ਅਰਵਿੰਦ ਕੇਜਰੀਵਾਲ ਦਾ CM ਚੰਨੀ 'ਤੇ ਤੰਜ਼, ਨਕਲੀ ਕੇਜਰੀਵਾਲ ਸਿਰਫ਼ ਐਲਾਨ ਕਰਦਾ ਹੈ, ਕਰਦਾ ਕੁੱਝ ਨਹੀਂ
Published : Nov 22, 2021, 7:46 pm IST
Updated : Nov 22, 2021, 7:46 pm IST
SHARE ARTICLE
Arvind Kejriwal
Arvind Kejriwal

ਕੇਜਰੀਵਾਲ ਦੀ ਹਰ ਗੱਲ ਦੀ ਨਕਲ ਕਰਦਾ ਹੈ ਮੁੱਖ ਮੰਤਰੀ ਚੰਨੀ- 'ਆਪ' ਸੁਪਰੀਮੋ

ਮੋਗਾ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਪੰਜਾਬ ਫੇਰੀ ਦੌਰਾਨ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਤਿੱਖੇ ਹਮਲੇ ਬੋਲਦੇ ਹੋਏ ਚੰਨੀ ਨੂੰ 'ਨਕਲੀ ਕੇਜਰੀਵਾਲ' ਕਰਾਰ ਦਿੱਤਾ। ਮੋਗਾ 'ਚ ਮਹਿਲਾਵਾਂ ਨੂੰ ਸਮਰਪਿਤ ਤੀਸਰੀ ਗਰੰਟੀ ਪ੍ਰੋਗਰਾਮ 'ਚ ਬੋਲਦੇ ਹੋਏ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਆਮ ਆਦਮੀ ਹੋਣ ਦਾ ਫੋਕਾ ਦਿਖਾਵਾ ਕਰ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਬਚ ਕੇ ਰਹਿਣ। ਕੇਜਰੀਵਾਲ ਨੇ ਵਿਅੰਗਮਈ ਅੰਦਾਜ਼ 'ਚ ਕਿਹਾ, ''ਇੱਕ ਬਹੁਤ ਜ਼ਰੂਰੀ ਗੱਲ ਇਹ ਕਿ ਅੱਜ ਕੱਲ੍ਹ ਪੰਜਾਬ ਅੰਦਰ ਇੱਕ 'ਨਕਲੀ ਕੇਜਰੀਵਾਲ' ਘੁੰਮ ਰਿਹਾ ਹੈ।

Arvind KejriwalArvind Kejriwal

ਹੋਰ ਪੜ੍ਹੋ: ਲਖਨਊ ਮਹਾਪੰਚਾਇਤ: PM ਨੂੰ ਹੰਕਾਰ ਦੀ ਬਿਮਾਰੀ ਹੈ, ਜਨਤਾ ਹੀ ਇਸ ਦਾ ਇਲਾਜ ਕਰਦੀ ਹੈ- ਯੋਗਿੰਦਰ ਯਾਦਵ

ਪੰਜਾਬ ਦੇ ਲੋਕਾਂ ਨਾਲ ਜੋ ਵਾਅਦਾ ਮੈਂ (ਅਸਲੀ ਕੇਜਰੀਵਾਲ) ਕਰਦਾ ਹਾਂ, ਦੋ ਦਿਨ ਬਾਅਦ ਉਹ ਨਕਲੀ ਕੇਜਰੀਵਾਲ ਵੀ ਉਹੀ ਗੱਲ ਦੁਹਰਾ ਦਿੰਦਾ ਹੈ, ਕਿਉਂਕਿ ਅਸਲੀ ਅਸਲੀ ਹੁੰਦਾ ਹੈ ਅਤੇ ਨਕਲੀ ਹਮੇਸ਼ਾ ਨਕਲੀ ਰਹਿੰਦਾ ਹੈ। ਇਸ ਲਈ ਇਹ ਨਕਲੀ ਕੇਜਰੀਵਾਲ ਸਿਰਫ਼ ਐਲਾਨ ਕਰਦਾ ਹੈ, ਪਰ ਅਸਲੀਅਤ 'ਚ ਕਰਦਾ ਕੁੱਝ ਵੀ ਨਹੀਂ। ਇਸ ਲਈ ਇਸ ਨਕਲੀ ਕੇਜਰੀਵਾਲ (ਚਰਨਜੀਤ ਸਿੰਘ ਚੰਨੀ) ਕੋਲੋਂ ਪੰਜਾਬ ਦੇ ਲੋਕ ਬਚ ਕੇ ਰਹਿਣ। ਕੰਮ ਸਿਰਫ਼ ਅਸਲੀ ਕੇਜਰੀਵਾਲ ਹੀ ਕਰੇਗਾ।

