
ਪੰਜਾਬ ਦੌਰੇ ‘ਤੇ ਆਏ ਅਰਵਿੰਦ ਕੇਜਰੀਵਾਲ ਨੇ ਤੀਜੀ ਗਾਰੰਟੀ ਦੇ ਰੂਪ ਵਿਚ ਪੰਜਾਬ ਦੀਆਂ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ।
ਚੰਡੀਗੜ੍ਹ: ਪੰਜਾਬ ਦੌਰੇ ‘ਤੇ ਆਏ ਅਰਵਿੰਦ ਕੇਜਰੀਵਾਲ ਨੇ ਤੀਜੀ ਗਾਰੰਟੀ ਦੇ ਰੂਪ ਵਿਚ ਪੰਜਾਬ ਦੀਆਂ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਇਸ ਦੇ ਤਹਿਤ ਉਹਨਾਂ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ 18 ਸਾਲ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ। ਇਸ ਐਲਾਨ ਤੋਂ ਬਾਅਦ ਸੀਐਮ ਕੇਜਰੀਵਾਲ ਵਿਰੋਧੀਆਂ ਦੇ ਨਿਸ਼ਾਨੇ ’ਤੇ ਹਨ।
Ravneet Bittu
ਹੋਰ ਪੜ੍ਹੋ: PM ਮੋਦੀ ਦੇ ਐਲਾਨ ਦੇ ਬਾਵਜੂਦ ਭੜਕਾਊ ਬਿਆਨਾਂ ਨਾਲ ਮਾਹੌਲ ਖ਼ਰਾਬ ਕਰ ਰਹੇ ਭਾਜਪਾ ਆਗੂ- ਮਾਇਆਵਤੀ
ਇਸ ਤੋਂ ਬਾਅਦ ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਕੇਜਰੀਵਾਲ ਵਲੋਂ ਪੰਜਾਬੀਆਂ ਨੂੰ ਮੂਰਖ ਬਣਾਉਣ ਲਈ ਲਾਲੀਪਾਪ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਟਵੀਟ ਕੀਤਾ, "ਕੇਜਰੀਵਾਲ ਨੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਇਹ 'ਆਪ' ਵੱਲੋਂ ਪੰਜਾਬੀਆਂ ਨੂੰ ਮੂਰਖ ਬਣਾਉਣ ਲਈ ਲਾਲੀਪਾਪ ਹੈ। ਪੰਜਾਬੀ ਕੋਈ ਚੈਰਿਟੀ ਕੇਸ ਨਹੀਂ ਕਿ ਦਿੱਲੀ ਵਾਲਾ 1000 ਰੁਪਏ ਦਾ ਲਾਲਚ ਦੇ ਸਕੇ। ਰੁਜ਼ਗਾਰ ਅਤੇ ਸਿੱਖਿਆ ਬਾਰੇ ਗੱਲ ਕਰੋ"।
Tweet
ਹੋਰ ਪੜ੍ਹੋ: ਕਿਸਾਨ ਜਥੇਬੰਦੀਆਂ ਦੀ ਹਰ ਮੰਗ ਸਵੀਕਾਰ ਕਰਨ PM ਮੋਦੀ, MSP ’ਤੇ ਜਲਦ ਲਿਆਂਦਾ ਜਾਵੇ ਕਾਨੂੰਨ- BSP
ਦੱਸ ਦਈਏ ਕਿ ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਮਾਤਾਵਾਂ ਨੂੰ ਬੁਢਾਪਾ ਪੈਨਸ਼ਨ ਮਿਲ ਰਹੀ ਹੈ, ਉਹਨਾਂ ਨੂੰ ਪੈਨਸ਼ਨ ਦੇ ਨਾਲ-ਨਾਲ ਇਹ ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਪੰਜਾਬ ਵਿਚ 1 ਕਰੋੜ ਤੋਂ ਜ਼ਿਆਦਾ ਮਹਿਲਾਵਾਂ ਨੂੰ ਫਾਇਦਾ ਹੋਵੇਗਾ।