
ਮਾਇਆਵਤੀ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦੇ ਹੱਲ 'ਤੇ ਜ਼ੋਰ ਦਿੰਦਿਆਂ BJP ਆਗੂਆਂ ਦੇ ਭੜਕਾਊ ਬਿਆਨਾਂ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ।
ਲਖਨਊ: ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦੇ ਹੱਲ 'ਤੇ ਜ਼ੋਰ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਕਥਿਤ ਭੜਕਾਊ ਬਿਆਨਾਂ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ।
Tweet
ਹੋਰ ਪੜ੍ਹੋ: ਕਿਸਾਨ ਜਥੇਬੰਦੀਆਂ ਦੀ ਹਰ ਮੰਗ ਸਵੀਕਾਰ ਕਰਨ PM ਮੋਦੀ, MSP ’ਤੇ ਜਲਦ ਲਿਆਂਦਾ ਜਾਵੇ ਕਾਨੂੰਨ- BSP
ਬਸਪਾ ਮੁਖੀ ਨੇ ਟਵੀਟ ਕੀਤਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਗਭਗ ਇਕ ਸਾਲ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੀ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਸਵੀਕਾਰ ਕਰਨ ਦੇ ਨਾਲ, ਉਹਨਾਂ ਦੇ ਕੁਝ ਹੋਰ ਜਾਇਜ਼ ਮੁੱਦਿਆਂ ਦਾ ਵੀ ਸਮੇਂ ਸਿਰ ਹੱਲ ਕਰਨ ਦੀ ਲੋੜ ਹੈ ਤਾਂ ਜੋ ਉਹ ਸੰਤੁਸ਼ਟ ਹੋਣ ਤੋਂ ਬਾਅਦ, ਆਪਣੇ-ਆਪਣੇ ਘਰਾਂ ਨੂੰ ਪਰਤ ਕੇ ਦੁਬਾਰਾ ਆਪਣੇ ਕੰਮ ਵਿਚ ਪੂਰੀ ਤਰ੍ਹਾਂ ਜੁਟ ਸਕਣ"।
Mayawati
ਹੋਰ ਪੜ੍ਹੋ: ਲੁਧਿਆਣਾ ਪਹੁੰਚੇ ਸਿੱਧੂ ਦਾ ਬਿਆਨ, 'ਸਰਕਾਰ ਉਸ ਦਿਨ ਬਣੇਗੀ ਜਿਸ ਦਿਨ ਵਰਕਰ ਨੂੰ ਇੱਜ਼ਤ ਮਿਲੇਗੀ'
ਮਾਇਆਵਤੀ ਨੇ ਇਕ ਹੋਰ ਟਵੀਟ ਵਿਚ ਕਿਹਾ, "ਇਸ ਦੇ ਨਾਲ ਹੀ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਕੇਂਦਰ ਸਰਕਾਰ ਦੇ ਵਿਸ਼ੇਸ਼ ਐਲਾਨ ਪ੍ਰਤੀ ਕਿਸਾਨਾਂ ਵਿਚ ਵਿਸ਼ਵਾਸ ਪੈਦਾ ਕਰਨ ਲਈ ਭਾਜਪਾ ਆਗੂਆਂ ਦੀ ਬਿਆਨਬਾਜ਼ੀ 'ਤੇ ਲਗਾਮ ਲਗਾਉਣ ਦੀ ਲੋੜ ਹੈ। ਜੋ ਪ੍ਰਧਾਨ ਮੰਤਰੀ ਦੇ ਐਲਾਨ ਦੇ ਬਾਵਜੂਦ ਅਪਣੇ ਭੜਕਾਊ ਬਿਆਨਾਂ ਨਾਲ ਲੋਕਾਂ ਵਿਚ ਸ਼ੱਕ ਪੈਦਾ ਕਰਕੇ ਮਾਹੌਲ ਖ਼ਰਾਬ ਕਰ ਰਹੇ ਹਨ"।
PM Narendra Modi
ਹੋਰ ਪੜ੍ਹੋ: ਨਸ਼ਾ ਖਰੀਦਣ ਲਈ ਨੌਜਵਾਨ ਨੇ ਛਾਪੇ ਨਕਲੀ ਨੋਟ, 69,500 ਰੁਪਏ ਦੀ ਨਕਲੀ ਕਰੰਸੀ ਨਾਲ ਕੀਤਾ ਗ੍ਰਿਫ਼ਤਾਰ
ਦਰਅਸਲ ਉਨਾਓ ਤੋਂ ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ''ਬਿੱਲ ਬਣਦੇ ਰਹਿੰਦੇ ਹਨ ਅਤੇ ਵਿਗੜਦੇ ਰਹਿੰਦੇ ਹਨ, ਫਿਰ ਵਾਪਸ ਆ ਜਾਣਗੇ, ਇਸ 'ਚ ਦੇਰ ਨਹੀਂ ਲੱਗੇਗੀ।'' ਉਹਨਾਂ ਕਿਹਾ, ''ਮੈਂ ਮੋਦੀ ਜੀ ਦਾ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਵੱਡਾ ਦਿਲ ਦਿਖਾਇਆ ਅਤੇ ਬਿੱਲ ਦੀ ਬਜਾਏ ਦੇਸ਼ ਨੂੰ ਚੁਣਿਆ। ਜਿਨ੍ਹਾਂ ਦੇ ਇਰਾਦੇ ਗਲਤ ਸਨ, ਜਿਨ੍ਹਾਂ ਨੇ 'ਪਾਕਿਸਤਾਨ ਜ਼ਿੰਦਾਬਾਦ' ਅਤੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਏ, ਉਹਨਾਂ ਨੂੰ ਕਰਾਰਾ ਜਵਾਬ ਮਿਲਿਆ ਹੈ"।