Arvind KejriwalArvind Kejriwal

ਹੋਰ ਪੜ੍ਹੋ: ਕਿਸਾਨਾਂ ਦਾ ਭਲਾ MSP ਕਾਨੂੰਨ ਨਾਲ ਹੋਵੇਗਾ, ਮਾਫੀ ਮੰਗਣ ਨਾਲ ਨਹੀਂ- ਰਾਕੇਸ਼ ਟਿਕੈਤ

ਮੁੱਖ ਮੰਤਰੀ ਚੰਨੀ ਵੱਲੋਂ ਕੀਤੀਆਂ ਜਾ ਰਹੀਆਂ ਨਕਲਾਂ ਦਾ ਹਵਾਲਾ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ, ''ਮੈਂ ਪੰਜਾਬ ਆਇਆ ਅਤੇ ਮੁਫ਼ਤ ਬਿਜਲੀ ਦੀ ਗਰੰਟੀ ਦਿੱਤੀ। 2 ਦਿਨ ਬਾਅਦ 'ਨਕਲੀ ਕੇਜਰੀਵਾਲ' ਨੇ ਗੱਪ ਮਾਰ ਦਿੱਤੀ ਕਿ ਪੰਜਾਬ 'ਚ ਉਸ ਨੇ (ਚੰਨੀ ਸਰਕਾਰ) ਨੇ 400 ਯੂਨਿਟ ਬਿਜਲੀ ਮੁਫ਼ਤ ਕਰ ਦਿੱਤੀ, ਪਰੰਤੂ ਹਕੀਕਤ ਇਹ ਹੈ ਕਿ ਪੰਜਾਬ ਦਾ ਇੱਕ ਵੀ ਬੰਦਾ ਦੱਸੇ ਕਿ ਉਸ ਦਾ ਬਿਜਲੀ ਦਾ ਬਿਲ ਜ਼ੀਰੋ ਆਇਆ ਹੈ। ਅੱਜ ਵੀ ਆਮ ਘਰਾਂ ਦੇ ਬਿਲ 4 ਤੋਂ 5 ਹਜ਼ਾਰ ਰੁਪਏ ਆ ਰਹੇ ਹਨ, ਪਰੰਤੂ 'ਨਕਲੀ ਕੇਜਰੀਵਾਲ' ਝੂਠ ਬੋਲ ਕੇ ਲੋਕਾਂ ਦਾ ਮਜ਼ਾਕ ਉਡਾ ਰਿਹਾ ਹੈ।'' ਕੇਜਰੀਵਾਲ ਨੇ ਦਾਅਵਾ ਕੀਤਾ ਕਿ ਬਿਜਲੀ ਬਿਲ ਜ਼ੀਰੋ ਕਰਨੇ ਸਿਰਫ਼ ਅਸਲੀ ਕੇਜਰੀਵਾਲ (ਅਰਵਿੰਦ ਕੇਜਰੀਵਾਲ) ਨੂੰ ਹੀ ਆਉਂਦੇ ਹਨ।

