ਦੋਸ਼ੀਆਂ ਨੇ ਸਾਢੇ ਪੰਜ ਵਜੇ ਦੇ ਲਗਪਗ ਉਸ ਦੀ ਹੱਤਿਆ ਕਰਕੇ ਉਸ ਦੀ ਲਾਸ਼ ਨੂੰ ਛੁਪਾ ਦਿਤਾ ਸੀ ਅਤੇ ਉਸ ਤੋਂ ਬਾਅਦ ਦੋਸ਼ੀਆਂ ਨੇ ਫਿਰੋਤੀ ਦਾ ਪਲਾਨ ਬਣਾਇਆ। ਪੁਲਿਸ ਦੋ ਪੂਰੀ ਕੋਸ਼ਿਸ਼ ਰਹੇਗੀ ਕਿ ਦੋਸ਼ੀਆਂ ਨੂੰ ਫਾਂਸੀ ਦੇ ਸਜਾ ਹੋਵੇ।