CM Charanjit Singh ChanniCM Charanjit Singh Channi

ਹੋਰ ਪੜ੍ਹੋ: ਅਰਵਿੰਦ ਕੇਜਰੀਵਾਲ 'ਤੇ MP ਰਵਨੀਤ ਬਿੱਟੂ ਦਾ ਹਮਲਾ, ‘ਮੂਰਖ ਬਣਾਉਣ ਲਈ ਦਿੱਤਾ ਜਾ ਰਿਹੈ ਲਾਲੀਪਾਪ’

ਮੁਹੱਲਾ ਕਲੀਨਿਕਾਂ ਦਾ ਹਵਾਲਾ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ, ''ਸਿਹਤ ਬਾਰੇ ਦੂਸਰੀ ਗਰੰਟੀ 'ਚ ਮੈਂ ਪੰਜਾਬ 'ਚ 16 ਹਜ਼ਾਰ ਮੁਹੱਲਾ ਕਲੀਨਿਕ ਬਣਾਉਣ ਦਾ ਵਾਅਦਾ ਦਿੱਤਾ ਸੀ। 'ਨਕਲੀ ਕੇਜਰੀਵਾਲ' ਨੇ ਕਿਹਾ ਕਿ ਉਹ (ਚੰਨੀ) ਵੀ ਮੁਹੱਲਾ ਕਲੀਨਿਕਾਂ ਬਣਾਉਣਗੇ। 2 ਮਹੀਨੇ ਹੋ ਗਏ ਇੱਕ ਵੀ ਮੁਹੱਲਾ ਕਲੀਨਿਕ ਨਹੀਂ ਬਣਾਇਆ। ਜਦਕਿ ਇੱਕ ਮੁਹੱਲਾ ਕਲੀਨਿਕ ਬਣਾਉਣ ਨੂੰ ਸਿਰਫ਼ 10 ਦਿਨ ਅਤੇ 20 ਲੱਖ ਰੁਪਏ ਲਗਦੇ ਹਨ। ਦਿਖਾਵੇ ਲਈ ਇੱਕ ਹੀ ਬਣਾ ਦਿੰਦਾ। ਅਸਲ 'ਚ ਬਣਾ ਇਸ ਲਈ ਨਹੀਂ ਸਕਿਆ ਕਿਉਂਕਿ ਉਹ 'ਨਕਲੀ ਕੇਜਰੀਵਾਲ' ਹੈ। ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ਦੀ ਇੱਕ ਹੋਰ ਨਕਲ ਬਾਰੇ ਦੱਸਿਆ ਕਿ ਅੱਜ ਸ਼ਾਮ ਨੂੰ ਉਨ੍ਹਾਂ ਦਾ (ਕੇਜਰੀਵਾਲ) ਦਾ ਲੁਧਿਆਣਾ ਦੇ ਆਟੋ ਰਿਕਸ਼ਾ ਵਾਲਿਆਂ ਨਾਲ ਸੰਵਾਦ ਹੈ। ਇਸ ਬਾਰੇ 'ਨਕਲੀ ਕੇਜਰੀਵਾਲ' ਨੂੰ ਪਤਾ ਲੱਗ ਗਿਆ ਕਿਉਂਕਿ ਬੈਠਕ 10 ਦਿਨ ਪਹਿਲਾਂ ਤੈਅ ਹੋ ਗਈ ਸੀ। 'ਨਕਲੀ ਕੇਜਰੀਵਾਲ' ਅੱਜ (ਸੋਮਵਾਰ) ਸਵੇਰੇ ਹੀ ਆਟੋ ਰਿਕਸ਼ਾ ਵਾਲਿਆਂ ਦੇ ਦਫ਼ਤਰ ਪਹੁੰਚ ਗਿਆ। ਫਿਰ ਵੀ ਮੈਂ ਸਮਝਦਾ ਹਾਂ ਕਿ ਡਰ ਅੱਛਾ ਹੈ। ਅਸਲੀ ਕੇਜਰੀਵਾਲ ਦੇ ਡਰ ਨਾਲ ਹੀ ਸਹੀ ਕੋਈ ਕੰਮ ਤਾਂ ਕਰੇ, ਪਰ ਕਿਉਂਕਿ ਨਕਲੀ ਹੈ ਇਸ ਲਈ ਕਰ ਨਹੀਂ ਸਕਦਾ।''

Arvind Kejriwal Arvind Kejriwal

ਹੋਰ ਪੜ੍ਹੋ: PM ਮੋਦੀ ਦੇ ਐਲਾਨ ਦੇ ਬਾਵਜੂਦ ਭੜਕਾਊ ਬਿਆਨਾਂ ਨਾਲ ਮਾਹੌਲ ਖ਼ਰਾਬ ਕਰ ਰਹੇ ਭਾਜਪਾ ਆਗੂ- ਮਾਇਆਵਤੀ

ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਲੀ ਸਰਕਾਰ ਦੀ ਨਕਲ ਕਰਦਿਆਂ ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ ਦਾ ਐਲਾਨ ਕੀਤਾ ਸੀ, ਪਰੰਤੂ ਇਹ ਇਸ ਕਰਕੇ ਅਧੂਰਾ ਐਲਾਨ ਹੋ ਨਿੱਬੜਿਆ ਕਿ ਕੈਪਟਨ ਨੇ ਸਿਰਫ਼ ਸਰਕਾਰੀ ਬੱਸਾਂ 'ਚ ਹੀ ਮਹਿਲਾਵਾਂ ਦਾ ਸਫ਼ਰ ਮੁਫ਼ਤ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਮਹਿਲਾਵਾਂ ਨੂੰ 1000 ਰੁਪਏ ਮਹਿਨਾ, ਮੁਫ਼ਤ ਬਿਜਲੀ ਅਤੇ ਸਿਹਤ ਸੇਵਾਵਾਂ ਵਰਗੇ 'ਆਪ' ਦੇ ਐਲਾਨਾਂ ਲਈ ਪੈਸਾ ਕਿਥੋਂ ਆਵੇਗਾ? ਇਹ ਸਵਾਲ ਸਾਰੇ ਵਿਰੋਧੀ ਕਰਨਗੇ। ਅਰਵਿੰਦ ਕੇਜਰੀਵਾਲ ਮੁਤਾਬਿਕ ਅੱਜ ਚੰਨੀ ਦੇ ਇੱਕ ਪਾਸੇ ਰੇਤ ਮਾਫ਼ੀਆ ਅਤੇ ਦੂਜੇ ਪਾਸੇ ਟਰਾਂਸਪੋਰਟ ਮਾਫ਼ੀਆ ਬੈਠਦਾ ਹੈ। ਫਿਰ ਖ਼ਜ਼ਾਨਾ ਕਿਵੇਂ ਭਰ ਸਕਦਾ ਹੈ। 'ਆਪ' ਦੀ ਸਰਕਾਰ ਬਣਨ 'ਤੇ ਸਾਰੇ ਮਾਫ਼ੀਆ, ਭ੍ਰਿਸ਼ਟਾਚਾਰ ਅਤੇ ਚੋਰ ਮੋਰੀਆਂ ਪੂਰੀ ਤਰਾਂ ਬੰਦ ਕਰ ਦਿੱਤੀਆਂ ਜਾਣਗੀਆਂ। ਫਿਰ ਪੰਜਾਬ ਨੂੰ ਪੈਸੇ ਦੀ ਕੋਈ ਕਮੀ ਨਹੀਂ ਰਹੇਗੀ। ਕੇਜਰੀਵਾਲ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਹੁਣ ਤੱਕ ਸਾਰੀਆਂ ਰਿਵਾਇਤੀ ਪਾਰਟੀਆਂ ਨੂੰ ਵਾਰ-ਵਾਰ ਮੌਕੇ ਦੇ ਕੇ ਨਤੀਜੇ ਭੁਗਤ ਚੁੱਕੇ ਹਨ, ਇਸ ਲਈ ਹੁਣ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਵੀ ਜ਼ਰੂਰ ਦੇ ਕੇ ਦੇਖਣ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement